The Khalas Tv Blog International ਰੂਸ ਦਾ ਯੂਕਰੇਨ ‘ਤੇ ਡਰੋਨ ਅਤੇ ਬੈਲਿਸਟਿਕ ਮਿਜ਼ਾਈਲਾਂ ਨਾਲ ਹਮਲਾ, 6 ਦੀ ਮੌਤ, 30 ਤੋਂ ਵੱਧ ਜ਼ਖਮੀ
International

ਰੂਸ ਦਾ ਯੂਕਰੇਨ ‘ਤੇ ਡਰੋਨ ਅਤੇ ਬੈਲਿਸਟਿਕ ਮਿਜ਼ਾਈਲਾਂ ਨਾਲ ਹਮਲਾ, 6 ਦੀ ਮੌਤ, 30 ਤੋਂ ਵੱਧ ਜ਼ਖਮੀ

ਰੂਸ ਨੇ ਸੋਮਵਾਰ ਨੂੰ ਯੂਕਰੇਨ ‘ਤੇ ਡਰੋਨ ਅਤੇ ਬੈਲਿਸਟਿਕ ਮਿਜ਼ਾਈਲਾਂ ਨਾਲ ਹਮਲਾ ਕੀਤਾ। ਇਸ ਦੌਰਾਨ ਰੂਸ ਨੇ ਯੂਕਰੇਨ ਦੇ ਦੱਖਣ-ਪੱਛਮੀ ਸ਼ਹਿਰਾਂ ‘ਤੇ ਗਲਾਈਡ ਬੰਬ ਵੀ ਸੁੱਟੇ। ਇਨ੍ਹਾਂ ਹਮਲਿਆਂ ਵਿੱਚ ਛੇ ਯੂਕਰੇਨੀ ਨਾਗਰਿਕਾਂ ਦੀ ਮੌਤ ਹੋ ਗਈ ਹੈ, ਜਦੋਂ ਕਿ 30 ਤੋਂ ਵੱਧ ਜ਼ਖ਼ਮੀ ਹਨ।

ਰੂਸ ਦੁਆਰਾ ਨਿਸ਼ਾਨਾ ਬਣਾਏ ਗਏ ਯੂਕਰੇਨ ਦੇ ਸ਼ਹਿਰ ਯੁੱਧ ਖੇਤਰ ਦੀ ਫਰੰਟ ਲਾਈਨ ਤੋਂ 1000 ਕਿਲੋਮੀਟਰ ਦੇ ਘੇਰੇ ਵਿੱਚ ਹਨ। ਸੋਮਵਾਰ ਨੂੰ ਰੂਸੀ ਹਮਲੇ ਵਿੱਚ ਮਾਰੇ ਗਏ ਪੰਜ ਨਾਗਰਿਕਾਂ ਵਿੱਚੋਂ ਜ਼ਿਆਦਾਤਰ ਦੱਖਣੀ ਸ਼ਹਿਰ ਮਾਈਕੋਲਾਈਵ ਵਿੱਚ ਸਨ। ਇਸ ਸ਼ਹਿਰ ‘ਤੇ ਰੂਸ ਨੇ ਡਰੋਨ ਨਾਲ ਹਮਲਾ ਕੀਤਾ ਸੀ। ਹਮਲੇ ‘ਚ 45 ਸਾਲਾ ਔਰਤ ਵੀ ਜ਼ਖਮੀ ਹੋ ਗਈ।

ਇਸ ਤੋਂ ਇਲਾਵਾ ਰੂਸ ਨੇ ਜ਼ਪੋਰਿਜ਼ੀਆ ਸ਼ਹਿਰ ‘ਤੇ 3 ਸ਼ਕਤੀਸ਼ਾਲੀ ਗਲਾਈਡ ਬੰਬ ਦਾਗੇ। ਇਸ ਵਿੱਚ ਇੱਕ ਵਿਅਕਤੀ ਦੀ ਮੌਤ ਹੋ ਗਈ। ਰੂਸ ਦਾ ਇਹ ਹਮਲਾ ਐਤਵਾਰ ਨੂੰ ਮਾਸਕੋ ‘ਤੇ ਯੂਕਰੇਨ ਦੇ ਡਰੋਨ ਹਮਲੇ ਦੇ ਜਵਾਬ ‘ਚ ਆਇਆ ਹੈ। ਯੂਕਰੇਨ ਨੇ ਐਤਵਾਰ ਨੂੰ ਰੂਸ ਦੀ ਰਾਜਧਾਨੀ ‘ਤੇ 34 ਡਰੋਨਾਂ ਨਾਲ ਹਮਲਾ ਕੀਤਾ।

ਯੂਕਰੇਨ ਦਾ ਦਾਅਵਾ- ਰੂਸੀ ਫੌਜੀ ਹੈਲੀਕਾਪਟਰ ਤਬਾਹ

ਯੂਕਰੇਨ ਦੀ ਖੁਫੀਆ ਏਜੰਸੀ ਨੇ ਇੱਕ ਬਿਆਨ ਜਾਰੀ ਕਰਕੇ ਦਾਅਵਾ ਕੀਤਾ ਹੈ ਕਿ ਉਸ ਨੇ ਇੱਕ ਹਮਲੇ ਵਿੱਚ ਇੱਕ ਰੂਸੀ ਫੌਜੀ ਹੈਲੀਕਾਪਟਰ ਐਮਆਈ-24 ਨੂੰ ਤਬਾਹ ਕਰ ਦਿੱਤਾ। ਇਹ ਹਮਲਾ ਰੂਸ ਦੀ ਰਾਜਧਾਨੀ ਮਾਸਕੋ ਨੇੜੇ ਕਲਿਨ-5 ਏਅਰਫੀਲਡ ‘ਤੇ ਕੀਤਾ ਗਿਆ। ਹੈਲੀਕਾਪਟਰ ਇਸ ਏਅਰਫੀਲਡ ‘ਤੇ ਖੜ੍ਹਾ ਸੀ। ਰੂਸ ਦੇ ਰੱਖਿਆ ਮੰਤਰਾਲੇ ਨੇ ਕਿਹਾ ਕਿ ਉਸ ਨੇ ਸੋਮਵਾਰ ਨੂੰ ਯੂਕਰੇਨ ਦੇ 17 ਡਰੋਨਾਂ ਨੂੰ ਡੇਗ ਦਿੱਤਾ। ਇਹ ਡਰੋਨ ਰੂਸ ਦੇ ਕੁਰਸਕ, ਬੇਲਗੋਰੋਡ ਅਤੇ ਵੇਰੋਨੇਸ ਇਲਾਕਿਆਂ ਵਿੱਚ ਮਾਰੇ ਗਏ।

Exit mobile version