The Khalas Tv Blog International ਯੂਕਰੇਨ ਦੇ ਦੋ ਸ਼ਹਿਰਾਂ ਵਿੱਚ ਰੂਸ ਵੱਲੋਂ ਜੰਗਬੰ ਦੀ ਦਾ ਐਲਾਨ
International

ਯੂਕਰੇਨ ਦੇ ਦੋ ਸ਼ਹਿਰਾਂ ਵਿੱਚ ਰੂਸ ਵੱਲੋਂ ਜੰਗਬੰ ਦੀ ਦਾ ਐਲਾਨ

‘ਦ ਖ਼ਾਲਸ ਬਿਊਰੋ :ਦਸ ਦਿਨ ਦੀ ਜੰ ਗ ਵਿੱਚ ਤਬਾ ਹੀ ਦੀ ਮਾਰ ਝੱਲਣ ਤੋਂ ਬਾਅਦ ਯੂਕਰੇਨ ‘ਤੋਂ ਇੱਕ ਰਾਹਤ ਦੀ ਖ਼ਬਰ ਆਈ ਹੈ।ਹਮਲਾਵਰ ਰੂਸ ਨੇ ਯੂਕਰੇਨ ਦੇ ਦੋ ਸ਼ਹਿਰਾਂ ਵਿੱਚ ਹਾਲ ਦੀ ਘੜੀ, ਜੰਗਬੰ ਦੀ ਦਾ ਐਲਾਨ ਕਰ ਦਿਤਾ ਹੈ। ਮਾਰਿਓਪੋਲ ਅਤੇ ਵੋਲਨੋਵਾਖਾ ਦੇ ਨਾਗਰਿਕਾਂ ਨੂੰ ਸ਼ਹਿਰ ਛੱਡ ਕੇ ਜਾਣ ਦਾ ਇਜ਼ਾਜ਼ਤ ਹੋਵੇਗੀ।
ਰੂਸ ਦੇ ਰੱਖਿ ਆ ਮੰਤਰਾਲੇ ਨੇ ਕਿਹਾ ਹੈ ਕਿ ਰੂਸ ਨੇ ਇੱਕ ਅੰਸ਼ਕ ਜੰਗਬੰ ਦੀ ਦੀ ਘੋਸ਼ਣਾ ਕੀਤੀ ਤਾਂ ਜੋ ਯੂਕਰੇਨੀ ਸ਼ਹਿਰਾਂ ਮਾਰੀਉਪੋਲ ਅਤੇ ਵੋਲਨੋਵਾਖਾ ਤੋਂ ਮਨੁੱਖੀ ਗਲਿਆਰੇ ਬਣਾ ਕੇ ਬਾਹਰ ਜਾਣ ਦਿੱਤਾ ਜਾ ਸਕੇ। ਮਾਸਕੋ ਦੇ ਸਮੇਂ ਅਨੁਸਾਰ ਸਵੇਰੇ ਦੱਸ ਵਜੇ ਰੂਸੀ ਰੱਖਿਆ ਮੰਤਰਾਲੇ ਨੇ ਜੰਗਬੰ ਦੀ ਦੀ ਘੋਸ਼ਣਾ ਕੀਤੀ ਹੈ ਅਤੇ ਨਾਗਰਿਕਾਂ ਨੂੰ ਮਾਰੀਉਪੋਲ ਅਤੇ ਵੋਲਨੋਵਾਖਾ ਛੱਡਣ ਦੀ ਇਜਾਜ਼ਤ ਦੇਣ ਲਈ ਮਨੁੱਖੀ ਗਲਿਆਰੇ ਖੋਲਣ ਦੀ ਗੱਲ ਕਹੀ ਹੈ।
ਰੂਸੀ ਰੱਖਿਆ ਮੰਤਰਾਲੇ ਨੇ ਇੱਕ ਬਿਆਨ ਵਿੱਚ ਕਿਹਾ ਕਿ ਉਹ ਮਾਸਕੋ ਦੇ ਸਮੇਂ ਅਨੁਸਾਰ ਸਵੇਰੇ 9 ਵਜੇ ਤੋਂ ਜੰਗਬੰ ਦੀ ਦੀ ਘੋਸ਼ਣਾ ਕਰ ਰਿਹਾ ਹੈ, ਅਤੇ ਨਾਗਰਿਕਾਂ ਨੂੰ ਮਾਰੀਉਪੋਲ ਅਤੇ ਵੋਲਨੋਵਾਖਾ ਸ਼ਹਿਰਾਂ ਨੂੰ ਛੱਡਣ ਦੀ ਆਗਿਆ ਦੇਣ ਲਈ “ਮਾਨਵਤਾਵਾਦੀ ਗਲਿਆਰੇ” ਖੋਲ੍ਹ ਰਿਹਾ ਹੈ। ਇਸ ਤੋਂ ਪਹਿਲਾਂ, ਮਾਰੀਉਪੋਲ ਦੇ ਮੇਅਰ, ਜੋ ਕਿ ਵੀਰਵਾਰ ਤੋਂ ਘੇਰਾਬੰ ਦੀ ਅਧੀਨ ਹੈ, ਨੇ ਰੂਸੀ ਸੈਨਿਕਾਂ ਦੇ ਚੱਲ ਰਹੇ ਨਾਕਾਬੰ ਦੀ ਅਤੇ ਹਮਲਿ ਆਂ ਦੇ ਵਿਚਕਾਰ ਮਨੁੱਖਤਾਵਾਦੀ ਗਲਿਆਰੇ ਦੀ ਮੰਗ ਕੀਤੀ ਸੀ ।
ਇਸ ਤੋਂ ਇਲ਼ਾਵਾ ਉੱਤਰ-ਪੂਰਬੀ ਸ਼ਹਿਰ ਸੁਮੀ ਅਤੇ ਰਾਜਧਾਨੀ ਦੇ ਨੇੜੇ ਬੋਰੋਡਯੰਕਾ ਵਿੱਚ ਵੀ ਲੜਾ ਈ ਦੀ ਸੂਚਨਾ ਮਿਲੀ ਹੈ।
ਫੌਜ ਨੇ ਨਾਗਰਿਕਾਂ ਨੂੰ ਮਾਨਵਤਾ ਦੇ ਆਧਾਰ ਤੇ ਗਲਿਆਰਾ ਪ੍ਰਦਾਨ ਕਰਨ ਅਤੇ ਦੋਵਾਂ ਸ਼ਹਿਰਾਂ ਵਿੱਚ ਜੰਗਬੰ ਦੀ ਦੀ ਘੋਸ਼ਣਾ ਕਰਨ ਤੋਂ ਪਹਿਲਾਂ, ਯੂਕਰੇਨ ਦੇ ਮਹੱਤਵਪੂਰਨ ਬੰਦਰਗਾਹ ਸ਼ਹਿਰ ਮਾਰੀਉਪੋਲ ਨੂੰ ਬਲਾਕ ਕਰ ਦਿੱਤਾ ਹੈ। ਇਹ ਸ਼ਹਿਰ ਰਣਨੀਤਕ ਤੌਰ ‘ਤੇ ਯੂਕਰੇਨ ਲਈ ਕਾਫ਼ੀ ਮਹਤਵਪੂਰਨ ਹੈ ।

Exit mobile version