The Khalas Tv Blog Punjab ਨੌਜਵਾਨ ਕੁੜੀ-ਮੁੰਡੇ ਨੇ ਨਹਿਰ ਵਿੱਚ ਮਾਰੀ ਛਾਲ ! 2 ਦਿਨ ਪਹਿਲਾਂ ਸੀ ਕੁੜੀ ਦਾ ਜਨਮ ਦਿਨ
Punjab

ਨੌਜਵਾਨ ਕੁੜੀ-ਮੁੰਡੇ ਨੇ ਨਹਿਰ ਵਿੱਚ ਮਾਰੀ ਛਾਲ ! 2 ਦਿਨ ਪਹਿਲਾਂ ਸੀ ਕੁੜੀ ਦਾ ਜਨਮ ਦਿਨ

ਬਿਉਰੋ ਰਿਪੋਰਟ : ਰੋਪੜ ਦੇ ਗਾਰਡ ਕਾਲੋਨੀ ਵਿੱਚ ਬਹੁਤ ਦੀ ਦਨਦਨਾਕ ਘਟਨਾ ਸਾਹਮਣੇ ਆਈ ਹੈ । ਇੱਕ ਨੌਜਵਾਨ ਮੁੰਡੇ ਅਤੇ ਕੁੜੀ ਨੇ ਪਿੰਡ ਮਾਜਰੀ ਪੁੱਲ ਦੀ ਭਾਖੜਾ ਨਹਿਰ ਵਿੱਚ ਛਾਲ ਲੱਗਾਕੇ ਜੀਵਨ ਲੀਲਾ ਖਤਮ ਕਰ ਲਈ । ਮ੍ਰਿਤਕ ਮੁੰਡੇ ਦੀ ਪਛਾਣ ਤਰਨਜੀਤ ਸਿੰਘ ਦੇ ਰੂਪ ਵਿੱਚ ਹੋਈ ਹੈ,ਜਿਸ ਦੀ ਉਮਰ 25 ਸਾਲ ਹੈ ਅਤੇ ਉਹ ਗਾਰਡਨ ਕਾਲੋਨੀ ਦਾ ਰਹਿਣ ਵਾਲਾ ਹੈ । ਜਦਕਿ ਕੁੜੀ ਦੀ ਪਛਾਣ ਹਰਮਨਜੋਤ ਦੇ ਰੂਪ ਵਿੱਚ ਹੋਈ ਹੈ ਜਿਸ ਦੀ ਉਮਰ 21 ਸਾਲ ਦੱਸੀ ਜਾ ਰਹੀ ਹੈ ।

ਦੋਵਾਂ ਦੀ ਮ੍ਰਿਤਕ ਦੇਹ ਨੂੰ ਨਹਿਰ ਤੋਂ ਬਾਹਰ ਕੱਢਿਆ ਗਿਆ ਹੈ ਅਤੇ ਸਿਵਿਲ ਹਸਪਤਾਲ ਰੱਖਿਆ ਗਿਆ ਹੈ। ਪਰਿਵਾਰ ਨੇ ਪੁਲਿਸ ਨੂੰ ਇਸ ਘਟਨਾ ਬਾਰੇ ਜਾਣਕਾਰੀ ਦਿੱਤੀ ਹੈ । ਘਟਨਾ ਵੀਰਵਾਰ ਦੁਪਹਿਰ 3 ਵਜੇ ਦੀ ਹੈ । ਤਰਨਜੀਤ ਸਿੰਘ ਨੇ ਛਾਲ ਲਗਾਉਣ ਤੋਂ ਪਹਿਲਾਂ ਆਪਣੇ ਇੱਕ ਦੋਸਤ ਨੂੰ ਫੋਨ ਕੀਤਾ ਸੀ । ਜਿਸ ਦੇ ਬਾਅਦ ਦੋਵਾਂ ਨੇ ਨਹਿਰ ਵਿੱਚ ਛਾਲ ਮਾਰ ਦਿੱਤੀ । ਮੌਕੇ ‘ਤੇ ਮੌਜੂਦ ਲੋਕਾਂ ਨੇ ਕੁੜੀ ਅਤੇ ਮੁੰਡੇ ਨੂੰ ਬਚਾਉਣ ਦੀ ਕੋਸ਼ਿਸ਼ ਕੀਤੀ ਪਰ ਪਾਣੀ ਦੇ ਤੇਜ ਹੋਣ ਦੀ ਵਜ੍ਹਾ ਕਰਕੇ ਉਹ ਰੁੜ ਗਏ । ਤਕਰੀਬਨ ਅੱਧੇ ਘੰਟੇ ਬਾਅਦ ਕਿਲੋਮੀਟਰ ਦੀ ਦੂਰੀ ‘ਤੇ ਦੋਵਾਂ ਦੀ ਮ੍ਰਿਤਕ ਦੇਹ ਬਰਾਮਦ ਹੋਈ ।

ਨਹਿਰ ਤੋਂ ਅੱਧਾ ਕਿਲੋਮੀਟਰ ਦੂਰ ਮਿਲੀਆਂ ਮ੍ਰਿਤਕ ਦੇਹ

ਹਰਮਨਜੋਤ ਅਤੇ ਤਰਨਜੀਤ ਦਾ ਘਰ ਆਮੋ-ਸਾਹਮਣੇ ਹੈ ਅਤੇ ਕੁੜੀ ਦਾ ਮੁੰਡੇ ਦੇ ਘਰ ਆਉਣਾ ਜਾਣਾ ਸੀ । ਬੁੱਧਵਾਰ ਨੂੰ ਹਰਮਨਜੋਤ ਦਾ ਜਨਮ ਦਿਨ ਸੀ । ਤਰਨਜੀਤ ਨੇ ਇਸ ਨੂੰ ਸੈਲੀਬ੍ਰੇਟ ਵੀ ਕੀਤਾ । ਤਰਨਜੀਤ ਦੇ ਪਰਿਵਾਰ ਵਿੱਚ ਮਾਂ ਤੋਂ ਇਲਾਵਾ ਛੋਟੀ ਭੈਣ ਵੀ ਸੀ । ਉਸ ਦੇ ਪਿਤਾ ਦਾ ਦੇਹਾਂਤ ਹੋ ਚੁੱਕਿਆ ਸੀ । ਪਰਿਵਾਰ ਦੀ 2 ਦੁਕਾਨਾਂ ਸਨ ਜਿਸ ਨੂੰ ਉਹ ਸੰਭਾਲ ਰਹੀ ਸੀ ।

ਫਿਲਹਾਲ ਹੁਣ ਤੱਕ ਇਹ ਨਹੀਂ ਪਤਾ ਚੱਲਿਆ ਹੈ ਕਿ ਆਖਿਰ ਦੋਵਾਂ ਨੇ ਕਿਸ ਵਜ੍ਹਾ ਨਾਲ ਨਹਿਰ ਵਿੱਚ ਛਾਲ ਮਾਰੀ ਹੈ । ਕੀ ਜਨਮ ਦਿਨ ਮਨਾਉਣ ਦੌਰਾਨ ਦੋਵਾਂ ਵਿੱਚ ਕੋਈ ਅਜਿਹੀ ਤਿੱਖੀ ਤਕਰਾਰ ਹੋਈ ਜਿਸ ਦੀ ਵਜ੍ਹਾ ਕਰਕੇ ਅਜਿਹਾ ਕਦਮ ਚੁੱਕਿਆ ? ਕੀ ਪਰਿਵਾਰਾਂ ਵਿੱਚ ਦੋਵਾਂ ਦੇ ਰਿਸ਼ਤਿਆਂ ਨੂੰ ਲੈਕੇ ਮਨਜ਼ੂਰੀ ਨਹੀਂ ਸੀ ? ਜਾਂ ਕੋਈ ਹੋਰ ਵਜ੍ਹਾ,ਪੁਲਿਸ ਇਸ ਪੂਰੇ ਮਾਮਲੇ ਦੀ ਜਾਂਚ ਕਰ ਰਹੀ ਹੈ ।

Exit mobile version