The Khalas Tv Blog India ਅੱਜ ਕਿਸਾਨਾਂ ਦੇ ਖਾਤਿਆਂ ‘ਚ ਆਉਣਗੇ 2000 ਰੁਪਏ
India Khetibadi Punjab

ਅੱਜ ਕਿਸਾਨਾਂ ਦੇ ਖਾਤਿਆਂ ‘ਚ ਆਉਣਗੇ 2000 ਰੁਪਏ

ਦਿੱਲੀ : ਅੱਜ ਦੇਸ਼ ਭਰ ਦੇ ਕਿਸਾਨਾਂ ਲਈ ਬਹੁਤ ਵੱਡਾ ਦਿਨ ਹੈ। ਪ੍ਰਧਾਨ ਮੰਤਰੀ ਨਰਿੰਦਰ ਮੋਦੀ ਤਾਮਿਲਨਾਡੂ ਦੇ ਕੋਇੰਬਟੂਰ ਤੋਂ ਪ੍ਰਧਾਨ ਮੰਤਰੀ ਕਿਸਾਨ ਸਨਮਾਨ ਨਿਧੀ ਯੋਜਨਾ ( Prime Minister Kisan Samman Nidhi Yojana )  ਦੀ 21ਵੀਂ ਕਿਸ਼ਤ ਜਾਰੀ ਕਰਨਗੇ। ਇੱਕ ਕਲਿੱਕ ਨਾਲ ਲਗਭਗ 9 ਕਰੋੜ ਯੋਗ ਕਿਸਾਨਾਂ ਦੇ ਬੈਂਕ ਖਾਤਿਆਂ ਵਿੱਚ 18,000 ਕਰੋੜ ਰੁਪਏ ਟਰਾਂਸਫਰ ਹੋਣਗੇ। ਹਰ ਕਿਸਾਨ ਨੂੰ 2,000 ਰੁਪਏ ਦੀ ਇਹ ਕਿਸ਼ਤ ਮਿਲੇਗੀ।

ਪੀਐਮ ਮੋਦੀ ਅੱਜ ਆਂਧਰਾ ਪ੍ਰਦੇਸ਼ ਅਤੇ ਤਾਮਿਲਨਾਡੂ ਦੇ ਇੱਕ ਦਿਨ ਦੇ ਦੌਰੇ ’ਤੇ ਹਨ। ਸਭ ਤੋਂ ਪਹਿਲਾਂ ਉਹ ਪੁੱਟਾਪਰਥੀ ਵਿੱਚ ਭਗਵਾਨ ਸ੍ਰੀ ਸੱਤਿਆ ਸਾਈਂ ਬਾਬਾ ਦੇ ਜਨਮ ਸ਼ਤਾਬਦੀ ਸਮਾਰੋਹ ਵਿੱਚ ਸ਼ਿਰਕਤ ਕਰਨਗੇ। ਇਸ ਤੋਂ ਬਾਅਦ ਕੋਇੰਬਟੂਰ ਪਹੁੰਚ ਕੇ “ਦੱਖਣੀ ਭਾਰਤ ਕੁਦਰਤੀ ਖੇਤੀ ਸਿਖਰ ਸੰਮੇਲਨ 2025” ਦਾ ਉਦਘਾਟਨ ਕਰਨਗੇ ਅਤੇ ਉੱਥੋਂ ਹੀ ਕਿਸਾਨ ਸਨਮਾਨ ਨਿਧੀ ਦੀ ਰਕਮ ਜਾਰੀ ਕਰਨਗੇ।

ਇਸ ਸੰਮੇਲਨ ਵਿੱਚ 50,000 ਤੋਂ ਵੱਧ ਕਿਸਾਨ ਸ਼ਾਮਲ ਹੋਣਗੇ। ਇਹ ਪ੍ਰੋਗਰਾਮ “ਤਾਮਿਲਨਾਡੂ ਨੈਚੁਰਲ ਫਾਰਮਿੰਗ ਸਟੇਕਹੋਲਡਰਜ਼ ਫੋਰਮ” ਵੱਲੋਂ ਆਯੋਜਿਤ ਕੀਤਾ ਜਾ ਰਿਹਾ ਹੈ। ਮੁੱਖ ਮਕਸਦ ਕਿਸਾਨਾਂ ਨੂੰ ਰਸਾਇਣ-ਰਹਿਤ, ਵਾਤਾਵਰਣ ਪੱਖੀ ਅਤੇ ਜਲਵਾਯੂ-ਸਮਾਰਟ ਕੁਦਰਤੀ ਖੇਤੀ ਵੱਲ ਲਿਜਾਣਾ ਹੈ।ਇਸ ਵਾਰ ਲਾਭਪਾਤਰੀ ਕਿਸਾਨਾਂ ਦੀ ਗਿਣਤੀ ਪਿਛਲੀ ਕਿਸ਼ਤ ਦੇ 9.71 ਕਰੋੜ ਤੋਂ ਘਟ ਕੇ 9 ਕਰੋੜ ਰਹਿ ਗਈ ਹੈ, ਯਾਨੀ ਲਗਭਗ 70 ਲੱਖ ਕਿਸਾਨਾਂ ਨੂੰ ਬਾਹਰ ਕੱਢਿਆ ਗਿਆ ਹੈ।

ਇਸ ਦਾ ਕਾਰਨ ਕੇਂਦਰ ਸਰਕਾਰ ਵੱਲੋਂ ਚਲਾਈ ਵਿਸ਼ੇਸ਼ ਜਾਂਚ ਮੁਹਿੰਮ ਹੈ। ਅਯੋਗ ਲੋਕਾਂ ਨੂੰ ਹਟਾਇਆ ਗਿਆ ਹੈ, ਜਿਨ੍ਹਾਂ ਵਿੱਚ ਇਨਕਮ ਟੈਕਸ ਭਰਨ ਵਾਲੇ, ਸਰਕਾਰੀ ਕਰਮਚਾਰੀ, ਸਾਬਕਾ/ਮੌਜੂਦਾ ਜਨ-ਪ੍ਰਤੀਨਿਧੀ, 10,000 ਰੁਪਏ ਤੋਂ ਵੱਧ ਪੈਨਸ਼ਨ ਲੈਣ ਵਾਲੇ ਅਤੇ ਡੁਪਲੀਕੇਟ/ਗਲਤ ਰਜਿਸਟ੍ਰੇਸ਼ਨ ਵਾਲੇ ਕਿਸਾਨ ਸ਼ਾਮਲ ਹਨ।

ਯਾਦ ਰਹੇ, ਪੀਐਮ-ਕਿਸਾਨ ਯੋਜਨਾ 24 ਫਰਵਰੀ 2019 ਤੋਂ ਚੱਲ ਰਹੀ ਹੈ। ਇਸ ਤਹਿਤ ਹਰ ਯੋਗ ਕਿਸਾਨ ਪਰਿਵਾਰ ਨੂੰ ਸਾਲਾਨਾ 6,000 ਰੁਪਏ (2,000 ਰੁਪਏ × 3 ਕਿਸ਼ਤਾਂ) ਸਿੱਧੇ ਬੈਂਕ ਖਾਤੇ ਵਿੱਚ ਮਿਲਦੇ ਹਨ। ਲਾਭਪਾਤਰੀਆਂ ਦੀ ਪਛਾਣ ਰਾਜ ਸਰਕਾਰਾਂ ਦੀ ਜ਼ਿੰਮੇਵਾਰੀ ਹੈ ਅਤੇ ਕਿਸਾਨਾਂ ਨੂੰ ਪੀਐਮ-ਕਿਸਾਨ ਪੋਰਟਲ ’ਤੇ ਆਪਣੀ ਯੋਗਤਾ ਦੀ ਜਾਂਚ ਕਰਨ ਦੀ ਸਲਾਹ ਦਿੱਤੀ ਗਈ ਹੈ।

 

Exit mobile version