The Khalas Tv Blog Punjab ਅਟਾਰੀ ਬਾਰਡਰ ‘ਤੇ ਰੀਟਰੀਟ ਸਮਾਰੋਹ ਦਾ ਬਦਲਿਆ ਸਮਾਂ
Punjab

ਅਟਾਰੀ ਬਾਰਡਰ ‘ਤੇ ਰੀਟਰੀਟ ਸਮਾਰੋਹ ਦਾ ਬਦਲਿਆ ਸਮਾਂ

ਭਾਰਤ-ਪਾਕਿਸਤਾਨ ਸਰਹੱਦ ਅਟਾਰੀ ’ਤੇ ਹੋਣ ਵਾਲੀ ਰੀਟ੍ਰੀਟ ਸੈਰੇਮਨੀ ਹੁਣ ਸਰਦੀਆਂ ਕਾਰਨ ਅੱਧਾ ਘੰਟਾ ਪਹਿਲਾਂ ਹੋਵੇਗੀ। ਜਾਣਕਾਰੀ ਮੁਤਾਬਕ ਅਟਾਰੀ ਬਾਰਡਰ ’ਤੇ ਹੋਣ ਵਾਲੀ ਰੀਟ੍ਰੀਟ ਸੈਰੇਮਨੀ ਦਾ ਸਮਾਂ ਬਦਲ ਗਿਆ ਹੈ।

ਭਾਰਤ-ਪਾਕਿਸਤਾਨ ਸਰਹੱਦ ਅਟਾਰੀ ’ਤੇ ਹੋਣ ਵਾਲੀ ਰੀਟ੍ਰੀਟ ਸੈਰੇਮਨੀ ਹੁਣ ਸਰਦੀਆਂ ਕਾਰਨ ਅੱਧਾ ਘੰਟਾ ਪਹਿਲਾਂ ਹੋਵੇਗੀ। ਇਹ ਫ਼ੈਸਲਾ ਸੀਮਤ ਦਿਨ ਦੇ ਉਜਾਲੇ ਨੂੰ ਧਿਆਨ ’ਚ ਰੱਖਦਿਆਂ ਲਿਆ ਗਿਆ ਹੈ। ਬੀ.ਐਸ.ਐਫ਼. ਦੇ ਪ੍ਰੋਟੋਕਾਲ ਅਧਿਕਾਰੀ ਅਰੁਣ ਮਹਿਮਲ ਨੇ ਦਸਿਆ ਕਿ ਹੁਣ ਇਹ ਸੈਰੇਮਨੀ ਸ਼ਾਮ 5 ਵਜੇ ਤੋਂ 5.30 ਵਜੇ ਤਕ ਹੋਵੇਗੀ। ਪਹਿਲਾਂ ਇਸ ਦਾ ਸਮਾਂ ਸ਼ਾਮ 5.30 ਵਜੇ ਤੋਂ 6 ਵਜੇ ਤਕ ਦਾ ਸੀ। ਨਵਾਂ ਸਮਾਂ ਫ਼ੌਰੀ ਤੌਰ ’ਤੇ ਲਾਗੂ ਕਰ ਦਿਤਾ ਗਿਆ ਹੈ।

ਦੱਸ ਦਈਏ ਕਿ ਸੁਰੱਖਿਆ ਕਾਰਨਾਂ ਕਰ ਕੇ ਹੁਣ ਦੋਵਾਂ ਦੇਸ਼ਾਂ ਦੇ ਗੇਟ ਬੰਦ ਰਹਿਣਗੇ ਤੇ ਇਸ ਦੌਰਾਨ ਦੋਵਾਂ ਦੇਸ਼ਾਂ ਦੇ ਸੁਰੱਖਿਆ ਬਲਾਂ ਵਿਚਕਾਰ ਕੋਈ ਰਵਾਇਤੀ ਰਸਮਾਂ ਨਹੀਂ ਹੋਣਗੀਆਂ।

 

Exit mobile version