The Khalas Tv Blog Punjab ਸ਼ਿਕਾਇਤਕਰਤਾ ਅਮਿਤ ਜੈਨ ਆਮ ਆਦਮੀ ਪਾਰਟੀ ਦਾ ਹੈ ਮੈਂਬਰ? ਆਰਟੀਆਈ ਕਾਰਕੁੰਨ ਦੀ ਮੁੱਖ ਮੰਤਰੀ ਨੂੰ ਚੇਤਾਵਨੀ
Punjab

ਸ਼ਿਕਾਇਤਕਰਤਾ ਅਮਿਤ ਜੈਨ ਆਮ ਆਦਮੀ ਪਾਰਟੀ ਦਾ ਹੈ ਮੈਂਬਰ? ਆਰਟੀਆਈ ਕਾਰਕੁੰਨ ਦੀ ਮੁੱਖ ਮੰਤਰੀ ਨੂੰ ਚੇਤਾਵਨੀ

ਬਿਊਰੋ ਰਿਪੋਰਟ –  ਆਰਟੀਆਈ ਕਾਰਕੁੰਨ ਮਾਨਿਕ ਗੋਇਲ (Manik Goyal) ਨੇ ਮਾਲਵਿੰਦਰ ਸਿੰਘ ਮਾਲੀ (Malwinder Singh Mali) ਦੀ ਗ੍ਰਿਫਤਾਰੀ ‘ਤੇ ਇਕ ਵਾਰ ਫਿਰ ਆਮ ਆਦਮੀ ਪਾਰਟੀ (AAP) ਨੂੰ ਘੇਰਿਆ ਹੈ। ਗੋਇਲ ਨੇ ਕਿਹਾ ਕਿ ਆਮ ਆਦਮੀ ਪਾਰਟੀ ਨੇ ਮਾਲੀ ਵਿਰੁੱਧ ਝੂਠਾ ਮਾਮਲਾ ਦਰਜ ਲਈ ਆਪਣੇ ਹੀ ਇਕ ਸ਼ਿਕਾਇਤਕਰਤਾ ਨੂੰ ਤਿਆਰ ਕੀਤਾ ਹੈ। ਉਨ੍ਹਾਂ ਕਿਹਾ ਕਿ ਪਰਚਾ ਦਰਜ ਕਰਵਾਉਣ ਵਾਲਾ ਵਿਅਕਤੀ ਅਮਿਤ ਜੈਨ ਆਮ ਆਦਮੀ ਪਾਰਟੀ ਦਾ ਹੀ ਮੈਂਬਰ ਹੈ, ਜੋ ਮੁਹਾਲੀ ਵਿਚ ਪ੍ਰਾਪਰਟੀ ਡੀਲਰ ਦੇ ਨਾਲ-ਨਾਲ ਪੰਜਾਬ ਗਊ ਕਮਿਸ਼ਨ ਦਾ ਸਰਕਾਰ ਵੱਲੋਂ ਥਾਪਿਆ ਮੈਂਬਰ ਵੀ ਹੈ। ਉਨ੍ਹਾਂ ਕਿਹਾ ਕਿ ਇਹ ਕੋਈ ਅਮਿਤ ਜੈਨ ਦਾ ਇਕ ਨਿਊਜ ਚੈਨਲ ਵੀ ਹੈ ਅਤੇ ਇਸ ਦੀ ਆਮ ਆਦਮੀ ਪਾਰਟੀ ਦੇ ਲੀਡਰਾਂ ਨਾਲ ਕਰੀਬੀ ਸਾਂਝ ਵੀ ਹੈ।

ਮਾਨਿਕ ਗੋਇਲ ਨੇ ਕਿਹਾ ਕਿ ਮਾਲੀ ‘ਤੇ ਜੋ ਧਾਰਮਿਕ ਭਾਵਨਾਵਾਂ ਭੜਕਾਉਣ ਦਾ ਦੋਸ਼ ਲਗਾਇਆ ਹੈ ਉਹ ਸਿਰਾਸਰ ਗਲਤ ਹੈ ਅਤੇ ਕਿਸੇ ਵੀ ਇੰਟਰਵਿਊ ਵਿੱਚ ਮਾਲੀ ਨੇ ਕਿਸੇ ਵੀ ਧਰਮ ਨੂੰ ਗਲਤ ਨਹੀਂ ਕਿਹਾ ਹੈ। ਉਨ੍ਹਾਂ ਕਿਹਾ ਕਿ ਇਹ ਸਾਰਾ ਕੁਝ ਮੁੱਖ ਮੰਤਰੀ ਵੱਲੋਂ ਰਚਿਆ ਹੋਇਆ ਡਰਾਮਾ ਹੈ ਜੋ ਮਾਲੀ ਨੂੰ ਅਲੋਚਨਾ ਕਰਨ ਤੋਂ ਰੋਕਿਆ ਜਾ ਸਕੇ। ਉਨ੍ਹਾਂ ਪੁਲਿਸ ‘ਤੇ ਸਵਾਲ ਖੜੇ ਕਰਦਿਆਂ ਕਿਹਾ ਕਿ ਪੁਲਿਸ ਨੇ ਮਾਲੀ ਦੀ ਗ੍ਰਿਫਤਾਰੀ ਦਾ ਰਿਮਾਂਡ ਤੱਕ ਵੀ ਨਹੀਂ ਮੰਗਿਆ। ਜੇਕਰ ਪੁਲਿਸ ਨੇ ਰਿਮਾਂਡ ਹੀ ਨਹੀਂ ਲੈਣਾਂ ਤਾਂ ਮਾਲੀ ਨੂੰ ਗ੍ਰਿਫਤਾਰ ਹੀ ਕਿਉਂ ਕੀਤਾ।  ਮਾਲੀ ਨੂੰ ਇਕ ਗੈਂਗਸਟਰ ਦੀ ਤਰ੍ਹਾਂ ਗ੍ਰਿਫਤਾਰ ਕੀਤਾ ਗਿਆ ਹੈ।

ਮਾਲੀ ਦੀ ਗ੍ਰਿਫਤਾਰੀ ਸਿਰਫ ਲੋਕਾਂ ਨੂੰ ਸਰਕਾਰ ਵਿਰੁੱਧ ਚੁੱਪ ਕਰਵਾਉਣ ਲਈ ਕੀਤੀ ਗਈ ਹੈ ਅਤੇ ਮੁੱਖ ਮੰਤਰੀ ਨੂੰ ਵੱਡਾ ਵਹਿਮ ਹੈ ਕਿ ਲੋਕ ਸਰਕਾਰ ਵਿਰੁੱਧ ਬੋਲਣੋ ਹਟ ਜਾਣਗੇ। ਉਨ੍ਹਾਂ ਸਰਕਾਰ ਨੂੰ ਚੇਤਾਵਨੀ ਦਿੱਤੀ ਕਿ ਪੰਜਾਬ ਦੇ ਲੋਕਾਂ ਨਾਲ ਜਿੰਨਾ ਧੱਕਾ ਕਰੋਗੇ ਪੰਜਾਬ ਦੇ ਲੋਕ ਉਨ੍ਹਾਂ ਹੀ ਜਿਆਦਾ ਬੋਲਣਗੇ।

ਇਹ ਵੀ ਪੜ੍ਹੋ –  ਅੰਮ੍ਰਿਤਪਾਲ ਸਿੰਘ ’ਤੇ NSA ਵਧਾਉਣ ’ਤੇ ਐਕਸ਼ਨ ’ਚ ਹਾਈਕੋਰਟ! ਕੇਂਦਰ ਤੇ ਪੰਜਾਬ ਨੂੰ ਵੱਡਾ ਆਦੇਸ਼ ਜਾਰੀ

 

Exit mobile version