The Khalas Tv Blog Punjab ਪੰਜਾਬ ‘ਚ ਵਧੀਆਂ ਪਾਬੰਦੀਆਂ, ਪੜ੍ਹੋ ਲੋਕ ਕਦੋਂ ਤੱਕ ਘਰਾਂ ‘ਚ ਰਹਿਣਗੇ
Punjab

ਪੰਜਾਬ ‘ਚ ਵਧੀਆਂ ਪਾਬੰਦੀਆਂ, ਪੜ੍ਹੋ ਲੋਕ ਕਦੋਂ ਤੱਕ ਘਰਾਂ ‘ਚ ਰਹਿਣਗੇ

‘ਦ ਖ਼ਾਲਸ ਬਿਊਰੋ (ਪੁਨੀਤ ਕੌਰ) :- ਪੰਜਾਬ ਸਰਕਾਰ ਨੇ ਸੂਬੇ ਵਿੱਚ 15 ਮਈ ਤੱਕ ਪਾਬੰਦੀਆਂ ਹੋਰ ਵਧਾ ਦਿੱਤੀਆਂ ਹਨ। ਰਾਤ ਦਾ ਕਰਫਿਊ ਪਹਿਲਾਂ ਵਾਂਗ ਹੀ ਸ਼ਾਮ 6 ਵਜੇ ਤੋਂ ਸਵੇਰੇ 5 ਵਜੇ ਤੱਕ ਜਾਰੀ ਰਹੇਗਾ ਅਤੇ ਵੀਕੈਂਡ ਲੌਕਡਾਊਨ ਵੀ 15 ਮਈ ਤੱਕ ਜਾਰੀ ਰਹੇਗਾ। ਬੱਸਾਂ, ਟ੍ਰਾਂਸਪੋਰਟ ਜਾਰੀ ਰਹਿਣਗੀਆਂ ਪਰ ਬੱਸਾਂ ਵਿੱਚ ਸਿਰਫ 50 ਫੀਸਦ ਸਵਾਰੀਆਂ ਬੈਠਣ ਦੀ ਹੀ ਇਜਾਜ਼ਤ ਹੋਵੇਗੀ। ਸੂਬੇ ਵਿੱਚ ਸਾਰੇ ਵਿੱਦਿਅਕ ਅਦਾਰੇ ਵੀ 15 ਮਈ ਤੱਕ ਬੰਦ ਰਹਿਣਗੇ। ਪਹਿਲਾਂ ਵਿੱਦਿਅਕ ਅਦਾਰਿਆਂ ਨੂੰ 30 ਅਪ੍ਰੈਲ ਤੱਕ ਬੰਦ ਰੱਖਣ ਦਾ ਐਲਾਨ ਕੀਤਾ ਗਿਆ ਸੀ। ਨਿੱਜੀ ਕੰਪਨੀਆਂ ਵਿੱਚ ਕੰਮ ਕਰ ਰਹੇ ਸਾਰੇ ਕਰਮਚਾਰੀ ਘਰਾਂ ਤੋਂ ਹੀ ਕੰਮ ਕਰਨਗੇ। ਵੱਡੇ ਸਮਾਗਮਾਂ ਵਿੱਚ ਸ਼ਾਮਿਲ ਹੋਣ ਵਾਲੇ ਨੂੰ ਬਾਅਦ ਵਿੱਚ ਪੰਜ ਦਿਨਾਂ ਲਈ ਇਕਾਂਤਵਾਸ ਰਹਿਣਾ ਪਏਗਾ। ਵਿਆਹ ਸਮਾਗਮਾਂ ਵਿੱਚ 20 ਤੋਂ ਜ਼ਿਆਦਾ ਲੋਕ ਸ਼ਾਮਿਲ ਨਹੀਂ ਹੋਣਗੇ। ਸਾਰੀਆਂ ਰਾਜਨੀਤਿਕ ਸਭਾ ਕਰਨ ਦੀ ਪਾਬੰਦੀ ਹੋਵੇਗੀ। ਸਾਰੇ ਧਾਰਮਿਕ, ਸਮਾਜਿਕ ਪ੍ਰੋਗਰਾਮ ਨਹੀਂ ਹੋਣਗੇ ਅਤੇ ਹਫਤਾਵਾਰੀ ਬਾਜ਼ਾਰ ਬੰਦ ਰਹਿਣਗੇ। ਦੁਕਾਨਾਂ, ਮਾਲ, ਮਲਟੀਪਲੈਕਸ ਸ਼ਾਮ 5 ਵਜੇ ਤੋਂ ਬੰਦ ਹੋਣਗੇ। ਸਾਰੇ ਰੈਸਟੋਰੈਂਟ ਸਿਰਫ ਹੋਮ ਡਿਲਿਵਰੀ ਕਰ ਸਕਦੇ ਹਨ।

Exit mobile version