The Khalas Tv Blog International ਰੂਸੀ ਫੌਜ ਵੱਲੋਂ ਚਾਰ ਸ਼ਹਿਰਾਂ ‘ਚ ਆਰਜ਼ੀ ਜੰਗਬੰ ਦੀ ਦਾ ਐਲਾਨ
International

ਰੂਸੀ ਫੌਜ ਵੱਲੋਂ ਚਾਰ ਸ਼ਹਿਰਾਂ ‘ਚ ਆਰਜ਼ੀ ਜੰਗਬੰ ਦੀ ਦਾ ਐਲਾਨ

‘ਦ ਖ਼ਾਲਸ ਬਿਊਰੋ :ਰੂਸ ਵੱਲੋਂ ਯੂਕ ਰੇਨ ਤੇ ਹਮ ਲੇ ਦਾ ਅੱਜ ਬਾਹਰਵਾਂ ਦਿਨ ਹੈ ਤੇ ਇੱਕ ਸੋਹਣੇ ਤੇ ਖੁਬਸੂਰਤ ਮੁੱਲਕ ਵਿੱਚ ਹੁੱਣ ਹਰ ਪਾਸੇ ਤਬਾ ਹੀ ਤੇ ਬਰਬਾ ਦੀ ਦਾ ਮੰਜ਼ਰ ਦਿਖ ਰਿਹਾ ਹੈ।ਲੱਖਾਂ ਲੋਕ ਯੂਕਰੇਨ ਛੱਡ ਕੇ ਗੁਆਂਢੀ ਦੇਸ਼ਾਂ ਵਿੱਚ ਸ਼ਰਨ ਲੈ ਰਹੇ ਹਨ । ਆਮ ਲੋਕਾਂ ਨੂੰ ਸੁਰੱਖਿਅਤ ਲਾਂਘਾ ਦੇਣ ਲਈ ਰੂਸ ਨੇ ਪਹਿਲਾਂ ਯੂਕ ਰੇਨ ਦੇ ਦੋ ਸ਼ਹਿਰਾਂ ਵਿੱਚ ਆਰ ਜ਼ੀ ਤੋਰ ਦੇ ਤੇ ਜੰਗਬੰ ਦੀ ਦਾ ਐਲਾਨ ਕੀਤਾ ਸੀ ਪਰ  ਯੂਕਰੇਨ ਨੇ ਉਸ ‘ਤੇ ਵਾਅਦਾ ਖ਼ਿਲਾਫ਼ੀ ਕਰ ਕੇ ਗੋਲੀ ਬਾ ਰੀ ਜਾਰੀ ਰੱਖਣ ਦਾ ਇਲਜ਼ਾਮ  ਲਗਾਇਆ ਸੀ ।

ਪਰ ਹੁਣ ਰੂਸ ਦੇ ਸਰਕਾਰੀ ਮੀਡੀਆ ਨੇ ਫ਼ਿਰ ਕਿਹਾ ਹੈ ਕਿ ਉਹ ਯੂਕਰੇਨ ਦੇ ਵੱਖ-ਵੱਖ ਸ਼ਹਿਰਾਂ ਵਿੱਚ ਫਸੇ ਨਾਗਰਿਕਾਂ ਨੂੰ ਸੁਰੱਖਿਅਤ ਗਲਿਆਰਿਆਂ ਤੋਂ ਕੱਢਣ ਲਈ ਹਮ ਲੇ ਬੰਦ ਕਰੇਗਾ। ਰੂਸ ਨੇ ਕਿਹਾ ਹੈ ਕਿ ਉਹ ਕੀਵ, ਖਾਰਕਿਵ ਵਰਗੇ ਸ਼ਹਿਰਾਂ ‘ਚ ਹਮ ਲੇ ਰੋਕਣ ਲਈ ਤਿਆਰ ਹੈ।

ਰੂਸ ਦੇ ਰੱਖਿਆ ਮੰਤਰਾਲੇ ਮੁਤਾਬਕ ਇਹ ਸੀਮਤ ਜੰਗਬੰ ਦੀ ਸਥਾਨਕ ਸਮੇਂ ਅਨੁਸਾਰ ਸਵੇਰੇ 10 ਵਜੇ ਲਾਗੂ ਹੋ ਜਾਵੇਗੀ ਅਤੇ ਰਾਜਧਾਨੀ ਕੀਵ, ਖਾਰਕਿਵ, ਮਾਰੀਉਪੋਲ ਅਤੇ ਸੁਮੀ ਤੋਂ ਨਾਗਰਿਕਾਂ ਨੂੰ ਕੱਢਣ ਲਈ ਸੁਰੱਖਿਅਤ ਰਸਤੇ ਬਣਾਏ ਜਾਣਗੇ।ਰੂਸ ਇਸ ਸਮੇਂ ਇਨ੍ਹਾਂ ਸਾਰੇ ਸ਼ਹਿਰਾਂ ‘ਤੇ ਬੰਬਾ ਰੀ ਅਤੇ ਗੋਲਾਬਾ ਰੀ ਕਰ ਰਿਹਾ ਹੈ। ਰੂਸ ਦੇ ਇਸ ਦਾਅਵੇ ‘ਤੇ ਯੂਕਰੇਨ ਦੇ ਅਧਿਕਾਰੀਆਂ ਨੇ ਅਜੇ ਤੱਕ ਕੁਝ ਨਹੀਂ ਕਿਹਾ ਹੈ।

ਪਿਛਲੇ ਦੋ ਦਿਨਾਂ ਵਿੱਚ ਮਾਰੀਉਪੋਲ ਤੋਂ ਨਾਗਰਿਕਾਂ ਨੂੰ ਕੱਢਣ ਦੀਆਂ ਦੋ ਕੋਸ਼ਿਸ਼ਾਂ ਕੀਤੀਆਂ ਗਈਆਂ ਪਰ ਦੋਵੇਂ ਅਸਫਲ ਰਹੀਆਂ।ਯੂਕਰੇਨ ਦੇ ਅਧਿਕਾਰੀਆਂ ਨੇ ਕਿਹਾ ਕਿ ਮਾਰੀਉਪੋਲ ਤੋਂ ਨਾਗਰਿਕਾਂ ਨੂੰ ਨਹੀਂ ਕੱਢਿਆ ਜਾ ਸਕਦਾ ਹੈ ਕਿਉਂਕਿ ਰੂਸ ਦੁਆਰਾ ਜੰਗਬੰ ਦੀ ਲਈ ਮਿਥੇ ਸਮੇਂ ਦੌਰਾਨ ਹਮ ਲੇ ਅਜੇ ਵੀ ਜਾਰੀ ਹਨ।

Exit mobile version