The Khalas Tv Blog International ਪੁਤਿਨ ਦੇ ਘਰ ‘ਤੇ ਡ੍ਰੋਨ ਨਾਲ ਕੀਤਾ ਗਿਆ ਇਹ ਕਾਰਾ !
International

ਪੁਤਿਨ ਦੇ ਘਰ ‘ਤੇ ਡ੍ਰੋਨ ਨਾਲ ਕੀਤਾ ਗਿਆ ਇਹ ਕਾਰਾ !

ਬਿਊਰੋ ਰਿਪੋਰਟ : ਪੁਤਿਨ ਦੇ ਘਰ ਡ੍ਰੋਨ ਨਾਲ ਹਮਲਾ ਕਰਨ ਦੀ ਕੋਸ਼ਿਸ਼ ਕੀਤੀ ਗਈ ਹੈ । ਰੂਸ ਨੇ ਕਿਹਾ ਇਹ ਯੂਕਰੇਨ ਵੱਲੋਂ ਦਹਿਸ਼ਤਗਰਦੀ ਹਮਲਾ ਕੀਤਾ ਗਿਆ ਹੈ । ਰਾਸ਼ਟਰਪਤੀ ਨੂੰ ਮਾਰਨ ਦੀ ਸਾਜਿਸ਼ ਕੀਤੀ ਗਈ ਹੈ । ਹਮਲੇ ਦੇ ਬਾਅਦ ਰੂਸ ਵੱਲੋਂ ਕਿਹਾ ਗਿਆ ਹੈ ਕਿ ਅਸੀਂ ਇਸ ਨੂੰ ਦਹਿਸ਼ਤਗਰਦੀ ਹਮਲਾ ਮੰਨ ਦੇ ਹਾਂ। ਰੂਸ ਸਰਕਾਰ ਨੇ ਕਿਹਾ ਹੈ ਕਿ ਇਹ ਅਟੈਕ 9 ਮਈ ਨੂੰ ਹੋਣ ਵਾਲੀ ਵਿਕਟਰੀ ਡੇ ਪਰੇਡ ਤੋਂ ਪਹਿਲਾਂ ਕੀਤਾ ਗਿਆ ਹੈ । ਜਦੋ ਵਿਦੇਸ਼ੀ ਮਹਿਮਾਨ ਵੀ ਮੌਜੂਦ ਹੁੰਦੇ ਹਨ । ਰੂਸ ਦੇ ਕੋਲ ਇਸ ਹਮਲੇ ਦਾ ਜਵਾਬ ਦੇਣ ਦਾ ਅਧਿਕਾਰ ਹੈ । ਇਸ ਦੇ ਲਈ ਥਾਂ ਅਤੇ ਵਕਤ ਦੀ ਚੋਣ ਰੂਸ ਕਰੇਗਾ। ਰੂਸ ਦੀ ਇਸ ਧਮਕੀ ਤੋਂ ਬਾਅਦ ਯੂਕਰੇਨ ਦੀ ਰਾਜਧਾਨੀ ਕੀਵ ਵਿੱਚ ਏਅਰ ਅਟੈਕ ਅਲਾਰਮ ਐਕਟਿਵ ਕਰ ਦਿੱਤਾ ਗਿਆ ਹੈ । ਇੱਥੇ ਅਮਰੀਕੀ ਪੈਟ੍ਰੀਅਲ ਮਿਸਾਇਲ ਤਾਇਨਾਤ ਹਨ ਜੋ ਜਰਮਨੀ ਤੋਂ ਯੂਕਰੇਨ ਲਿਆਈ ਗਈ ਹੈ ।

ਹਮਲੇ ਦੇ ਵਕਤ ਪੁਤਿਨ ਘਰ ਵਿੱਚ ਮੌਜੂਦ ਨਹੀਂ ਸੀ

ਹਮਲੇ ਦੇ ਬਾਅਦ ਪੁਤਿਨ ਦੇ ਬੁਲਾਰੇ ਕਿਹਾ ਹੈ ਕਿ ਜਿਸ ਵੇਲੇ ਹਮਲਾ ਹੋਇਆ, ਉਸ ਵਕਤ ਪੁਤਿਨ ਕ੍ਰੇਮਲਿਨ ਵਿੱਚ ਮੌਜੂਦ ਸਨ,ਹਮਲੇ ਵਿੱਚ ਡ੍ਰੋਨ ਦੀ ਵਰਤੋਂ ਕੀਤੀ ਗਈ ਹੈ । ਫਿਲਹਾਲ ਰਾਸ਼ਟਰਪਤੀ ਮਾਸਕੋ ਵਿੱਚ ਆਪਣੇ ਸਰਕਾਰੀ ਘਰ ਵਿੱਚ ਮੌਜੂਦ ਹਨ ਅਤੇ ਉਹ ਉੱਥੋਂ ਹੀ ਕੰਮ ਕਰ ਰਹੇ ਹਨ ।

ਯੂਕਰੇਨ ਨੇ ਕਿਹਾ ਹਮਲੇ ਦੀ ਜਾਣਕਾਰੀ ਨਹੀਂ

ਯੂਕਰੇਨ ਦੇ ਰਾਸ਼ਟਰਪਤੀ ਜਲੈਂਸਕੀ ਦੇ ਬੁਲਾਰੇ ਨੇ ਕਿਹਾ ਪੁਤਿਨ ‘ਤੇ ਹਮਲੇ ਦੀ ਕੋਸ਼ਿਸ਼ ਦੇ ਬਾਰੇ ਸਾਨੂੰ ਕੋਈ ਜਾਣਕਾਰੀ ਨਹੀਂ ਹੈ। ਅਸੀਂ ਸਿਰਫ ਆਪਣੇ ਦੇਸ਼ ਦੀ ਹਿਫਾਜ਼ਤ ਕਰ ਰਹੇ ਹਾਂ। ਦੂਜਿਆਂ ‘ਤੇ ਹਮਲਾ ਕਰਨ ਦਾ ਸਾਡਾ ਕੋਈ ਇਰਾਦਾ ਨਹੀਂ ਹੈ । ਸਾਡਾ ਇਸ ਨਾਲ ਕੋਈ ਲੈਣਾ-ਦੇਣਾ ਨਹੀਂ ਹੈ । ਰੂਸ ਸਿਰਫ਼ ਯੂਕਰੇਨ ਨੂੰ ਤਬਾਅ ਕਰਨ ਦੇ ਬਹਾਨੇ ਤਲਾਸ਼ ਰਿਹਾ ਹੈ ।

ਕ੍ਰੇਮਲਿਨ ‘ਤੇ ਹਮਲੇ ਲਈ 2 ਡ੍ਰੋਨ ਭੇਜੇ ਗਏ ਸਨ

ਡ੍ਰੋਨ ਅਟੈਕ ਦੀ ਘਟਨਾ ਦੇ ਬਾਅਦ ਰੂਸ ਨੇ ਕਿਹਾ ਰਾਸ਼ਟਰਪਤੀ ਪੁਤਿਨ ਬਿਲਕੁਲ ਸੁਰੱਖਿਅਤ ਹਨ ਅਤੇ ਆਪਣਾ ਕੰਮ ਕਰ ਰਹੇ ਹਨ । ਰੂਸ ਦੇ ਮੁਤਾਬਿਕ ਕ੍ਰੇਮਲਿਨ ‘ਤੇ ਹਮਲੇ ਲਈ 2 ਡ੍ਰੋਨ ਭੇਜੇ ਗਏ ਸਨ । ਰੂਸ ਨੇ ਆਪਣੇ ਰਡਾਰ ‘ਤੇ ਟਰੈਕਿੰਗ ਸਿਸਟਮ ਨਾਲ ਇਸ ਦਾ ਪਤਾ ਲਗਾਇਆ ਅਤੇ ਹਮਲੇ ਤੋਂ ਪਹਿਲਾਂ ਹੀ ਮਾਰ ਡਿਗਾਇਆ ।

Exit mobile version