The Khalas Tv Blog International ਰੂਸ ਨੇ ਕੁਝ ਹੀ ਘੰਟਿਆਂ ’ਚ ਯੂਕਰੇਨ ਤੋਂ ਵਰਲਡ ਟ੍ਰੇਡ ਟਾਵਰ ਵਰਗੇ ਹਮਲੇ ਦਾ ਲਿਆ ਬਦਲਾ! 4 ਸ਼ਹਿਰ ਕਰ ਦਿੱਤੇ ਬਰਬਾਦ
International

ਰੂਸ ਨੇ ਕੁਝ ਹੀ ਘੰਟਿਆਂ ’ਚ ਯੂਕਰੇਨ ਤੋਂ ਵਰਲਡ ਟ੍ਰੇਡ ਟਾਵਰ ਵਰਗੇ ਹਮਲੇ ਦਾ ਲਿਆ ਬਦਲਾ! 4 ਸ਼ਹਿਰ ਕਰ ਦਿੱਤੇ ਬਰਬਾਦ

ਬਿਉਰੋ ਰਿਪੋਰਟ – ਯੂਕਰੇਨ (UKRAIN) ਵੱਲੋਂ ਰੂਸ (RUSSIA) ਦੀ ਇੱਕ ਬਿਲਡਿੰਗ ’ਤੇ ਵਰਲਡ ਟ੍ਰੇਡ ਟਾਵਰ (WORLD TRAD TOWER) ਵਰਗਾ ਹਮਲਾ ਕਰਨ ਤੋਂ ਬਾਅਦ ਹੁਣ ਰੂਸ ਨੇ ਤਾਬੜਤੋੜ ਮਿਸਾਇਲਾਂ (MISSILE) ਨਾਲ ਹਮਲਾ ਕੀਤਾ ਹੈ। ਇੱਕ ਡ੍ਰੋਨ (DRONE) ਸਵੇਰ 38 ਮੰਜ਼ਿਲਾ ਇਮਾਰਤ ਵੋਲਗਾ ਸਕਾਈ ਨਾਲ ਟਕਰਾਇਆ ਜਿਸ ਵਿੱਚ 4 ਲੋਕ ਜ਼ਖ਼ਮੀ ਹੋਏ।

ਇਸ ਦੇ ਬਾਅਦ ਪਲਟਵਾਰ ਕਰਦੇ ਹੋਏ ਰੂਸ ਨੇ ਯੂਕਰੇਨ ਦੇ ਕੀਵ, ਖਾਰਕੀਵ, ਓਡੇਸਾ ਅਤੇ ਲੀਵ ਸਮੇਤ 12 ਸ਼ਹਿਰਾਂ ਤੇ 100 ਮਿਸਾਇਲਾਂ ਅਤੇ 100 ਡ੍ਰੋਨ ਨਾਲ ਹਮਲੇ ਕਰ ਦਿੱਤੇ। ਯੂਕਰੇਨ ਏਅਰਫੋਰਸ ਨੇ ਅਧਿਕਾਰੀਆਂ ਨੇ ਦੱਸਿਆ ਹੈ ਕਿ ਕੀਵ ’ਤੇ ਹਮਲਾ 11 TU-95 ਸਟ੍ਰੈਟਜਿਕ ਬੰਬ ਅਤੇ ਕਿੰਝਲ ਬੈਲਿਸਟਿਕ ਮਿਸਾਇਨ ਨਾਲ ਕੀਤਾ ਗਿਆ ਹੈ। ਹੁਣ ਤੱਕ ਇੱਕ ਰਿਹਾਇਸ਼ੀ ਬਿਲਡਿੰਗ ਦੇ ਨੁਕਸਾਨ ਹੋਣ ਦੀ ਖ਼ਬਰ ਹੈ। ਹਮਲੇ ਵਿੱਚ 5 ਲੋਕਾਂ ਦੀ ਮੌਤ ਹੋਈ ਹੈ।

ਰੂਸ ਟਤੇ ਹਮਲਾ ਯੂਕਰੇਨ-ਪੋਲੈਂਡ ਬਾਰਡਰ ਦੇ ਨਜ਼ਦੀਕ ਤੋਂ ਹੋਇਆ ਸੀ। ਪੋਲੈਂਡ ਦੇ ਫੌਜੀ ਅਧਿਕਾਰੀਆਂ ਨੇ ਸੋਸ਼ਲ ਮੀਡੀਆ ਪੋਸਟ ਵਿੱਚ ਕਿਹਾ ਹੈ ਕਿ ਕਿ ਹਮਲੇ ਦੇ ਬਾਅਦ ਪੋਲਿਸ਼ ਅਤੇ ਉਸ ਦੇ ਨਾਟੋ ਦੇਸ਼ਾਂ ਵਿੱਚ ਏਅਰ ਕ੍ਰਾਫਟਸ ਨੂੰ ਅਲਰਟ ਮੋਡ ‘ਤੇ ਰੱਖਿਆ ਗਿਆ ਹੈ।

ਯੂਕਰੇਨ ਹਮਲੇ ਵਿੱਚ ਰੂਸੀ ਬਿਲਡਿੰਗ ਦਾ ਇੱਕ ਵੱਡਾ ਹਿੱਸਾ ਨੁਕਸਾਨਿਆ ਗਿਆ। ਬਿਲਡਿੰਗ ਦੇ ਹੇਠਾਂ ਖੜੀ 20 ਤੋਂ ਜ਼ਿਆਦਾ ਗੱਡੀਆਂ ਨੂੰ ਨੁਕਸਾਨ ਪਹੁੰਚਿਆ। ਇਕ ਮਹਿਲਾ ਗੰਭੀਰ ਜ਼ਖ਼ਮੀ ਹੋ ਗਈ ਜਿਸ ਨੂੰ ਹਸਪਤਾਲ ਵਿੱਚ ਦਾਖ਼ਲ ਕਰਵਾਇਆ ਗਿਆ ਹੈ।

ਸੋਸ਼ਲ ਮੀਡੀਆ ’ਤੇ ਵਾਇਰਲ ਹੋ ਰਹੇ ਵੀਡੀਓ ਵਿੱਚ ਵਿਖਾਈ ਦੇ ਰਿਹਾ ਹੈ ਕਿ ਡ੍ਰੋਨ ਤੇਜ਼ੀ ਨਾਲ ਵੋਲਗਾ ਸਕਾਈ ਬਿਲਡਿੰਗ ਦੇ ਵੱਲ ਵੱਧ ਰਹੇ ਹਨ ਅਤੇ ਉਸ ਨਾਲ ਟਕਰਾ ਰਹੇ ਹਨ। 11 ਸਤੰਬਰ 2001 ਨੂੰ ਅਮਰੀਕਾ ਦੇ ਵਰਲਡ ਟ੍ਰੇਡ ਸੈਂਟਰ ’ਤੇ ਦਹਿਸ਼ਤਗਰਦੀ ਹਮਲੇ ਵਿੱਚ ਇਸੇ ਤਰੀਕੇ ਨਾਲ ਪਲੇਨ ਕਰੈਸ਼ ਕਰਵਾਇਆ ਗਿਆ ਸੀ। ਬੋਇੰਗ 767 ਤੇਜ਼ ਰਫਤਾਰ ਦੇ ਨਾਲ ਵਰਲਡ ਟ੍ਰੇਡ ਸੈਂਟਰ ਅਤੇ ਨਾਰਥ ਟਾਵਰ ਨਾਲ ਟਕਰਾਇਆ। 18 ਮਿੰਟ ਦੇ ਬਾਅਦ ਦੂਜਾ ਬੋਇੰਗ 767 ਬਿਲਡਿੰਗ ਸਾਉਥ ਟਾਵਰ ਨਾਲ ਟਕਰਾਇਆ। ਇਸ ਦੌਰਾਨ 93 ਦੇਸ਼ਾਂ ਦੇ 3 ਹਜ਼ਾਰ ਲੋਕ ਮਾਰੇ ਗਏ ਸਨ।

Exit mobile version