‘ਦ ਖ਼ਾਲਸ ਬਿਊਰੋ:- ਇੰਜਨੀਅਰਿੰਗ ਕਾਲਜਾਂ ’ਚ ਦਾਖਲਿਆਂ ਲਈ ਸਾਂਝੀ ਦਾਖ਼ਲਾ ਪ੍ਰੀਖਿਆ (JEE)- ਐਡਵਾਂਸਡ ਦੇ ਨਤੀਜੇ ਐਲਾਨ ਦਿੱਤੇ ਗਏ ਹਨ। ਪੁਣੇ ਦਾ ਚਿਰਾਗ ਫਾਲੋਰ ਇਸ ਪ੍ਰੀਖਿਆ ਵਿੱਚ ਅੱਵਲ ਨੰਬਰ ‘ਤੇ ਰਿਹਾ। ਗਾਂਗੁਲਾ ਭੁਵਨ ਰੈੱਡੀ ਤੇ ਵੈਭਵ ਰਾਜ ਦੂਜੇ ਤੇ ਤੀਜੇ ਸਥਾਨ ’ਤੇ ਆਏ ਹਨ। ਮਹਿਲਾਵਾਂ ਦੇ ਵਰਗ ਵਿੱਚ ਕਨਿਸ਼ਕਾ ਮਿੱਤਲ ਕੌਮੀ ਟੌਪਰ ਰਹੀ ਹੈ। ਜਾਣਕਾਰੀ ਮੁਤਾਰਕ ਇਸ ਸਾਲ 43,204 ਉਮੀਦਵਾਰ JEE ਐਡਵਾਂਸਡ ਪ੍ਰੀਖਿਆ ਨੂੰ ਪਾਸ ਕਰਨ ਵਿੱਚ ਸਫ਼ਲ ਰਹੇ ਹਨ।
JEE ਪ੍ਰੀਖਿਆ ਲਈ ਕੁੱਲ 1,50,838 ਉਮੀਦਵਾਰਾਂ ਨੇ ਰਜਿਸਟਰੇਸ਼ਨ ਕਰਵਾਈ ਸੀ। ਅਧਿਕਾਰਤ ਵੈੱਬਸਾਈਟ ’ਤੇ JEE ਐਡਵਾਂਸਡ ਨਤੀਜੇ ਦੇ ਨਾਲ ਫਾਈਨਲ ਉੱਤਰ ਪੱਤਰੀ ਵੀ ਜਾਰੀ ਕੀਤੀ ਗਈ ਹੈ। JEE ਐਡਵਾਂਸਡ 2020 ਪ੍ਰੀਖਿਆ 27 ਸਤੰਬਰ ਨੂੰ ਲਈ ਗਈ ਸੀ। ਇਸ ਦੌਰਾਨ ਸਿੱਖਿਆ ਮੰਤਰੀ ਰਮੇਸ਼ ਪੋਖਰਿਆਲ ਨਿਸ਼ਾਂਕ ਨੇ ਆਪਣੇ ਟਵਿੱਟਰ ਹੈਂਡਲ ਤੋਂ ਸਫ਼ਲ ਰਹੇ ਉਮੀਦਵਾਰਾਂ ਨੂੰ ਵਧਾਈ ਦਿੱਤੀ ਹੈ। ਨਤੀਜਿਆਂ ਮਗਰੋਂ ਕੌਂਸਲਿੰਗ ਦੀ ਪ੍ਰਕਿਰਿਆ 6 ਅਕਤੂਬਰ ਤੋਂ ਸ਼ੁਰੂ ਹੋਵੇਗੀ। ਨਤੀਜੇ jeeadv.ac.in ਵੈੱਬਸਾਈਟ ’ਤੇ ਵੇਖੇ ਜਾ ਸਕਦੇ ਹਨ।