The Khalas Tv Blog India ਬ੍ਰਿਟੇਨ ਨੂੰ ਮਿਲਣ ਜਾ ਰਿਹਾ ਹੈ ਪਹਿਲਾਂ ਪੰਜਾਬੀ ਪ੍ਰਧਾਨ ਮੰਤਰੀ !ਭਾਰਤ ਦੀ ਸਭ ਤੋਂ ਵੱਡੀ IT ਕੰਪਨੀ ਦਾ ਹੈ ਜਵਾਈ
India International Punjab

ਬ੍ਰਿਟੇਨ ਨੂੰ ਮਿਲਣ ਜਾ ਰਿਹਾ ਹੈ ਪਹਿਲਾਂ ਪੰਜਾਬੀ ਪ੍ਰਧਾਨ ਮੰਤਰੀ !ਭਾਰਤ ਦੀ ਸਭ ਤੋਂ ਵੱਡੀ IT ਕੰਪਨੀ ਦਾ ਹੈ ਜਵਾਈ

ਬੋਰਿਸ ਜਾਨਸਨ ਦੀ ਕੈਬਨਿਟ ਵਿੱਚ ਖ਼ਜਾਨਾ ਮੰਤਰੀ ਰਿਸ਼ੀ ਸੁਨਕ ਸਭ ਤੋਂ ਅੱਗੇ

‘ਦ ਖ਼ਾਲਸ ਬਿਊਰੋ : ਭਾਰਤ ਤੋਂ ਬਾਅਦ ਬ੍ਰਿਟੇਨ ਅਜਿਹਾ ਦੇਸ਼ ਹੈ ਜਿਸ ਨੂੰ ਪੰਜਾਬ ਆਪਣੀ ਦੂਜਾ ਘਰ ਕਹਿੰਦੇ ਹਨ। ਬ੍ਰਿਟੇਨ ਦੀ ਪਾਰਲੀਮੈਂਟ ਵਿੱਚ ਹੁਣ ਤੱਕ ਕਈ ਪੰਜਾਬੀ ਮੈਂਬਰ ਪਾਰਲੀਮੈਂਟ ਬਣ ਚੁੱਕੇ ਹਨ। ਹੁਣ ਜਲਦ ਹੀ ਇੱਕ ਪੰਜਾਬੀ ਬ੍ਰਿਟੇਨ ਦਾ ਪ੍ਰਧਾਨ ਮੰਤਰੀ ਬਣ ਸਕਦਾ ਹੈ। ਬੋਰਿਸ ਜਾਨਸਨ ਦੇ ਅਸਤੀਫ਼ੇ ਤੋਂ ਬਾਅਦ ਪੰਜਾਬ ਨਾਲ ਸਬੰਧ ਰੱਖਣ ਵਾਲੇ ਕੰਜ਼ਰਵੇਟਿਵ ਪਾਰਟੀ ਦੇ ਰਿਸ਼ੀ ਸੁਨਕ ਇਸ ਰੇਸ ਵਿੱਚ ਸਭ ਤੋਂ ਅੱਗੇ ਹਨ। ਉਨ੍ਹਾਂ ਦੇ ਮੁਕਾਬਲੇ ਦੂਰ-ਦੂਰ ਤੱਕ ਕੋਈ ਨਜ਼ਰ ਨਹੀਂ ਆ ਰਿਹਾ ਹੈ।

ਨਵੇਂ ਪ੍ਰਧਾਨ ਮੰਤਰੀ ਦੀ ਚੋਣ ਦੇ ਐਲੀਮਿਨੇਸ਼ਨ ਰਾਉਂਡ ਵਿੱਚ ਰਿਸ਼ੀ ਸੁਨਕ ਨੂੰ 88 ਵੋਟ ਮਿਲੇ ਯਾਨੀ 25 ਫੀਸਦੀ ਅਤੇ ਉਹ ਪਹਿਲੇ ਨੰਬਰ ‘ਤੇ ਰਹੇ ਜਦਕਿ ਦੂਜੇ ਨੰਬਰ 67 ਵੋਟਾਂ ਨਾਲ ਪੈਨੀ ਮਾਡਟਿਟ ਰਹੀ ਹੈ । ਪਹਿਲੀ ਜਿੱਤ ਤੋਂ ਬਾਅਦ ਹੁਣ ਰਿਸ਼ੀ ਨੂੰ ਸਿਰਫ਼ ਇੱਕ ਹੋਰ ਟੀਚਾ ਪਾਰ ਕਰਨਾ ਹੈ ਪਰ ਜਿਸ ਤਰ੍ਹਾਂ ਰਿਸ਼ੀ ਸੁਨਕ ਨੇ ਕੋਵਿਡ ਦੌਰਾਨ ਦੇਸ਼ ਦਾ ਵਿੱਤ ਮੰਤਰੀ ਰਹਿੰਦੇ ਹੋਏ ਅਰਥਚਾਰੇ ਨੂੰ ਸੰਭਾਲਿਆ ਹੈ ਉਸ ਦੀ ਹਰ ਪਾਸੇ ਤਾਰੀਫ਼ ਹੋ ਰਹੀ ਹੈ। ਜੇਕਰ ਰਿਸ਼ੀ ਦੇ ਪ੍ਰਧਾਨ ਮੰਤਰੀ ਬਣ ਦੇ ਨੇ ਤਾਂ ਭਾਰਤੀਆਂ ਲਈ ਮਾਣ ਦੀ ਗੱਲ ਤਾਂ ਹੋਵੇਗੀ ਪਰ ਨਾਲ ਹੀ ਬ੍ਰਿਟੇਨ ਵਸੇ ਪੰਜਾਬੀਆਂ ਤੇ ਪੰਜਾਬ ਦੇ ਲੋਕਾਂ ਲਈ ਇਹ ਵੱਡਾ ਦਿਨ ਹੋਵੇਗਾ, ਕਿਉਂਕਿ ਉਨ੍ਹਾਂ ਪਿਛੋਕੜ ਪੰਜਾਬ ਤੋਂ ਹੈ ।

ਰਿਸ਼ੀ ਸੁਨਕ

ਰਿਸ਼ੀ ਸੁਨਕ ਦਾ ਪੰਜਾਬ ਨਾਲ ਕੁਨੈਕਸ਼ਨ

ਰਿਸ਼ੀ ਦੇ ਦਾਦਾਕੇ ਪਰਿਵਾਰ ਪੰਜਾਬ ਵਿੱਚ ਪੈਦਾ ਹੋਏ ਸਨ ਅਤੇ ਬਾਅਦ ਵਿੱਚ ਪੂਰਬੀ ਅਫਰੀਕਾ ਚਲੇ ਗਏ ਸਨ। ਰਿਸ਼ੀ ਦੇ ਮਾਪਿਉ ਯਸ਼ਵੀਰ ਸੁਨਕ ਅਤੇ ਊਸ਼ਾ ਸੁਨਕ, ਕੀਨੀਆ ਅਤੇ ਟਾਂਗਾਨਿਕਾ ਵਿੱਚ ਪੈਦਾ ਹੋਏ ਸਨ। ਰਿਸ਼ੀ ਨੇ ਦੱਸਿਆ ਸੀ ਕਿ ਉਸਦੇ ਨਾਨੇ ਨੂੰ ਇਨਲੈਂਡ ਰੈਵੇਨਿਊ, ਟੈਕਸ ਦਫ਼ਤਰ ਲਈ ਕੰਮ ਕਰਨ ਦੇ ਦਹਾਕਿਆਂ ਬਾਅਦ ਇੱਕ MBE (ਮੈਂਬਰ ਆਫ਼ ਦਾ ਆਰਡਰ ਆਫ਼ ਬ੍ਰਿਟਿਸ਼ ਐਂਪਾਇਰ) ਪ੍ਰਾਪਤ ਹੋਇਆ ਸੀ। 1960 ਦੇ ਦਹਾਕੇ ਵਿੱਚ ਉਸ ਦੇ ਦਾਦਾ-ਦਾਦੀ ਆਪਣੇ ਬੱਚਿਆਂ ਨਾਲ ਪੂਰਬੀ ਅਫਰੀਕਾ ਤੋਂ ਯੂਨਾਈਟਿਡ ਕਿੰਗਡਮ ਚਲੇ ਗਏ। ਉਸ ਦੇ ਪਿਤਾ ਨੈਸ਼ਨਲ ਹੈਲਥ ਸਰਵਿਸ (NHS) ਵਿੱਚ ਇੱਕ ਜਨਰਲ ਪ੍ਰੈਕਟੀਸ਼ਨਰ ਸਨ । ਜਦੋਂ ਕਿ ਉਸਦੀ ਮਾਂ ਇੱਕ ਫਾਰਮੇਸੀ ਚਲਾਉਂਦੀ ਸੀ। ਰਿਸ਼ੀ ਦਾ ਜਨਮ 1980 ਵਿੱਚ ਸਾਊਥੈਂਪਟਨ, ਦੱਖਣੀ ਇੰਗਲੈਂਡ ਵਿੱਚ ਇੱਕ ਕਾਉਂਟੀ ਵਿੱਚ ਹੋਇਆ ਸੀ। ਬ੍ਰਿਟੇਨ ਦੇ ਪ੍ਰਧਾਨ ਮੰਤਰੀ ਦੌੜ ਵਿੱਚ ਸਭ ਤੋਂ ਅੱਗੇ ਰਿਸ਼ੀ ਸੁਨਕ ਦੇ ਸਾਹਮਣੇ ਹੁਣ ਸਿਰਫ਼ ਇੱਕ ਚੁਣੌਤੀ ਕੰਜ਼ਰਵੇਟਿਵ ਪਾਰਟੀ ਦੇ ਆਗੂ ਬਣਨ ਦੀ ਹੈ।

ਰਿਸ਼ੀ ਸਾਹਮਣੇ ਚੁਣੌਤੀ

ਬ੍ਰਿਟੇਨ ਵਿੱਚ ਕੰਜ਼ਰਵੇਟਿਵ ਪਾਰਟੀ ਦੀ ਇੱਕ ਕਮੇਟੀ ਪਾਟਰੀ ਦੇ ਆਗੂ ਦੀ ਚੋਣ ਕਰਦੀ ਹੈ। ਇਸ ਕਮੇਟੀ ਦੇ ਮੈਂਬਰ ਪਾਰਟੀ ਦੇ ਐੱਮਪੀ ਹੁੰਦੇ ਹਨ । ਆਗੂ ਚੁਣਨ ਦੇ ਲਈ ਤਿੰਨ ਤਰ੍ਹਾਂ ਦੀ ਪ੍ਰਕਿਆ ਹੁੰਦੀ ਹੈ। ਨੌਮੀਨੇਸ਼ਨ,ਐਲੀਮਿਨੇਸ਼ਨ ਤੇ ਫਾਇਨਲ ਸਲੈਕਸ਼ਨ,30 ਤੋਂ ਘੱਟ ਵੋਟ ਮਿਲਣ ‘ਤੇ ਉਮੀਦਵਾਰ ਐਲੀਮਿਨੇਟ ਯਾਨੀ ਬਾਹਰ ਹੋ ਜਾਂਦਾ ਹੈ। ਹੁਣ ਐਲੀਮਿਨੇਸ਼ਨ ਰਾਊਂਡ ਚੱਲ ਰਿਹਾ ਹੈ। ਰਿਸ਼ੀ ਇਸ ਰੇਸ ਵਿੱਚ ਸਭ ਤੋਂ ਅੱਗੇ ਚੱਲ ਰਹੇ ਹਨ । ਉਨ੍ਹਾਂ ਨੂੰ ਟੱ ਕਰ ਭਾਰਤੀ ਮੂਲ ਦੇ ਆਗੂ ਸੁਏਲਾ ਬ੍ਰੇਵਮੈਨ ਦੇ ਰਹੇ ਹਨ । ਬ੍ਰਿਟੇਨ ਦਾ ਪ੍ਰਧਾਨ ਮੰਤਰੀ ਬਣਨ ਦੇ ਲਈ 8 ਆਗੂਆਂ ਨੇ ਆਪਣੀ ਦਾਅਵੇਦਾਰੀ ਪੇਸ਼ ਕੀਤੀ ਸੀ ਜਿੰਨਾਂ ਵਿੱਚੋਂ 2 ਐਲੀਮਿਨੇਸ਼ ਰਾਊਂਡ ਵਿੱਚ ਬਾਹਰ ਹੋ ਗਏ ਹਨ।

ਨਰਾਇਣ ਮੂਰਤੀ ਦੇ ਜਵਾਈ

ਰਿਸ਼ੀ ਭਾਰਤੀ ਦੀ ਸਭ ਤੋਂ IT ਕੰਪਨੀ INFOSYS ਦੇ ਕੋ- ਫਾਉਂਡਰ ਨਰਾਇਣ ਮੂਰਤੀ ਦੇ ਜਵਾਈ ਹਨ । ਰਿਸ਼ੀ ਅਤੇ ਪਤਨੀ ਅਕਸ਼ਾ ਦੀ 2 ਧੀਆਂ ਹਨ । ਜਿੰਨਾਂ ਦਾ ਨਾਂ ਕ੍ਰਿਸ਼ਣਾ ਅਤੇ ਅਨੁਸ਼ਕਾ ਹੈ। ਦੋਵਾਂ ਦਾ ਵਿਆਹ 2009 ਵਿੱਚ ਹੋਇਆ ਸੀ। ਰਿਸ਼ੀ 2015 ਵਿੱਚ ਪਹਿਲੀ ਵਾਰ ਮੈਂਬਰ ਪਾਰਲੀਮੈਂਟ ਚੁਣੇ ਗਏ। 2018 ਵਿੱਚ ਸਥਾਨਕ ਸਰਕਾਰ ਵਿੱਚ ਉਹ ਬਤੌਰ ਮੰਤਰੀ ਰਹੇ, ਪ੍ਰਧਾਨ ਮੰਤਰੀ ਬੋਰਿਸ ਜੋਨਸਨ ਦੀ ਚੋਣ ਵਿੱਚ ਰਿਸ਼ੀ ਸੁਨਕ ਦਾ ਅਹਿਮ ਰੋਲ ਰਿਹਾ ਸੀ ਇਸੇ ਲਈ ਪ੍ਰਧਾਨ ਮੰਤਰੀ ਬਣਨ ਤੋਂ ਬਾਅਦ ਜੋਨਸਨ ਨੇ ਉਨ੍ਹਾਂ ਨੂੰ ਵਿੱਤ ਮੰਤਰੀ ਦੀ ਅਹਿਮ ਜ਼ਿੰਮੇਵਾਰੀ ਸੌਂਪੀ ਸੀ ।

Exit mobile version