The Khalas Tv Blog Punjab 8ਵੀਂ ਤੇ 12ਵੀਂ ਦੇ ਵਿਦਿਆਰਥੀਆਂ ਦੇ ਨਤੀਜਿਆਂ ਦੀ ਉਲਟੀ ਗਿਣਤੀ ਸ਼ੁਰੂ ! ਕੁਝ ਹੀ ਘੰਟੇ ਬਚੇ
Punjab

8ਵੀਂ ਤੇ 12ਵੀਂ ਦੇ ਵਿਦਿਆਰਥੀਆਂ ਦੇ ਨਤੀਜਿਆਂ ਦੀ ਉਲਟੀ ਗਿਣਤੀ ਸ਼ੁਰੂ ! ਕੁਝ ਹੀ ਘੰਟੇ ਬਚੇ

ਪੰਜਾਬ ਸਕੂਲ ਸਿੱਖਿਆ ਬੋਰਡ (PSEB) ਮੰਗਲਵਾਰ ਨੂੰ 8ਵੀਂ ਅਤੇ 12ਵੀਂ ਜਮਾਤ ਦੇ ਨਤੀਜੇ ਐਲਾਨ ਕਰੇਗਾ। ਨਤੀਜਾ ਐਲਾਨਣ ਦਾ ਸਮਾਂ ਸ਼ਾਮ 4 ਵਜੇ ਰੱਖਿਆ ਗਿਆ ਹੈ। ਜਦਕਿ ਵਿਦਿਆਰਥੀ ਬੁੱਧਵਾਰ ਸਵੇਰੇ 7 ਵਜੇ ਤੋਂ ਬੋਰਡ ਦੀ ਵੈੱਬਸਾਈਟ ਤੋਂ ਨਤੀਜਾ ਦੇਖ ਸਕਣਗੇ। 12ਵੀਂ ਕਲਾਸ ਦੇ ਇਮਤਿਹਾਨ ਇਸ ਸਾਲ 13 ਤੋਂ 30 ਮਾਰਚ 2024 ਤੱਕ ਲਏ ਗਏ ਸਨ।

ਬੋਰਡ ਨੇ ਨਤੀਜੇ ਜਾਰੀ ਕਰਨ ਦੇ ਹੁਕਮ ਜਾਰੀ ਕਰ ਦਿੱਤੇ ਹਨ। ਦੋਵੇਂ ਜਮਾਤਾਂ ਦਾ ਨਤੀਜਾ ਇੱਕੋ ਸਮੇਂ ਐਲਾਨਿਆ ਜਾਵੇਗਾ। ਨਤੀਜੇ ਸਬੰਧੀ ਵਧੇਰੇ ਜਾਣਕਾਰੀ ਬੋਰਡ ਦੀ ਵੈੱਬਸਾਈਟ www.pseb.ac.in ਤੋਂ ਪ੍ਰਾਪਤ ਕੀਤੀ ਜਾ ਸਕਦੀ ਹੈ। ਬੋਰਡ ਵੱਲੋਂ ਨਤੀਜੇ ਨਾਲ ਸਬੰਧਤ ਕੋਈ ਗਜ਼ਟ ਪ੍ਰਕਾਸ਼ਿਤ ਨਹੀਂ ਕੀਤਾ ਜਾਵੇਗਾ।

ਪੰਜਾਬ ਸਕੂਲ ਸਿੱਖਿਆ ਬੋਰਡ ਨੇ ਪਿਛਲੇ ਸਾਲ ਇਹ ਨਤੀਜਾ 24 ਮਈ ਨੂੰ ਐਲਾਨਿਆ ਸੀ। ਪਰ ਇਸ ਸਾਲ ਇਹ ਨਤੀਜਾ 30 ਅ੍ਰਪੈਲ ਨੂੰ ਐਲਾਨਿਆ ਜਾ ਰਿਹਾ ਹੈ।

 

ਇਹ ਵੀ ਪੜ੍ਹੋ –  ਗੋਲਡੀ ਕਰਨਗੇ ਕਾਂਗਰਸ ਖਿਲਾਫ ‘ਗੋਲ!’ ਇਸ ਪਾਰਟੀ ਤੋਂ ਹੋਣਗੇ ਉਮੀਦਵਾਰ!

Exit mobile version