The Khalas Tv Blog Punjab ਚੰਡੀਗੜ੍ਹ ਦੀ ਬੱਸ ਨੇ ਪੈਦਲ ਤੁਰੇ ਜਾਂਦਿਆਂ ਨੂੰ ਸ਼ਰੇਆਮ ਦਰੜਿਆ
Punjab

ਚੰਡੀਗੜ੍ਹ ਦੀ ਬੱਸ ਨੇ ਪੈਦਲ ਤੁਰੇ ਜਾਂਦਿਆਂ ਨੂੰ ਸ਼ਰੇਆਮ ਦਰੜਿਆ

‘ਦ ਖ਼ਾਲਸ ਬਿਊਰੋ (ਪੁਨੀਤ ਕੌਰ) :- ਨੰਗਲ-ਸ਼੍ਰੀ ਆਨੰਦਪੁਰ ਸਾਹਿਬ ਮਾਰਗ ‘ਤੇ ਅੱਜ ਸਵੇਰੇ ਇੱਕ ਸੀ.ਟੀ.ਯੂ. ਦੀ ਬੱਸ ਚਾਰ ਰਾਹਗੀਰਾਂ ‘ਤੇ ਚੜ੍ਹ ਗਈ, ਜਿਸ ਵਿੱਚੋਂ ਤਿੰਨ ਲੋਕਾਂ ਦੀ ਮੌਤ ਹੋ ਗਈ ਹੈ। ਇੱਕ ਔਰਤ ਸਮੇਤ ਇੱਕ ਵਿਅਕਤੀ ਦੀ ਤਾਂ ਮੌਕੇ ‘ਤੇ ਹੀ ਮੌਤ ਹੋ ਗਈ ਸੀ ਜਦਕਿ ਇੱਕ ਵਿਅਕਤੀ ਦੀ ਭਾਈ ਜੈਤਾ ਜੀ ਸਿਵਲ ਹਸਪਤਾਲ ਵਿੱਚ ਇਲਾਜ ਦੌਰਾਨ ਮੌਤ ਹੋ ਗਈ ਹੈ। ਇੱਕ ਵਿਅਕਤੀ ਦਾ ਹਸਪਤਾਲ ਵਿੱਚ ਇਲਾਜ ਚੱਲ ਰਿਹਾ ਹੈ।

ਇਹ ਹਾਦਸਾ ਨੰਗਲ-ਸ਼੍ਰੀ ਆਨੰਦਪੁਰ ਸਾਹਿਬ ਮਾਰਗ ’ਤੇ ਸਥਿਤ ਕਸਬਾ ਭਨੁੱਪਲੀ ਨਜ਼ਦੀਕ ਪੈਂਦੇ ਪਿੰਡ ਗੱਗ ਕੋਲ ਵਾਪਰਿਆ। ਪੁਲਿਸ ਨੇ ਜਾਣਕਾਰੀ ਦਿੰਦਿਆਂ ਦੱਸਿਆ ਕਿ ਸੀਟੀਯੂ ਦੀ ਬੱਸ ਨੰਗਲ ਵੱਲੋਂ ਆ ਰਹੀ ਸੀ। ਭਨੁੱਪਲੀ ਨਜ਼ਦੀਕ ਪੈਂਦੇ ਗੱਗ ਕੋਲ ਬੱਸ ਸੜਕ ਕਿਨਾਰੇ ਜਾ ਰਹੇ ਚਾਰ ਰਾਹਗੀਰਾਂ ’ਤੇ ਚੜ੍ਹ ਗਈ। ਪੁਲੀਸ ਨੇ ਘਟਨਾ ਦੀ ਜਾਂਚ ਸ਼ੁਰੂ ਕਰ ਦਿੱਤੀ ਹੈ।

Exit mobile version