The Khalas Tv Blog International ਆਰਥਿਕ ਤੋਰ ‘ਤੇ ਅਲਗ ਪਿਆ ਰੂਸ,ਵਿਦੇਸ਼ੀ ਕੰਪਨੀਆਂ ਨੇ ਖਤਮ ਕੀਤੇ ਵਪਾਰਕ ਸੰਬੰਧ
International

ਆਰਥਿਕ ਤੋਰ ‘ਤੇ ਅਲਗ ਪਿਆ ਰੂਸ,ਵਿਦੇਸ਼ੀ ਕੰਪਨੀਆਂ ਨੇ ਖਤਮ ਕੀਤੇ ਵਪਾਰਕ ਸੰਬੰਧ

ਰੂਸ ਵੱਲੋਂ ਯੂਕਰੇਨ ਤੇ ਕੀਤੇ ਜਾ ਰਹੇ ਹਮਲੇ ਪਿਛੋਂ ਰੂਸ ਨਾਲ ਵਪਾਰਕ ਸੰਬੰਧ ਖਤਮ ਕਰਨ ਵਾਲੀਆਂ ਤੇ ਰੂਸ ਛੱਡ ਕੇ ਜਾਣ ਵਾਲੀਆਂ ਵਿਦੇਸ਼ੀ ਕੰਪਨੀਆਂ ਦੀ ਗਿਣਤੀ ਲਗਾਤਾਰ ਵਧਦੀ ਜਾ ਰਹੀ ਹੈ।ਕੀਤੇ ਜਾ ਰਹੇ ਹਮਲੇ ਦੇ ਜਵਾਬ ਵਿੱਚ ਯੂਕਰੇਨ ਦੇ ਅਧਿਕਾਰੀਆਂ ਦੁਆਰਾ ਰੂਸ ਦੇ ਖਿਲਾਫ ਕਾਰਵਾਈ ਕਰਨ ਦੀਆਂ ਬੇਨਤੀਆਂ ਨੂੰ ਮੰਨਦੇ ਹੋਏ ਅਮਰੀਕੀ ਬਹੁਰਾਸ਼ਟਰੀ ਕੰਪਨੀ ਐਪਲ ਨੇ ਰੂਸ ਵਿੱਚ ਸਾਰੇ ਉਤਪਾਦਾਂ ਦੀ ਵਿਕਰੀ ਨੂੰ ਰੋਕ ਲਾਉਣ ਦਾ ਫ਼ੈਸਲਾ ਲਿਆ ਹੈ।ਐਪਲ ਕੰਪਨੀ ਵੱਲੇਂ ਜਾਰੀ ਇੱਕ ਬਿਆਨ ਵਿੱਚ ਕਿਹਾ ਕਿ ਅਸੀਂ ਯੂਕਰੇਨ ਉੱਤੇ ਰੂਸੀ ਹਮਲੇ ਨੂੰ ਲੈ ਕੇ ਡੂੰਘੀ ਚਿੰਤਾ ਵਿੱਚ ਹਾਂ ਅਤੇ ਹਿੰਸਾ ਦੇ ਨਤੀਜੇ ਵਜੋਂ ਪੀੜਤ ਸਾਰੇ ਲੋਕਾਂ ਦੇ ਨਾਲ ਖੜ੍ਹੇ ਹਾਂ।ਕੰਪਨੀ ਨੇ ਹਮਲੇ ਦੇ ਜਵਾਬ ਵਿੱਚ ਕਈ ਕਾਰਵਾਈਆਂ ਦੀ ਰੂਪਰੇਖਾ ਤਿਆਰ ਕੀਤੀ, ਜਿਸ ਵਿੱਚ ਦੇਸ਼ ਵਿੱਚ ਆਪਣੇ ਵਿਕਰੀ ਚੈਨਲਾਂ ਵਿੱਚ ਸਾਰੇ ਨਿਰਯਾਤ ਨੂੰ ਰੋਕਣਾ ਸ਼ਾਮਲ ਹੈ।

ਇਸ ਵਿਚ ਕਿਹਾ ਗਿਆ ਹੈ ਕਿ ਐਪਲ ਪੇਅ ਅਤੇ ਹੋਰ ਸੇਵਾਵਾਂ ਨੂੰ ਸੀਮਤ ਕਰ ਦਿੱਤਾ ਗਿਆ ਹੈ ਅਤੇ ਇਹ ਕਿ ਰੂਸੀ ਰਾਜ ਮੀਡੀਆ, ਆਰਟੀ ਨਿਊਜ਼ ਅਤੇ ਸਪੁਤਨਿਕ ਨਿਊਜ਼, ਹੁਣ ਰੂਸ ਤੋਂ ਬਾਹਰ ਐਪਲ ਸਟੋਰ ਤੋਂ ਡਾਊਨਲੋਡ ਕਰਨ ਲਈ ਉਪਲਬਧ ਨਹੀਂ ਹਨ।ਇਸ ਤੋਂ ਇਲਾਵਾ ਯੂਐਸ ਕਾਰਪੋਰੇਸ਼ਨਾਂ ਨੇ ਯੂਕਰੇਨ ਨਾਲ ਯੁੱਧ ਦਾ ਹਵਾਲਾ ਦਿੰਦੇ ਹੋਏ, ਰੂਸ ਵਿੱਚ ਕਾਰੋਬਾਰ ਨੂੰ ਮੁਅੱਤਲ ਕਰ ਦਿੱਤਾ ਹੈ ਕਿਉਂਕਿ ਪਾਬੰਦੀਆਂ ਸਖਤ ਹੁੰਦੀਆਂ ਜਾ ਰਹੀਆਂ ਨੇ।

ਹੋਰ ਕਈ ਅੰਤਰਰਾਸ਼ਟਰੀ ਕੰਪਨੀਆਂ ਸਣੇ  ਗਲੋਬਲ ਬੈਂਕ ਐਚਐਸਬੀਸੀ ਅਤੇ ਦੁਨੀਆ ਦੀ ਸਭ ਤੋਂ ਵੱਡੀ ਏਅਰਕ੍ਰਾਫਟ ਲੀਜ਼ਿੰਗ ਫਰਮ ਏਰਕੈਪ ਦੇ ਵੀ ਆਪਣੇ ਕਾਰੋਬਾਰ ਰੂਸ ਤੋਂ ਬਾਹਰ ਕੱਢਣ ਦੇ ਫ਼ੈਸਲੇ ਕਰਨ ਦੀਆਂ ਖ਼ਬਰਾਂ ਆਈਆਂ ਹਨ।

ਇਸ ਸਭ ਤੋਂ ਇਲਾਵਾ ਰੂਸ ਤੇ ਸ਼ਿਕੰਜਾ ਕੱਸਣ ਲਈ ਹੋਰ ਵੀ ਕਈ ਪਾਬੰਦੀਆਂ ਲਾਈਆਂ ਗਈਆਂ ਹਨ ਜਿਵੇਂ ਕਿ ਰੂਸੀ ਜਹਾਜ਼ਾਂ ਲਈ ਹਵਾਈ ਖੇਤਰ ਬੰਦ ਕਰਨਾ, SWIFT ਗਲੋਬਲ ਵਿੱਤੀ ਨੈਟਵਰਕ ਤੋਂ ਕੁਝ ਰੂਸੀ ਬੈਂਕਾਂ ਨੂੰ ਲੈਂਣਦੇਣ ਬੰਦ ਕਰਨਾ ਅਤੇ ਮਾਸਕੋ ਦੇ $ 630 ਬਿਲੀਅਨ ਵਿਦੇਸ਼ੀ ਭੰਡਾਰ ਦੀ ਵਰਤੋਂ ਕਰਨ ਦੀ ਸਮਰੱਥਾ ਨੂੰ ਸੀਮਤ ਕਰਨਾ ਸ਼ਾਮਲ ਹੈ।ਯੂਰਪੀਅਨ ਯੂਨੀਅਨ ਤੇ ਕੈਨੇਡਾ ਨੇ ਰੂਸੀ ਆਵਾਜਾਈ ਲਈ  ਪਹਿਲਾਂ ਹੀ ਰੂਸੀ ਜਹਾਜ਼ਾਂ ਲਈ ਆਪਣਾ ਹਵਾਈ ਖੇਤਰ ਬੰਦ ਕਰਨ ਲਈ ਕਦਮ ਚੱਕ ਚੁੱਕੇ ਹਨ ।

ਤੇ ਹੁਣ ਜੇਕਰ ਖੇਡਾਂ ਦੇ ਖੇਤਰ ਦੀ ਗੱਲ ਕੀਤੀ ਜਾਵੇ ਤਾਂ ਵਿਸ਼ਵ ਫੁਟਬਾਲ ਸੰਸਥਾ ਫੀਫਾ ਅਤੇ ਯੂਰਪੀਅਨ ਅਥਾਰਟੀ ਯੂਈਐਫਏ ਤਾਂ ਪਹਿਲਾਂ ਹੀ ਰੂਸ ਦੀਆਂ ਟੀਮਾਂ ਨੂੰ ਖੇਡਾਂ ਤੋਂ ਪਾਬੰਦੀ ਲਗਾ ਚੁੱਕੇ ਹਨ ,ਹੁਣ ਐਡੀਡਾਸ ਏਜੀ ਨੇ ਮੰਗਲਵਾਰ ਨੂੰ ਰੂਸੀ ਫੁੱਟਬਾਲ ਯੂਨੀਅਨ ਨਾਲ ਆਪਣੀ ਭਾਈਵਾਲੀ ਨੂੰ ਮੁਅੱਤਲ ਕਰ ਦਿੱਤਾ।

Exit mobile version