The Khalas Tv Blog India ਦਿੱਲੀ ਵਿੱਚ ਕੱਲ੍ਹ 52.9 ਡਿਗਰੀ ਤਾਪਮਾਨ ਬਾਰੇ ਨਵਾਂ ਖ਼ੁਲਾਸਾ! ਮੌਸਮ ਵਿਭਾਗ ਵੀ ਹੋਇਆ ਹੈਰਾਨ
India

ਦਿੱਲੀ ਵਿੱਚ ਕੱਲ੍ਹ 52.9 ਡਿਗਰੀ ਤਾਪਮਾਨ ਬਾਰੇ ਨਵਾਂ ਖ਼ੁਲਾਸਾ! ਮੌਸਮ ਵਿਭਾਗ ਵੀ ਹੋਇਆ ਹੈਰਾਨ

ਬੀਤੇ ਕੱਲ੍ਹ ਦਾਅਵਾ ਕੀਤਾ ਗਿਆ ਸੀ ਕਿ ਰਾਜਧਾਨੀ ਦਿੱਲੀ ਦੇ ਮੁੰਗੇਸ਼ਪੁਰ ਖੇਤਰ ਵਿੱਚ ਵੱਧ ਤੋਂ ਵੱਧ ਤਾਪਮਾਨ 52.9 ਡਿਗਰੀ ਸੈਲਸੀਅਸ ਤਕ ਪਹੁੰਚ ਗਿਆ ਸੀ, ਜੋ ਭਾਰਤ ਵਿੱਚ ਹੁਣ ਤੱਕ ਦਾ ਸਭ ਤੋਂ ਵੱਧ ਤਾਪਮਾਨ ਹੈ। ਇਸ ਬਾਰੇ ਹੁਣ ਮੌਸਮ ਵਿਭਾਗ ਦਾ ਬਿਆਨ ਆਇਆ ਹੈ ਕਿ ਸੰਭਵ ਤੌਰ ’ਤੇ ਤਕਨੀਕੀ ਖ਼ਰਾਬੀ ਕਾਰਨ ਗ਼ਲਤ ਡਾਟਾ ਦਰਜ ਕਰ ਲਿਆ ਗਿਆ ਸੀ।

ਭਾਰਤ ਮੌਸਮ ਵਿਭਾਗ (IMD) ਦਾ ਕਹਿਣਾ ਹੈ ਕਿ ਕਿਸੇ ਵੀ ਸੰਭਾਵਿਤ ਗ਼ਲਤੀ ਲਈ ਖੇਤਰ ਦੇ ਮੌਸਮ ਵਿਗਿਆਨ ਕੇਂਦਰਾਂ ਤੋਂ ਸੈਂਸਰਾਂ ਤੇ ਡੇਟਾ ਦੀ ਜਾਂਚ ਕਰ ਰਿਹਾ ਹੈ। ਤਿੰਨ ਮੌਸਮ ਕੇਂਦਰਾਂ – ਮੁੰਗੇਸ਼ਪੁਰ, ਨਜਫਗੜ੍ਹ ਤੇ ਨਰੇਲਾ ਵਿੱਚ ਮੰਗਲਵਾਰ ਨੂੰ ਵੀ ਤਾਪਮਾਨ 50 ਡਿਗਰੀ ਸੈਲਸੀਅਸ ਦੇ ਆਸਪਾਸ ਦਰਜ ਕੀਤਾ ਗਿਆ ਹੈ।

ਮੌਸਮ ਵਿਭਾਗ ਮੁਤਾਬਕ ਦਿੱਲੀ ਦੇ ਪ੍ਰਾਇਮਰੀ ਮੌਸਮ ਵਿਗਿਆਨ ਕੇਂਦਰ ਸਫ਼ਦਰਜੰਗ ਆਬਜ਼ਰਵੇਟਰੀ ਵਿੱਚ ਬੁੱਧਵਾਰ ਨੂੰ ਵੱਧ ਤੋਂ ਵੱਧ ਤਾਪਮਾਨ 46.8 ਡਿਗਰੀ ਸੈਲਸੀਅਸ ਦਰਜ ਕੀਤਾ ਗਿਆ। ਇਹ 79 ਸਾਲਾਂ ਵਿੱਚ ਸਭ ਤੋਂ ਵੱਧ ਹੈ। ਅਧਿਕਾਰਿਤ ਅੰਕੜਿਆਂ ਵਿੱਚ ਇਹ ਜਾਣਕਾਰੀ ਦਿੱਤੀ ਗਈ ਹੈ।

ਇਸ ਮਾਮਲੇ ਸਬੰਧੀ ਧਰਤੀ ਵਿਗਿਆਨ ਤੇ ਫੂਡ ਪ੍ਰੋਸੈਸਿੰਗ ਉਦਯੋਗ ਮੰਤਰੀ ਕਿਰੇਨ ਰਿਜਿਜੂ ਨੇ ਐਕਸ ’ਤੇ ਪੋਸਟ ਸ਼ੇਅਰ ਕਰਕੇ ਕਿਹਾ ਹੈ ਕਿ ਮੌਸਮ ਵਿਭਾਗ ਦਾ ਅਧਿਕਾਰਿਤ ਬਿਆਨ ਆ ਗਿਆ ਹੈ ਕਿਉਂਕਿ ਕੱਲ੍ਹ ਉਨ੍ਹਾਂ ਦਾਅਵਾ ਕੀਤਾ ਸੀ ਕਿ ਦਿੱਲੀ ਵਿੱਚ ਏਨਾ ਤਾਪਮਾਨ ਨਹੀਂ ਹੋ ਸਕਦਾ।

ਇਹ ਵੀ ਪੜ੍ਹੋ – ‘ਮੇਰਾ ਮੂੰਹ ਨਾ ਖੁਲ੍ਹਵਾਉ ਮੈਂ ਤੁਹਾਡੀਆਂ 7 ਪੀੜ੍ਹੀਆਂ ਦੀ ਪੋਲ ਖੋਲ੍ਹ ਦੇਵਾਂਗਾ!’
Exit mobile version