The Khalas Tv Blog International ਰੂਸ ਨੇ 30 ਯੂਰਪੀ ਡਿਪਲੋਮੈਟਾਂ ਨੂੰ ਦੇਸ਼ ਛੱਡਣ ਦੇ ਦਿੱਤੇ ਆਦੇਸ਼
International

ਰੂਸ ਨੇ 30 ਯੂਰਪੀ ਡਿਪਲੋਮੈਟਾਂ ਨੂੰ ਦੇਸ਼ ਛੱਡਣ ਦੇ ਦਿੱਤੇ ਆਦੇਸ਼

‘ਦ ਖਾਲਸ ਬਿਊਰੋ:ਯੂ ਕਰੇਨ ਨਾਲ ਜੰ ਗ ਦੇ ਚਲਦਿਆਂ ਰੂਸ ਨੇ ਤਿੰਨ ਯੂਰਪੀ ਦੇਸ਼ਾਂ ਦੇ 31 ਡਿਪਲੋਮੈਟਾਂ ਨੂੰ ਦੇਸ਼ ਛੱਡਣ ਲਈ ਕਹਿ ਦਿੱਤਾ ਹੈ। ਰੂਸੀ ਦੇ ਯੂ ਕਰੇਨ ਤੇ ਹ ਮਲੇ ਦੇ ਚੱਲਦਿਆਂ ਅਮਰੀਕਾ ਸਮੇਤ ਹੋਰ ਪੱਛਮੀ ਦੇਸ਼ ਰੂਸ ਤੋਂ ਲਗਾਤਾਰ ਜੰ ਗਬੰਦੀ ਦੀ ਮੰਗ ਕਰ ਰਹੇ ਹਨ। ਇਸ ਦੇ ਮੱਦੇਨਜ਼ਰ ਅਮਰੀਕਾ ਅਤੇ ਯੂਰਪੀ ਦੇਸ਼ਾਂ ਨੇ ਵੀ ਰੂਸ ‘ਤੇ ਕਈ ਆਰਥਿਕ ਪਾ ਬੰਦੀਆਂ ਦਾ ਐਲਾਨ ਕੀਤਾ ਹਸੀ। ਹਾਲ ਹੀ ਵਿੱਚ ਕੁਝ ਯੂਰਪੀ ਦੇਸ਼ਾਂ ਨੇ ਵੀ ਰਾਸ਼ਟਰੀ ਸੁਰੱਖਿਆ ਦਾ ਹਵਾਲਾ ਦਿੰਦੇ ਹੋਏ ਰੂਸੀ ਡਿਪਲੋਮੈਟਾਂ ਨੂੰ ਦੇਸ਼ ਛੱਡਣ ਲਈ ਕਿਹਾ ਸੀ।
ਇਸ ਤੇ ਪ੍ਰਤੀਕਰਮ ਦਿੰਦੇ ਹੋਏ ਰੂਸ ਨੇ ਵੀ ਤਿੰਨ ਯੂਰਪੀ ਦੇਸ਼ਾਂ ਦੇ 31 ਡਿਪਲੋਮੈਟਾਂ ਨੂੰ ਦੇਸ਼ ਛੱਡਣ ਲਈ ਕਹਿ ਦਿੱਤਾ ਹੈ। ਉਨ੍ਹਾਂ ਨੂੰ ਦੇਸ਼ ਛੱਡਣ ਲਈ ਦੋ ਹਫ਼ਤਿਆਂ ਦਾ ਸਮਾਂ ਦਿੱਤਾ ਗਿਆ ਹੈ।ਬੈਲਜੀਅਮ ਨੇ ਰੂਸ ਦੇ ਫੈਸਲੇ ਨੂੰ “ਪੂਰੀ ਤਰ੍ਹਾਂ ਨਾਲ ਗਲਤ ਅਤੇ ਬੇਬੁਨਿਆਦ” ਕਿਹਾ ਹੈ।ਨੀਦਰਲੈਂਡ ਨੇ ਹਾਲ ਹੀ ਵਿੱਚ ਰੂਸ ਦੇ 18 ਡਿਪਲੋਮੈਟਾਂ ਨੂੰ ਕੱਢ ਦਿੱਤਾ ਸੀ। ਰੂਸ ਦੇ ਵਿਦੇਸ਼ ਮੰਤਰਾਲੇ ਨੇ ਨੀਦਰਲੈਂਡ ਦੇ ਇਸ ਕਦਮ ਨੂੰ ਬੇਬੁਨਿਆਦ ਦੱਸਦੇ ਹੋਏ ਆਪਣਾ ਇਤਰਾਜ਼ ਜਤਾਇਆ ਸੀ।

Exit mobile version