ਮੁਹਾਲੀ : ਬੀਤੇ ਸਾਲ ਮਈ ਮਹੀਨੇ ਮੁਹਾਲੀ ਸਥਿਤ ਵਿਜੀਲੈਂਸ ਬਿਊਰੋ ਦੇ ਹੈਡਕੁਆਰਟਰ ਤੇ ਹੋਏ ਆਰਪੀਜੀ ਹਮਲੇ ਨਾਲ ਜੁੜੀ ਵੱਡੀ ਖ਼ਬਰ ਸਾਹਮਣੇ ਆ ਰਹੀ ਹੈ । ਇਸ ਮਾਮਲੇ ਵਿੱਚ ਗ੍ਰਿਫ਼ਤਾਰ ਨਾਬਾਲਗ ਮੁਲਜ਼ਮ ਨੂੰ ਹੁਣ ਬਾਲਗ ਮੰਨਿਆ ਜਾਵੇਗਾ ਤੇ ਉਸ ਹਿਸਾਬ ਨਾਲ ਹੀ ਉਸ ਤੇ ਮੁਕਦਮਾ ਚਲਾਇਆ ਜਾਵੇਗਾ । ਜੁਵੇਨਾਈਲ ਜਸਟਿਸ ਬੋਰਡ ਨੇ ਇਹ ਹੁਕਮ ਜਾਰੀ ਕਰ ਦਿੱਤੇ ਹਨ।
ਦਰਅਸਲ ਇਸ ਮੁਲਜ਼ਮ ਦੀ ਗ੍ਰਿਫਤਾਰੀ ਵੇਲੇ ਹੀ ਇਸ ਦੇ ਨਾਬਾਲਗ ਹੋਣ ਤੇ ਸ਼ੰਕੇ ਖੜੇ ਹੋ ਗਏ ਸੀ। ਜਿਸ ਮਗਰੋਂ ਇਸ ਦੇ ਪੀਜਾਆਈ ਵਿੱਚ ਡਾਕਟਰਾਂ ਨੇ ਕਲੀਨਿਕਲ ਅਸੈਸਮੈਂਟ ਤੇ ਹੋਰ ਟੈਸਟ ਕੀਤੇ। ਮਨੋਵਿਗਿਆਨੀਆਂ ਸਣੇ 3 ਡਾਕਟਰਾਂ ਦੇ ਬੋਰਡ ਨੇ ਮੁਲਜ਼ਮ ਦਾ ਇੰਟੈਲੀਜੈਂਸ ਕੋਟੀਐਂਟ ਟੈਸਟ ਵੀ ਕੀਤਾ। ਤੇ ਡਾਕਟਰਾਂ ਦੀ ਟੀਮ ਵੱਲੋਂ ਬਣਾਈ ਗਈ ਰਿਪੋਰਟ ਵਿੱਚ ਇਹ ਮੁਲਜ਼ਮ ਬਾਲਗ ਨਿਕਲਿਆ ।
ਹਾਲਾਂਕਿ ਇਸ ਤੋਂ ਪਹਿਲਾਂ ਪੁਲਿਸ ਪ੍ਰਸ਼ਾਸਨ ਨੇ ਨਾਬਾਲਗ ਹੋਣ ਕਾਰਨ ਉਸ ਦੀ ਪਛਾਣ ਨੂੰ ਗੁਪਤ ਰਖਿਆ ਗਿਆ ਸੀਪਰਹੁਣ ਜਦੋਂ ਉਹ ਬਾਲਗ ਸਾਬਤ ਹੋ ਗਿਆ ਹੈ ਤਾਂ ਹੁਣ ਉਸ ਦੀ ਪਛਾਣ ਵੀ ਜ਼ਾਹਿਰ ਕਰ ਦਿੱਤੀ ਗਈ ਹੈ। ਦਿਵਯਾਂਸ਼ੂ ਉਰਫ਼ ਗੁੱਡੂ ਨਾਂ ਦਾ ਇਹ ਵਿਅਕਤੀ ਉੱਤਰ ਪ੍ਰਦੇਸ਼ ਦਾ ਰਹਿਣ ਵਾਲਾ ਹੈ।
ਜ਼ਿਕਰਯੋਗ ਹੈ ਕਿ 9 ਮਈ 2022 ਨੂੰ ਪੰਜਾਬ ਪੁਲਿਸ ਦੇ ਇੰਟੈਲੀਜੈਂਸ ਵਿੰਗ ਦੇ ਹੈੱਡਕੁਆਰਟਰ ‘ਤੇ ਆਰਪੀਜੀ ਹਮਲਾ ਹੋਇਆ ਸੀ। ਜਿਸ ਨੇ ਪੰਜਾਬ ਦੀ ਸੁਰੱਖਿਆ ਦੀ ਅਮਨ ਸਥਿਤੀ ਤੇ ਸਵਾਲ ਖੜੇ ਹੋ ਗਏ ਸਨ। ਇਸ ਮਾਮਲੇ ਵਿੱਚ ਲੋੜੀਂਦਾ ਹੋਰ ਇੱਕ ਹੋਰ ਮੁਲਜ਼ਮ ਵੀ ਹਾਲੇ ਫਰਾਰ ਚੱਲ ਰਿਹਾ ਹੈ।