The Khalas Tv Blog Punjab ਪੰਜਾਬ ‘ਚ ਵਧੀਆ ਪਾਬੰਦੀਆਂ, ਪੜ੍ਹੋ ਨਵੇਂ ਐਲਾਨ
Punjab

ਪੰਜਾਬ ‘ਚ ਵਧੀਆ ਪਾਬੰਦੀਆਂ, ਪੜ੍ਹੋ ਨਵੇਂ ਐਲਾਨ

‘ਦ ਖ਼ਾਲਸ ਬਿਊਰੋ (ਪੁਨੀਤ ਕੌਰ) :- ਪੰਜਾਬ ਸਰਕਾਰ ਨੇ ਸੂਬੇ ਵਿੱਚ ਕੋਵਿਡ-19 ਪਾਬੰਦੀਆਂ ਨੂੰ 10 ਜੂਨ ਤੱਕ ਵਧਾ ਦਿੱਤਾ ਹੈ। ਪੰਜਾਬ ਦੇ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਨੇ ਅੱਜ ਕੋਵਿਡ ਰਿਵਿਊ ਮੀਟਿੰਗ ਵਿੱਚ ਕਈ ਵੱਡੇ ਐਲਾਨ ਕੀਤੇ ਹਨ।

  • ਨਿੱਜੀ ਵਾਹਨਾਂ ‘ਤੇ ਸਵਾਰੀਆਂ ਦੀ ਲਿਮਟ ਹਟਾਈ ਗਈ ਹੈ। ਪਹਿਲਾਂ ਚਾਰ ਪਹੀਏ ਵਾਹਨਾਂ ਵਿੱਚ ਸਿਰਫ ਦੋ ਸਵਾਰੀਆਂ ਅਤੇ ਦੋ ਪਹੀਏ ਵਾਹਨਾਂ ਵਿੱਚ ਇੱਕ ਸਵਾਰੀ ਬੈਠਣ ਦੀ ਇਜਾਜ਼ਤ ਸੀ।
  • ਸਰਕਾਰੀ ਹਸਪਤਾਲਾਂ ਵਿੱਚ ਓਪੀਡੀ ਸ਼ੁਰੂ ਕਰਨ ਦਾ ਐਲਾਨ ਕੀਤਾ ਹੈ।
  • ਗੈਰ-ਮੈਡੀਕਲ ਵਰਤੋਂ ਲਈ ਆਕਸੀਜਨ ਵਰਤਣ ਦੀ ਆਗਿਆ ਦਿੱਤੀ ਗਈ ਹੈ।
  • ਪੰਜਾਬ ਵਿੱਚ 1 ਜੂਨ ਤੋਂ ਕਰੋਨਾ ਵੈਕਸੀਨੇਸ਼ਨ ਲਈ 18 ਤੋਂ 45 ਸਾਲ ਦੇ ਉਮਰ ਵਰਗ ਦੇ ਲੋਕਾਂ ਦੀ ਤਰਜੀਹੀ ਸੂਚੀ ਵਿੱਚ ਦੁਕਾਨਦਾਰਾਂ, ਹੋਸਪਿਟੈਲਿਟੀ ਸਟਾਫ ( Hospitality staff ), ਉਦਯੋਗਿਕ ਵਰਕਰ, ਰੇਹੜੀਵਾਲੇ, ਡਿਲਿਵਰੀ ਲੜਕੇ, ਬੱਸ, ਕੈਬ ਦੇ ਡਰਾਈਵਰਾਂ, ਕੰਡਕਟਰਾਂ, ਮੇਅਰ, ਕਾਊਂਸਲਰਾਂ, ਸਰਪੰਚਾਂ, ਪੰਚਾਂ ਨੂੰ ਸ਼ਾਮਿਲ ਕੀਤਾ ਗਿਆ ਹੈ।
  • ਪੰਜਾਬ ਵਿੱਚ ਬਲੈਕ ਫੰਗਸ ਦੇ 188 ਮਾਮਲੇ ਸਾਹਮਣੇ ਆਏ ਹਨ। ਇਸ ਲਈ ਸਿਹਤ ਮੰਤਰਾਲੇ ਨੂੰ ਬਲੈਕ ਫੰਗਸ ਦੀ ਬਿਮਾਰੀ ਨਾਲ ਜੂਝਣ ਲਈ ਦਵਾਈਆਂ ਦਾ ਪ੍ਰਬੰਧ ਕਰਨ ਲਈ ਕਿਹਾ ਹੈ।
  • ਕੁੱਝ ਪ੍ਰਾਈਵੇਟ ਹਸਪਤਾਲਾਂ ਵੱਲੋਂ ਕੋਵਿਡ-19 ਮਰੀਜ਼ਾਂ ਦੀ ਕੀਤੀ ਜਾ ਰਹੀ ਲੁੱਟ ਨੂੰ ਧਿਆਨ ਵਿੱਚ ਰੱਖਦਿਆਂ ਪੰਜਾਬ ਦੇ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਨੇ ਸਾਰੇ ਹਸਪਤਾਲਾਂ ਨੂੰ ਆਪਣੇ ਪ੍ਰਵੇਸ਼ ਦੁਆਰਾਂ ‘ਤੇ ਇਲਾਜ਼ ਦੀਆਂ ਕੀਮਤਾਂ ਨੂੰ ਦਰਸਾਉਂਦਾ (11’X5′) ਆਕਾਰ ਦਾ ਬੋਰਡ ਲਾਉਣ ਦੇ ਹੁਕਮ ਦਿੱਤੇ ਹਨ।
  • ਕਰੋਨਾ ਦੀ ਤੀਜੀ ਲਹਿਰ ਆਉਣ ਦੀ ਸੰਭਾਵਨਾ ਦੇ ਮੱਦੇਨਜ਼ਰ ਕੈਪਟਨ ਨੇ ਮੈਡੀਕਲ ਢਾਂਚੇ ਨੂੰ ਵਧਾਉਣ ਦੇ ਹੁਕਮ ਦਿੱਤੇ ਹਨ।
Exit mobile version