The Khalas Tv Blog Punjab Royal Enfield ਲਾਂਚ ਕਰ ਰਹੀ ਹੈ 3 ਸ਼ਾਨਦਾਰ ਨਵੇਂ ਮਾਡਲ,ਜਾਣੋ ਹਰ ਮਾਡਲ ਦੀ ਖਾਸੀਅਤ
Punjab

Royal Enfield ਲਾਂਚ ਕਰ ਰਹੀ ਹੈ 3 ਸ਼ਾਨਦਾਰ ਨਵੇਂ ਮਾਡਲ,ਜਾਣੋ ਹਰ ਮਾਡਲ ਦੀ ਖਾਸੀਅਤ

Royal enfield launch 3 new model

ਪੰਜਾਬ ਵਿੱਚ ਸਭ ਤੋਂ ਵਧ ਪਸੰਦ ਕੀਤੀ ਜਾਂਦੀ ਹੈ Royal enfield

ਚੰਡੀਗੜ੍ਹ : ਪੰਜਾਬੀਆਂ ਦੀ ਸਭ ਤੋਂ ਮੰਨ ਪਸੰਦ ਬਾਈਕ ਕੰਪਨੀ Royal enfield ਜਲਦ ਹੀ ਨਵੇਂ 3 ਮਾਡਲ ਲਾਂਚ ਕਰਨ ਜਾ ਰਹੀ ਹੈ । ਕੰਪਨੀ ਲੋਕਾਂ ਦੀ ਮੰਗ ਨੂੰ ਧਿਆਨ ਵਿੱਚ ਰੱਖ ਦੇ ਹੋਏ ਜਲਦ ਤੋਂ ਜਲਦ ਆਪਣੇ ਮਾਡਲ ਅੱਪਡੇਟ ਕਰ ਰਹੀ ਹੈ। Royal enfield ਜਿਹੜੇ ਨਵੇਂ 3 ਮਾਡਲ ਲਾਂਚ ਕਰਨ ਜਾ ਰਹੀ ਹੈ ਉਹ 350 CC,450 CC ਅਤੇ 650 CC ਦੇ ਹੋਣਗੇ। ਕੰਪਨੀ ਦੀ ਬੁਲੇਟ ਬਾਈਕ ਹੁਣ ਵੀ ਸਭ ਤੋਂ ਜ਼ਿਆਦਾ ਪਸੰਦ ਕੀਤਾ ਜਾਂਦੀ ਹੈ।

Royal enfield Super meteor 650

Super Meteor 650 ਬਾਈਕ ਬਹੁਤ ਜਲਦ ਲਾਂਚ ਹੋਣ ਦੀ ਉਮੀਦ ਹੈ । Super meteror 650 ਮੌਜੂਦਾ ਵਿਕ ਰਹੀ ਮਾਟਿਯਾਰ 350 ਤੋਂ ਜ਼ਿਆਦਾ ਪਾਵਰਫੁੱਲ ਹੋਵੇਗੀ । ਇਸ ਵਿੱਚ ਫਾਰਵਰਡ ਪੋਜੀਸ਼ਨ ਅਤੇ ਸਟਾਇਲਿਸ਼ ਹੈਂਡਲ ਹੋਵੇਗਾ ਜਿਸ ਨਾਲ ਬਾਈਕ ਸਵਾਰ ਨੂੰ ਅਸਾਨੀ ਹੋਵੇਗੀ ।

Royal enfield Bullet 350

ਬੁਲੇਟ 350 CC ਦੀ ਵਿਕਰੀ ਕਾਫੀ ਲੰਮੇ ਵਕਤ ਤੋਂ ਕੀਤੀ ਜਾ ਰਹੀ ਹੈ । ਪਰ ਹੁਣ ਇਸ ਨੂੰ ਅਪਡੇਟ ਕੀਤਾ ਗਿਆ ਹੈ। ਫਿਲਹਾਲ ਇਹ ਕੰਪਨੀ ਦੀ ਅਜਿਹੀ ਬਾਈਕ ਹੈ ਜੋ ਪੁਰਾਣੇ 350 ਇੰਜਣ ਦੇ ਨਾਲ ਆ ਰਹੀ ਸੀ । ਨਵੇਂ ਅਵਤਾਰ ਵਿੱਚ ਇਸ ਬਾਈਕ ਨੂੰ J ਪਲੇਟਫਾਰਮ ਦਾ ਇੰਜਣ ਦਿੱਤਾ ਜਾ ਰਿਹਾ ਹੈ । ROYAL ENFIELD 350 ਦਾ ਇਹ ਨਵਾਂ ਅਵਤਾਰ 18 ਤੋਂ 20 ਨਵੰਬਰ ਦੇ ਵਿੱਚ ਬਾਜ਼ਾਰ ਵਿੱਚ ਆਵੇਗਾ ।

Himalayan 450 Best naked Bike

ਇਸ ਮਾਡਲ ਦੇ ਬਾਰੇ ਹਾਲਾਂਕਿ ਕੰਪਨੀ ਨੇ ਜ਼ਿਆਦਾ ਜਾਣਕਾਰੀ ਨਹੀਂ ਦਿੱਤੀ ਹੈ ਪਰ ਪਤਾ ਚੱਲਿਆ ਹੈ ਕਿ ਹਿਮਾਲਿਅਨ 450 ਵਰਗਾ ਲਿਕਿਡ ਕੂਲਡ ਇੰਜਣ ਦੀ ਵਰਤੋਂ ਇਸ ਵਿੱਚ ਕੀਤੀ ਜਾਵੇਗੀ। ਬਾਈਕ ਵਿੱਚ ਟੈਲਿਸਕੋਪਿਕ ਫਰੰਟ ਫੋਰਕ ਅਤੇ ਸਿੰਗਲ ਪੀਸ ਸੀਟ ਦਿੱਤੀ ਜਾਵੇਗੀ ਜੋ ਹਿਮਾਲਿਅਨ 450 ਦੀ ਤੁਲਨਾ ਘੱਟ ਉਚਾਈ ‘ਤੇ ਸੈੱਟ ਕੀਤੀ ਜਾਵੇਗੀ। ਲਾਂਚ ਹੋਣ ਤੋਂ ਬਾਅਦ ਇਸ ਬਾਈਕ ਦੀ ਕੀਮਤ ਹਿਮਾਲਿਅਨ ਤੋਂ ਘੱਟ ਹੋਵੇਗੀ

Exit mobile version