‘ਦ ਖ਼ਾਲਸ ਬਿਊਰੋ : ਰੂਸ ਅਤੇ ਯੂਕਰੇਨ ਦੇ ਵਿਚਾਲੇ ਲਗਾਤਾਰ ਜੰ ਗ ਜਾਰੀ ਹੈ। ਇਸੇ ਦੌਰਾਨ ਨਾਟੋ ਨੇ ਕਿਹਾ ਹੈ ਕਿ ਯੂਕਰੇਨ ਵਿੱਚ ਰੂਸੀ ਬਲ ਦੇਸ਼ ਦੇ ਪੂਰਬੀ ਹਿੱਸੇ ਵਿੱਚ ਆਪਣੇ ਹ ਮਲੇ ਵਧਾਉਣ ਲਈ ਮੁੜ ਇਕੱਠੇ ਹੋ ਰਹੇ ਹਨ। ਨਾਟੋ ਦੇ ਸਕੱਤਰ ਜਨਰਲ ਜੇਂਸ ਸਟੋਲਟਬਰਗ ਨੇ ਕਿਹਾ, ”ਰੂਸ ਆਪਣੀਆਂ ਫੌਜਾਂ ਨੂੰ ਦੁਬਾਰਾ ਇਕੱਠਾ ਕਰ ਰਿਹਾ ਹੈ। ਰੂਸੀ ਫੌਜ ਨੂੰ ਹੋਰ ਹਥਿਆ ਰ ਮੁਹੱਈਆ ਕਰਵਾਏ ਜਾ ਰਹੇ ਹਨ। ਜਵਾਨਾਂ ਦੀ ਗਿਣਤੀ ਵੀ ਵਧਾਈ ਜਾ ਰਹੀ ਹੈ।
ਦੂਜੇ ਪਾਸੇ ਬ੍ਰਿਟੇਨ ਨੇ ਕਿਹਾ ਹੈ ਕਿ ਰੂਸ ਗੁਆਂਢੀ ਦੇਸ਼ ਜਾਰਜੀਆ ਤੋਂ ਲਗਭਗ 1,200 ਤੋਂ 2,000 ਸੈਨਿਕਾਂ ਨੂੰ ਜੰ ਗ ਵਿੱਚ ਲਿਆ ਰਿਹਾ ਹੈ। ਨਾਟੋ ਦਾ ਕਹਿਣਾ ਹੈ ਕਿ ਕੀਵ ਅਤੇ ਹੋਰ ਵੱਡੇ ਸ਼ਹਿਰਾਂ ਵਿਚ ਰੂਸੀ ਹਮਲਿਆਂ ਵਿਚ ਕੋਈ ਕਮੀ ਨਹੀਂ ਆਈ ਹੈ ਅਤੇ ਆਉਣ ਵਾਲੇ ਸਮੇਂ ਵਿਚ ਇਹ ਹ ਮਲੇ ਵਧ ਸਕਦੇ ਹਨ।