The Khalas Tv Blog India ਬੀਜੇਪੀ ਦੇ ਰਾਜ ‘ਚ ਔਰਤਾਂ ਸੁਰੱਖਿਅਤ ਨਹੀਂ, ਇਸ ਲਈ ਫੜਿਆ ਸਮਾਜਵਾਦੀ ਪਾਰਟੀ ਦਾ ਪੱਲਾ : ਰਿੰਧੂ ਪਾਸਵਾਨ
India

ਬੀਜੇਪੀ ਦੇ ਰਾਜ ‘ਚ ਔਰਤਾਂ ਸੁਰੱਖਿਅਤ ਨਹੀਂ, ਇਸ ਲਈ ਫੜਿਆ ਸਮਾਜਵਾਦੀ ਪਾਰਟੀ ਦਾ ਪੱਲਾ : ਰਿੰਧੂ ਪਾਸਵਾਨ

‘ਦ ਖ਼ਾਲਸ ਟੀਵੀ ਬਿਊਰੋ (ਜਗਜੀਵਨ ਮੀਤ):- ਉੱਤਰ ਪ੍ਰਦੇਸ਼ ਦੇ ਸਿਧਾਰਥਨਗਰ ਵਿਚ ਗ੍ਰਾਮ ਪੰਚਾਇਤ ਚੋਣਾਂ ਲਈ ਸਿਆਸੀ ਸਰਗਰਮੀਆਂ ਹੋਰ ਤੇਜ਼ ਹੋ ਰਹੀਆਂ ਹਨ। ਜਾਣਕਾਰੀ ਅਨੁਸਾਰ ਸਦਰ ਵਿਧਾਨ ਸਭਾ ਸੀਟ ਤੋਂ ਭਾਰਤੀ ਜਨਤਾ ਪਾਰਟੀ ਦੇ ਵਿਧਾਇਕ ਸ਼ਿਆਮ ਧਨੀ ਰਾਹੀ ਦੇ ਸਕੇ ਭਰਾ ਦੀ ਨੂੰਹ ਰਿੰਧੂ ਪਾਸਵਾਨ ਨੇ ਬੀਜੇਪੀ ਨੂੰ ਅਲਵਿਦਾ ਕਹਿ ਕੇ ਸਮਾਜਵਾਦੀ ਪਾਰਟੀ ਦਾ ਪੱਲਾ ਫੜ ਲਿਆ ਹੈ। ਸਦਰ ਵਿਧਾਇਕ ਦੇ ਭਰਾ ਹਰੀ ਪ੍ਰਸਾਦ ਦੇ ਪੁੱਤਰ ਸ਼ੇਸ਼ ਪ੍ਰਕਾਸ਼ ਦੀ ਪਤਨੀ ਰਿੰਧੂ ਪਾਸਵਾਨ ਨੇ ਸਪਾ ਦੀ ਮੈਂਬਰਸ਼ਿਪ ਹਾਸਿਲ ਕਰ ਲਈ ਹੈ।


ਜ਼ਿਕਰਯੋਗ ਹੈ ਕਿ ਸਦਰ ਵਿਧਾਇਕ ਚਾਰ ਭਰਾ ਹਨ। ਮੰਨਿਆ ਜਾ ਰਿਹਾ ਹੈ ਕਿ ਸਮਾਜਵਾਦੀ ਪਾਰਟੀ ਉਨ੍ਹਾਂ ਨੂੰ ਪੰਚਾਇਤੀ ਚੋਣਾਂ ਲਈ ਉਮੀਦਵਾਰ ਬਣਾਉਣ ਲਈ ਪਾਰਟੀ ਦੀ ਮੈਂਬਰਸ਼ਿਪ ਦਿੱਤੀ ਹੈ। ਸਮਾਜਵਾਦੀ ਪਾਰਟੀ ਵਿੱਚ ਸ਼ਾਮਿਲ ਹੋਈ ਰਿੰਧੂ ਪਾਸਵਾਨ ਨੇ ਕਿਹਾ ਹੈ ਕਿ ਉਹ ਸਪਾ ਦੀਆਂ ਨੀਤੀਆਂ ਤੋਂ ਪ੍ਰਭਾਵਤ ਹਨ ਤੇ ਸਪਾ ਦੇ ਰਾਜ ਵਿੱਚ ਹੀ ਤਰੱਕੀ ਸੰਭਵ ਹੈ। ਉਨ੍ਹਾਂ ਕਿਹਾ ਕਿ ਭਾਜਪਾ ਸਰਕਾਰ ਵਿੱਚ ਔਰਤਾਂ ਦੀ ਸੁਰੱਖਿਆ ਬੇਹੱਦ ਘੱਟ ਹੈ। ਅਪਰਾਧ ਵਧ ਰਹੇ ਹਨ। ਆਪਣੇ ਸਹੁਰੇ ਸ਼ਿਆਮ ਧਾਨੀ ਦੇ ਸਵਾਲ ‘ਤੇ ਕਿਹਾ ਕਿ ਸਾਡਾ ਵਿਧਾਇਕ ਨਾਲ ਕੋਈ ਲੈਣਾ ਦੇਣਾ ਨਹੀਂ ਹੈ।

Exit mobile version