The Khalas Tv Blog Punjab ਫਰਜ਼ੀ ਬਾਬੇ ਨੂੰ ਸਿੱਖ ਸੰਗਤਾਂ ਨੇ ਸਿਖਾਇਆ ਸਬਕ,ਹੱਥ ਤੋਂ ਪੱਥਰੀ ਕੱਢਣ ਦਾ ਕਰਦਾ ਸੀ ਦਾਅਵਾ
Punjab

ਫਰਜ਼ੀ ਬਾਬੇ ਨੂੰ ਸਿੱਖ ਸੰਗਤਾਂ ਨੇ ਸਿਖਾਇਆ ਸਬਕ,ਹੱਥ ਤੋਂ ਪੱਥਰੀ ਕੱਢਣ ਦਾ ਕਰਦਾ ਸੀ ਦਾਅਵਾ

ਸਿੱਖ ਸੰਗਤਾਂ ਵੱਲੋਂ ਬਾਬੇ ਦੇ ਖਿਲਾਫ਼ ਪ੍ਰਦਰਸ਼ਨ ਕੀਤਾ ਗਿਆ ਅਤੇ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦਾ ਸਰੂਪ ਤਖ਼ਤ ਸ੍ਰੀ ਕੇਸਗੜ੍ਹ ਸਾਹਿਬ ਭੇਜਿਆ ਗਿਆ

‘ਦ ਖ਼ਾਲਸ ਬਿਊਰੋ :- ਸ੍ਰੀ ਆਨੰਦਪੁਰ ਸਾਹਿਬ ਦੀ ਸਿੱਖ ਸੰਗਤ ਨੇ ਇੱਕ ਫਰਜੀ ਬਾਬੇ ਦੇ ਖਿਲਾਫ਼ ਸਵੇਰ ਤੋਂ ਹੀ ਮੋਰਚਾ ਖੋਲ੍ਹਿਆ ਹੋਇਆ ਸੀ। ਸੰਗਤ ਦਾ ਇਲਜ਼ਾਮ ਸੀ ਕਿ ਪਿੰਡ ਬੇਇਹਾਰਾ ਝੱਜ ਵਿੱਚ ਬਾਬੇ ਨੇ ਇੱਕ ਡੇਰਾ ਬਣਾਇਆ ਹੈ ਜਿਸ ਵਿੱਚ ਨਿਸ਼ਾਨ ਸਾਹਿਬ ਅਤੇ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦਾ ਪ੍ਰਕਾਸ਼ ਹੈ। ਬਾਬਾ ਸੰਗਤਾਂ ਨੂੰ ਕਹਿੰਦਾ ਸੀ ਕਿ ਉਹ ਹੱਥ ਤੋਂ ਪੱਥਰੀ ਬਾਹਰ ਕੱਢ ਦਿੰਦਾ ਹੈ, ਕਾਫ਼ੀ ਸਮੇਂ ਤੋਂ ਉਹ ਸੰਗਤਾਂ ਨੂੰ ਵਰਗਲਾ ਰਿਹਾ ਸੀ ਪਰ ਵੀਰਵਾਰ ਨੂੰ ਵੱਡੀ ਗਿਣਤੀ ਵਿੱਚ ਸੰਗਤ ਇਕੱਠੀ ਹੋਈ ਅਤੇ ਧਰਨਾ ਲਾ ਦਿੱਤਾ।

ਮੌਕੇ ‘ਤੇ ਹਾਲਾਤ ਵਿਗੜ ਦੇ ਵੇਖ ਪੁਲਿਸ ਪਹੁੰਚੀ ਅਤੇ ਕਿਸੇ SGPC ਦੇ ਮੈਂਬਰਾਂ ਨੂੰ ਬੁਲਾਕੇ ਮਾਮਲਾ ਸ਼ਾਂਤ ਕਰਵਾਇਆ ਗਿਆ, ਸੰਗਤਾਂ ਨੇ ਪੁਲਿਸ ਦੀ ਮਦਦ ਨਾਲ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦਾ ਪ੍ਰਕਾਸ਼ ਉੱਥੋਂ ਚੁੱਕ ਕੇ ਤਖ਼ਤ ਸ੍ਰੀ ਕੇਸਗੜ੍ਹ ਸਾਹਿਬ ਭੇਜਿਆ ਇਸ ਤੋਂ ਇਲਾਵਾ ਨਿਸ਼ਾਨ ਸਾਹਿਬ ਵੀ ਹਟਾਇਆ ਗਿਆ, ਪੁਲਿਸ ਨੇ ਭਰੋਸਾ ਦਿੱਤਾ ਹੈ ਕਿ ਉਹ ਬਾਬੇ ਖਿਲਾਫ਼ ਕਾਰਵਾਈ ਕਰੇਗੀ।

ਸਿੱਖ ਸੰਗਤ ਦਾ ਤਰਕ

ਸੰਗਤਾਂ ਦਾ ਕਹਿਣਾ ਸੀ ਕਿ ਗੁਰੂ ਸਾਹਿਬਾਨਾਂ ਨੇ ਪਾਖੰਡ ਦੇ ਖਿਲਾਫ ਹੀ ਲੜਾਈ ਲੜੀ ਸੀ, ਜਦਕਿ ਗੁਰੂ ਘਰ ਵਿੱਚ ਬੈਠਾ ਬਾਬਾ ਹੱਥ ਤੋਂ ਬਿਮਾਰੀਆਂ ਦਾ ਇਲਾਜ਼ ਕਰਨ ਦਾ ਪਖੰਡ ਕਰ ਰਿਹਾ ਸੀ, ਸਿੱਖ ਸੰਗਤਾਂ ਨੇ ਕਿਹਾ ਕਿ ਗੁਰੂ ਸਾਹਿਬਾਨਾਂ ਨੇ ਚਮਤਕਾਰ ਤੋਂ ਦੂਰ ਰਹਿਣ ਦੀ ਸਿੱਖਿਆ ਦਿੱਤੀ ਹੈ, ਸਵੇਰ ਵੇਲੇ ਜਦੋਂ ਸਿੱਖ ਸੰਗਤ ਬਾਬੇ ਖਿਲਾਫ਼ ਪ੍ਰਦਰਸ਼ਨ ਕਰਨ ਪਹੁੰਚੀ ਤਾਂ ਰੋਸ ਇੰਨਾਂ ਜ਼ਿਆਦਾ ਸੀ ਕਿ ਮੌਕੇ ‘ਤੇ ਪਹੁੰਚੇ ਪ੍ਰਸ਼ਾਸਨ ਨੂੰ ਹੋਰ ਫੋਰਸ ਬੁਲਾਉਣੀ ਪਈ, ਇਸ ਦੌਰਾਨ ਹਾਈਵੇਅ ਵੀ ਕਈ ਘੰਟੇ ਤੱਕ ਜਾਮ ਰਿਹਾ।

Exit mobile version