The Khalas Tv Blog International ਰੂਸ ਨੇ ਕੈਂਸਰ ਦੀ ਦਵਾਈ ਬਣਾਉਣ ਦਾ ਕੀਤਾ ਦਾਅਵਾ
International

ਰੂਸ ਨੇ ਕੈਂਸਰ ਦੀ ਦਵਾਈ ਬਣਾਉਣ ਦਾ ਕੀਤਾ ਦਾਅਵਾ

ਬਿਉਰੋ ਰਿਪੋਰਟ – ਰੂਸ ਨੇ ਵੱਡਾ ਦਾਅਵਾ ਕਰਦਿਆਂ ਕਿਹਾ ਹੈ ਕਿ ਉਹ ਕੈਂਸਰ ਦੀ ਵੈਕਸੀਨ ਣਾਉਣ ‘ਚ ਕਾਮਯਾਬ ਹੋ ਚੁੱਕਾ ਹੈ। ਇਹ ਜਾਣਕਾਰੀ ਰੂਸੀ ਸਿਹਤ ਮੰਤਰਾਲੇ ਦੇ ਰੇਡੀਓਲੋਜੀ ਮੈਡੀਕਲ ਰਿਸਰਚ ਸੈਂਟਰ ਦੇ ਡਾਇਰੈਕਟਰ ਆਂਦਰੇਈ ਕਾਪ੍ਰਿਨ ਨੇ ਰੇਡੀਓ ‘ਤੇ ਦਿੱਤੀ। ਇਸ ਦੇ ਨਾਲ ਹੀ ਕਿਹਾ ਕਿ ਇਹ ਟੀਕਾ ਅਗਲੇ ਸਾਲ ਤੋਂ ਰੂਸੀ ਨਾਗਰਿਕਾਂ ਨੂੰ ਮੁਫਤ ਦਿੱਤਾ ਜਾਵੇਗਾ।

ਡਾਇਰੈਕਟਰ ਆਂਦਰੇਈ ਨੇ ਦੱਸਿਆ ਕਿ ਰੂਸ ਨੇ ਕੈਂਸਰ ਦੇ ਖਿਲਾਫ ਆਪਣੀ ਐਮਆਰਐਨਏ ਵੈਕਸੀਨ ਵਿਕਸਿਤ ਕੀਤੀ ਹੈ। ਰੂਸ ਦੀ ਇਸ ਖੋਜ ਨੂੰ ਸਦੀ ਦੀ ਸਭ ਤੋਂ ਵੱਡੀ ਖੋਜ ਮੰਨਿਆ ਜਾ ਰਿਹਾ ਹੈ। ਵੈਕਸੀਨ ਦੇ ਕਲੀਨਿਕਲ ਅਜ਼ਮਾਇਸ਼ਾਂ ਨੇ ਦਿਖਾਇਆ ਹੈ ਕਿ ਇਹ ਟਿਊਮਰ ਦੇ ਵਾਧੇ ਨੂੰ ਰੋਕਣ ਵਿੱਚ ਮਦਦ ਕਰਦਾ ਹੈ। ਇਸ ਸਾਲ ਦੇ ਸ਼ੁਰੂ ਵਿਚ ਰੂਸ ਦੇ ਰਾਸ਼ਟਰਪਤੀ ਵਲਾਦੀਮੀਰ ਪੁਤਿਨ ਨੇ ਕਿਹਾ ਸੀ ਕਿ ਰੂਸ ਕੈਂਸਰ ਦੀ ਵੈਕਸੀਨ ਬਣਾਉਣ ਦੇ ਬਹੁਤ ਨੇੜੇ ਹੈ।

ਇਹ ਵੀ ਪੜ੍ਹੋ – ਰਵੀਚੰਦਰਨ ਅਸ਼ਵਿਨ ਨੇ ਸੰਨਿਆਸ ਦਾ ਕੀਤਾ ਐਲਾਨ

 

Exit mobile version