The Khalas Tv Blog International ਰੂਸ ਕੋਲ ਆਪਣੀਆਂ ਗਲਤੀਆਂ ਸੁਧਾਰਨ ਦਾ ਆਖ਼ਰੀ ਮੋਕਾ : ਜੇਲੇਂਸਕੀ
International

ਰੂਸ ਕੋਲ ਆਪਣੀਆਂ ਗਲਤੀਆਂ ਸੁਧਾਰਨ ਦਾ ਆਖ਼ਰੀ ਮੋਕਾ : ਜੇਲੇਂਸਕੀ

ਦ ਖ਼ਾਲਸ ਬਿਊਰੋ : ਰੂਸ ਲਗਾਤਾਰ ਯੂਕਰੇਨ ਦੇ ਸ਼ਹਿਰਾਂ ‘ਤੇ ਮਿਜ਼ਾ ਈਲੀ ਹਮ ਲੇ ਕਰ ਰਿਹਾ ਹੈ। ਇਸੇ ਦੌਰਾਨ ਯੂਕਰੇਨ ਦੇ ਰਾਸ਼ਟਰਪਤੀ ਵਲੋਦੀਮੀਰ ਜ਼ੇਲੇਂਸਕੀ ਨੇ ਅੱਜ ਨੂੰ ਰੂਸ ਨਾਲ ਬਿਨਾਂ ਦੇਰ ਕੀਤੇ ਸ਼ਾਂਤੀ ਅਤੇ ਅਤੇ ਸੁਰੱਖਿਆ ਮਾਮ ਲਿਆਂ ‘ਤੇ ਸ਼ਾਂਤੀ ਵਾਰਤਾ ਦੀ ਅਪੀਲ ਕੀਤੀ ਹੈ। ਜੇਲੇਂਸਕੀ ਨੇ ਕਿਹਾ ਕਿ ਰੂਸ ਕੋਲ ਆਪਣੀਆਂ ਗ਼ਲਤੀਆਂ ਨਾਲ ਹੋਣ ਵਾਲੇ ਨੁਕਸਾਨ ਨੂੰ ਘੱਟ ਕਰਨ ਦਾ ਐਲਾਨ ਹੁਣ ਇਹੀ ਇਕਲੌਤਾ ਮੌਕਾ ਹੈ।

ਉਨ੍ਹਾਂ ਨੇ ਕਿਹਾ ਕਿ ਇਹ ਗੱਲ ਕਰਨ ਦਾ ਸਮਾਂ ਹੈ, ਇਹ ਗੱਲ ਕਰਨ ਦਾ ਸਮਾਂ ਹੈ, ਇਹ ਯੂਕਰੇਨ ਦੀ ਖੇਤਰੀ ਅਖੰ ਡਤਾ ਅਤੇ ਨਿਆਂ ਨੂੰ ਬਹਾਲ ਕਰਨ ਦਾ ਸਮਾਂ ਹੈ, ਨਹੀਂ ਤਾਂ ਰੂਸ ਨੂੰ ਅਜਿਹਾ ਨੁਕਸਾਨ ਝੱਲਣਾ ਪਏਗਾ ਕਿ ਜਿਸਨੂੰ ਠੀਕ ਕਰਨ ਲਈ ਰੂਸ ਨੂੰ ਕਈ ਪੀੜ੍ਹੀਆਂ ਲੱਗ ਜਾਣਗੀਆਂ। ਜੇਲੇਂਸਕੀ ਨੇ ਇੱਕ ਵੀਡੀਉ ਦੇ ਰਾਹੀਂ ਉਨ੍ਹਾਂ ਨੇ ਮਾਸਕੋ ਵਿੱਚ ਹੋਈ ਵੱਡੀ ਰੈਲੀ ਦਾ ਜ਼ਿਕਰ ਵੀ ਕੀਤਾ ਜਿਸ ਨੂੰ ਕ੍ਰਾਇਮੀਆ ਉਤੇ ਰੂਸ ਦੇ ਕਬਜ਼ੇ ਦੀ ਵਰ੍ਹੇਗੰਢ ਉੱਤੇ ਆਯੋਜਿਤ ਕੀਤਾ ਗਿਆ ਸੀ। ਉਨ੍ਹਾਂ ਨੇ ਕਿਹਾ  ਕਿ ਇਹ ਇੱਕ ਵੱਡੀ ਰੈਲੀ ਸੀ, ਦੱਸਿਆ ਜਾਂਦਾ ਹੈ ਕਿ ਕਰੀਬ ਦੋ ਲੱਖ ਲੋਕਾਂ ਨੇ ਇਸ ਰੈਲੀ ਵਿਚ ਹਿੱਸਾ ਲਿਆ।”

ਅੱਗੇ ਉਨ੍ਹਾਂ ਨੇ ਇਹ ਵੀ ਕਿਹਾ ਕਿ ਤਕਰੀਬਨ ਐਨੇ ਹੀ ਰੂਸੀ ਫ਼ੌ ਜੀ ਯੂਕਰੇ ਨ ਦੇ ਹਮ ਲਿਆਂ ਵਿੱਚ ਸ਼ਾਮਲ ਸਨ। ਉਨ੍ਹਾਂ ਨੇ ਕਿਹਾ ਕਿ ਜੰਗ ਵਿੱਚ ਹਜ਼ਾਰਾਂ ਬੇਗੁਨਾ ਲੋਕਾਂ ਦਾ ਜਾ ਨ ਜਾਂਦੀ ਹੈ ਅਤੇ ਇਹੋ ਜੰ ਗ ਦੀ ਕੀਮਤ ਹੈ ਜੋ ਆਮ ਲੋਕਾਂ ਨੂੰ ਚੁਕਾਉਣੀ ਪੈਂਦੀ ਹੈ। ਇਸ ਲਈ ਜੰ ਗ ਰੋਕੀ ਜਾਣੀ ਚਾਹੀਦੀ ਹੈ। ਦੱਸ ਦੇਈਏ ਕਿ ਯੂਕਰੇਨ ਦੀ ਫੌਜ ਵੱਲੋਂ ਦਾਅਵਾ ਕੀਤਾ ਗਿਆ ਹੈ ਕਿ ਹ ਮਲੇ ਦੇ ਪਹਿਲੇ ਦਿਨ ਤੋਂ ਲੈ ਕੇ ਹੁਣ ਤੱਕ ਕਰੀਬ 14,000 ਰੂਸੀ ਸੈਨਿਕ ਮਾ ਰੇ ਜਾ ਚੁੱਕੇ ਹਨ। ਇਸ ਦੇ ਨਾਲ ਹੀ ਮਾਸਕੋ ਦਾ ਦਾਅਵਾ ਹੈ ਕਿ ਸਿਰਫ 498 ਰੂਸੀ ਸੈਨਿਕਾਂ ਦੀ ਮੌ ਤ ਹੋਈ ਹੈ।

Exit mobile version