The Khalas Tv Blog Punjab ਪੰਜਵੀਂ ਜਮਾਤ ਦਾ ਆਇਆ ਨਤੀਜਾ
Punjab

ਪੰਜਵੀਂ ਜਮਾਤ ਦਾ ਆਇਆ ਨਤੀਜਾ

‘ਦ ਖ਼ਾਲਸ ਬਿਊਰੋ :- ਪੰਜਾਬ ਸਕੂਲ ਸਿੱਖਿਆ ਬੋਰਡ ਨੇ  ਅੱਜ ਪੰਜਵੀਂ ਜਮਾਤ ਦਾ ਨਤੀਜਾ ਐਲਾਨ ਦਿੱਤਾ ਹੈ। ਪੰਜਵੀਂ ਜਮਾਤ ਦਾ ਨਤੀਜਾ 99.76 ਫ਼ੀਸਦੀ ਰਿਹਾ ਹੈ। ਵਿਦਿਆਰਥੀ ਇਹ ਨਤੀਜਾ ਵਿਭਾਗ ਦੀ pseb.ac.in ਅਧਿਕਾਰਤ ਸਾਈਟ ‘ਤੇ ਵੇਖ ਸਕਦੇ ਹਨ। ਕੁੱਲ 314472 ਵਿਦਿਆਰਥੀਆਂ ਨੇ ਪੰਜਵੀਂ ਜਮਾਤ ਦੀ ਪ੍ਰੀਖਿਆ ਦਿੱਤੀ ਸੀ, ਜਿਨ੍ਹਾਂ ਵਿੱਚੋਂ 313712 ਵਿਦਿਆਰਥੀ ਪਾਸ ਹੋ ਗਏ ਅਤੇ ਨਤੀਜਾ 99.76 ਫ਼ੀਸਦੀ ਰਿਹਾ।

ਬੋਰਡ ਦੇ ਚੇਅਰਮੈਨ ਡਾ. ਯੋਗਰਾਜ ਨੇ ਜਾਣਕਾਰੀ ਦਿੰਦਿਆਂ ਦੱਸਿਆ ਕਿ ਪੰਜਵੀਂ ਜਮਾਤ ਨਾਲ ਸਬੰਧਿਤ 4 ਵਿਸ਼ਿਆਂ ਦੀਆਂ ਪ੍ਰੀਖਿਆਵਾਂ ਲੈ ਲਈਆਂ ਗਈਆਂ ਸਨ ਅਤੇ ਇਨ੍ਹਾਂ ਵਿੱਚ ਪ੍ਰਾਪਤ ਅੰਕਾਂ ਦੇ ਆਧਾਰ ’ਤੇ ਹੀ ਨਤੀਜਾ ਐਲਾਨਿਆ ਗਿਆ ਹੈ। ਕਰੋਨਾ ਮਹਾਮਾਰੀ ਕਾਰਨ ਸਵਾਗਤ ਜ਼ਿੰਦਗੀ ਅਤੇ ਗਣਿਤ ਵਿਸ਼ਿਆਂ ਦਾ ਪੇਪਰ ਨਹੀਂ ਹੋ ਸਕਿਆ ਸੀ। ਉਨ੍ਹਾਂ ਕਿਹਾ ਕਿ ਕੁੜੀਆਂ ਦਾ ਨਤੀਜਾ 99.80 ਰਿਹਾਅ ਤੇ ਮੁੰਡਿਆਂ ਦਾ ਨਤੀਜਾ 99.73 ਰਿਹਾ ਹੈ।

Exit mobile version