The Khalas Tv Blog Sports ਕੋਰੋਨਾ ਬਣਿਆ ਅੜਿੱਕਾ, ਰੀਓ ਟੈਨਿਸ ਟੂਰਨਾਮੈਂਟ ਰੱਦ
Sports

ਕੋਰੋਨਾ ਬਣਿਆ ਅੜਿੱਕਾ, ਰੀਓ ਟੈਨਿਸ ਟੂਰਨਾਮੈਂਟ ਰੱਦ

‘ਦ ਖ਼ਾਲਸ ਟੀਵੀ ਬਿਊਰੋ (ਜਗਜੀਵਨ ਮੀਤ):- ਕੋਰੋਨਾ ਦੇ ਮਾਮਲੇ ਵਧਣ ਕਾਰਨ ਬ੍ਰਾਜ਼ੀਲ ਦੇ ਰੀਓ ਓਪਨ ਦੇ ਪ੍ਰਬੰਧਕਾਂ ਨੇ ਏਟੀਪੀ ਟੂਰਨਾਮੈਂਟ ਨੂੰ ਰੱਦ ਕਰ ਦਿੱਤਾ ਹੈ। ਇਹ ਜਾਣਕਾਰੀ ਦਿੰਦਿਆਂ ਪ੍ਰਬੰਧਕਾਂ ਨੇ ਕਿਹਾ ਕਿ ਕਰੋਨਾ ਮਹਾਮਾਰੀ ਕਾਰਨ ਆਲੇ ਦੁਆਲੇ ਦੇ ਖੇਤਰ ਵਿਚ ਟੂਰਨਾਮੈਂਟ ਕਰਵਾਉਣ ਲਈ ਸ਼ਸ਼ੋਪੰਜ ਦੀ ਸਥਿਤੀ ਬਣੀ ਹੋਈ ਹੈ। ਇਸ ਕਰਕੇ ਇਸ ਸਾਲ ਦਾ ਰੀਓ ਓਪਨ ਟੂਰਨਾਮੈਂਟ ਰੱਦ ਕਰ ਦਿੱਤਾ ਗਿਆ ਹੈ। ਟੂਰਨਾਮੈਂਟ ਦੇ ਡਾਇਰੈਕਟਰ ਲੁਈਜ਼ ਕਾਰਵਾਲ੍ਹੋ ਨੇ ਦੱਸਿਆ ਕਿ ਇਹ ਟੂਰਨਾਮੈਂਟ ਹੁਣ ਦੱਖਣੀ ਅਮਕੀਕਾ ਵਿਚ ਸਾਲ 2022 ਦੇ ਫਰਵਰੀ ਮਹੀਨੇ ਕਰਵਾਇਆ ਜਾਵੇਗਾ।

Exit mobile version