The Khalas Tv Blog International ਰੂਸ ਨੇ ਯੂਕਰੇਨ ਦੀ ਸੀਮਾ ‘ਤੇ ਵਧਾਈ ਫ਼ੌਜ
International

ਰੂਸ ਨੇ ਯੂਕਰੇਨ ਦੀ ਸੀਮਾ ‘ਤੇ ਵਧਾਈ ਫ਼ੌਜ

‘ਦ ਖ਼ਾਲਸ ਬਿਊਰੋ (ਪੁਨੀਤ ਕੌਰ) :- ਅਮਰੀਕਾ ਦੀ ਇੱਕ ਸਪੇਸ ਟੈਕਨਾਲੋਜੀ ਕੰਪਨੀ ਮੈਕਸਰ ਟੈਕਨਾਲੀਜ਼ ਨੇ ਕਈ ਸੈਟੇਲਾਈਟ ਤਸਵੀਰਾਂ ਜਾਰੀ ਕੀਤੀਆਂ ਹਨ, ਜਿਸ ਵਿੱਚ ਦਾਅਵਾ ਕੀਤਾ ਗਿਆ ਹੈ ਕਿ ਪੱਛਮੀ ਰੂਸ ਵਿੱਚ ਫ਼ੌਜੀਆਂ ਦੀ ਨਵੀਂ ਤਾਇਨਾਤੀ ਹੋਈ ਹੈ ਅਤੇ ਉਪਕਰਨ ਵੀ ਲਾਏ ਗਏ ਹਨ। ਇਹ ਵੀ ਦਾਅਵਾ ਕੀਤਾ ਗਿਆ ਹੈ ਕਿ 100 ਤੋਂ ਜ਼ਿਆਦਾ ਗੱਡੀਆਂ ਵੀ ਦੱਖਣੀ ਬੇਲਾਰੂਸ ਵਿੱਚ ਦੇਖੀਆਂ ਜਾ ਸਕਦੀਆਂ ਹਨ। ਇਹ ਸਾਰੇ ਇਲਾਕੇ ਯੂਕਰੇਨ ਦੀ ਸੀਮਾ ਦੇ ਕਰੀਬ ਹੈ। ਰੂਸ ਅਤੇ ਬੇਲਾਰੂਸ ਨੇ ਹਾਲ ਹੀ ਦਿਨਾਂ ਵਿੱਚ ਵਿਆਪਕ ਪੱਧਰ ‘ਤੇ ਫ਼ੌਜੀ ਅਭਿਆਸ ਕੀਤੇ ਹਨ। ਪਰ ਕਿਸੇ ਨੇ ਵੀ ਤਾਜ਼ਾ ਤਸਵੀਰਾਂ ‘ਤੇ ਟਿੱਪਣੀ ਨਹੀਂ ਕੀਤੀ ਹੈ।

ਰੂਸ ਦੇ ਖ਼ਿਲਾਫ਼ ਕੈਨੇਡਾ ਵੀ ਦੂਜੇ ਮੁਲਕਾਂ ਨਾਲ ਰਲਿਆ

ਰੂਸ ਵੱਲੋਂ ਯੂਕਰੇਨ ‘ਤੇ ਹਮ ਲਾ ਕਰਨ ਦੀਆਂ ਕਨਸੋਆਂ ਤੋਂ ਬਾਅਦ ਵੱਖ-ਵੱਖ ਦੇਸ਼ਾਂ ਵੱਲੋਂ ਯੂਕਰੇਨ ਦੇ ਨਾਲ ਹਮਦਰਦੀ ਦਿਖਾਈ ਜਾ ਰਹੀ ਹੈ। ਹਾਲ ਦੇ ਹਫਤਿਆਂ ਵਿੱਚ ਹੀ ਯੂਕਰੇਨ ਨੂੰ ਨਾਟੋ ਦੇਸ਼ਾਂ ਤੋਂ ਹਥਿ ਆਰਾਂ ਅਤੇ ਫੌਜੀ ਸਮੱਗਰੀ ਦੀ ਸਹਾਇਤਾ ਪ੍ਰਾਪਤ ਹੋਈ ਹੈ। ਕੈਨੇਡਾ ਦੇ ਰਾਸ਼ਟਰੀ ਰੱਖਿਆ ਮੰਤਰੀ ਅਨੀਤਾ ਆਨੰਦ ਨੇ ਟਵੀਟ ਕੀਤਾ ਹੈ ਕਿ ਉਨ੍ਹਾਂ ਵੱਲੋਂ “ਯੁੱ ਧ ਸਮੱਗਰੀ ਸਹਾਇਤਾ” ਦੀ ਦੂਜੀ ਡਿਲਵਰੀ ਭੇਜ ਦਿੱਤੀ ਗਈ ਹੈ। ਰੂਸ ‘ਤੇ ਵਿੱਤੀ ਪਾਬੰਦੀਆਂ ਲਗਾਉਣ ਵਿੱਚ ਕੈਨੇਡਾ ਵੀ ਹੁਣ ਪੱਛਮੀ ਸਹਿਯੋਗੀਆਂ ਨਾਲ ਸ਼ਾਮਲ ਹੋ ਗਿਆ ਹੈ ਅਤੇ ਉਸ ਤੋਂ ਕੁੱਝ ਘੰਟਿਆਂ ਬਾਅਦ ਹੀ ਕੈਨੇਡਾ ਵੱਲੋਂ ਇਹ ਜਾਣਕਾਰੀ ਦਿੱਤੀ ਗਈ ਹੈ।

ਜੈਸ਼ੰਕਰ ਨੇ ਦੱਸਿਆ ਯੂਕਰੇਨ ਦੇ ਸੰ ਕਟ ਦਾ ਅਸਲੀ ਕਾਰਨ

ਭਾਰਤ ਦੇ ਵਿਦੇਸ਼ ਮੰਤਰੀ ਐੱਸ ਜੈਸ਼ੰਕਰ ਨੇ ਯੂਕਰੇਨ ਸੰ ਕਟ ਦੀ ਅਸਲੀ ਵਜ੍ਹਾ ਦੱਸੀ ਹੈ। ਜੈਸ਼ੰਕਰ ਇਸ ਸਮੇਂ ਫਰਾਂਸ ਦੌਰੇ ‘ਤੇ ਹਨ। ਪੈਰਿਸ ਵਿੱਚ ਇੱਕ ਥਿੰਕ ਟੈਂਕ ਦੇ ਪ੍ਰੋਗਰਾਮ ਵਿੱਚ ਜੈਸ਼ੰਕਰ ਨੇ ਕਿਹਾ ਕਿ ਯੂਕਰੇਨ ਨੂੰ ਲੈ ਕੇ ਜੋ ਮੌਜੂਦਾ ਸਥਿਤੀ ਹੈ, ਉਸਦੀਆਂ ਜੜਾਂ ਸੋਵੀਅਤ ਸੰਘ ਦੇ ਭੰਗ ਹੋਣ ਤੋਂ ਬਾਅਦ ਦੀ ਰਾਜਨੀਤੀ, ਨਾਟੋ ਦੇ ਵਿਸਥਾਰ ਦੇ ਨਾਲ-ਨਾਲ ਰੂਸ ਅਤੇ ਯੂਰੋਪ ਵਿਚਕਾਰ ਸਬੰਧਾਂ ਵਿੱਚ ਹੀ ਹੈ। ਜੈਸ਼ੰਕਰ ਨੇ ਕਿਹਾ ਕਿ ਯੂਕਰੇਨ ਵਿੱਚ ਮੌਜੂਦਾ ਸਥਿਤੀ ਪਿਛਲੇ 30 ਸਾਲਾਂ ਵਿੱਚ ਹਾਲਾਤਾਂ ਦੀ ਇੱਕ ਗੁੰਝਲਦਾਰ ਲੜੀ ਦਾ ਨਤੀਜਾ ਹੈ ਅਤੇ ਜ਼ਿਆਦਾਤਰ ਦੇਸ਼ ਇੱਕ ਕੂਟਨੀਤਕ ਹੱਲ ਦੀ ਮੰਗ ਕਰ ਰਹੇ ਹਨ। ਉਨ੍ਹਾਂ ਨੇ ਕਿਹਾ ਕਿ ਭਾਰਤ ਹੋਰ ਦੇਸ਼ਾਂ ਦੇ ਨਾਲ ਰੂਸ ਨਾਲ ਗੱਲ ਸਕਦਾ ਹੈ। ਇਸਦੇ ਨਾਲ ਹੀ ਸੁਰੱਖਿਆ ਪ੍ਰੀਸ਼ਦ ਦੇ ਅੰਦਰ ਵੀ ਚਰਚਾ ਕਰ ਸਕਦਾ ਹੈ ਅਤੇ ਫਰਾਂਸ ਵਰਗੇ ਦੇਸ਼ਾਂ ਦੀ ਪਹਿਲ ਦਾ ਸਮਰਥਨ ਕਰ ਸਕਦਾ ਹੈ।

Exit mobile version