The Khalas Tv Blog Punjab ਰੋਪੜ ਅਤੇ ਮੋਹਾਲੀ ਦੇ ਮਾਈਨਿੰਗ ਅਫ਼ਸਰ ਨੂੰ ਕੀਤਾ ਮੁਅਤਲ
Punjab

ਰੋਪੜ ਅਤੇ ਮੋਹਾਲੀ ਦੇ ਮਾਈਨਿੰਗ ਅਫ਼ਸਰ ਨੂੰ ਕੀਤਾ ਮੁਅਤਲ

‘ਦ ਖ਼ਾਲਸ ਬਿਊਰੋ : ਪੰਜਾਬ ਵਿੱਚ ਰੇਤ ਮਾਫੀਏ ‘ਤੇ ਪੰਜਾਬ ਸਰਕਾਰ ਨੇ ਸਖ਼ਤੀ ਵਧਾ ਦਿੱਤੀ ਹੈ। ਪੰਜਾਬ ਸਰਕਾਰ ਨੇ ਮਾਈਨਿੰਗ ਦੇ ਦਾਗੀ ਅਫ਼ਸਰਾਂ ਖ਼ਿਲਾਫ਼ ਕਾਰਵਾਈ ਕਰਨ ਵਿੱਚ ਜੁੱਟ ਗਈ ਹੈ। ਅੱਜ ਪ੍ਰਿੰਸੀਪਲ ਸਕੱਤਰ ਕ੍ਰਿਸ਼ਨ ਕੁਮਾਰ ਵੱਲੋਂ ਮੋਹਾਲੀ ਅਤੇ ਰੂਪਨਗਰ ਦਾ ਮਾਈਨਿੰਗ ਅਫਸਰ ਵਿਪਿਨ ਨੂੰ ਮੁਅੱਤਲ ਕਰ ਦਿੱਤਾ ਗਿਆ ਹੈ। ਪ੍ਰਿੰਸੀਪਲ ਸਕੱਤਰ ਵੱਲੋਂ ਜਾਰੀ ਪੱਤਰ ਵਿੱਚ ਕਿਹਾ ਗਿਆ ਹੈ ਕਿ ਇਹ ਹੁਕਮ ਤੁਰੰਤ ਪ੍ਰਭਾਵ ਨਾਲ ਲਾਗੂ ਹਨ । ਪੰਜਾਬ ਸਰਕਾਰ ਨੇ ਰੋਪੜ ਜ਼ਿਲ੍ਹੇ ਵਿੱਚ ਗੈਰ ਕਾਨੂੰਨੀ ਮਾਈਨਿੰਗ ਉਤੇ ਕਰਵਾਈ ਕਰਦੇ ਹੋਏ ਖੇੜਾ ਕਲਮੋਟ ਖਿੱਤੇ ਦੇ ਸਾਰੇ ਕਰੱਸਰਾਂ ਨੂੰ ਸੀਲ ਕੀਤੇ ਜਾਣ ਤੋਂ ਬਾਅਦ ਅੱਜ ਸਰਕਾਰ ਨੇ ਮਾਈਨਿੰਗ ਅਫਸਰ ਉਤੇ ਵੱਡੀ ਕਾਰਵਾਈ ਕੀਤੀ ਹੈ।

Exit mobile version