The Khalas Tv Blog India ਰੇਲਵੇ ਵਿਭਾਗ ਵੱਲੋਂ ਰੱਦ ਕੀਤੀਆਂ ਸਾਰੀਆਂ ਰੇਲ ਗੱਡੀਆਂ ਬਹਾਲ
India

ਰੇਲਵੇ ਵਿਭਾਗ ਵੱਲੋਂ ਰੱਦ ਕੀਤੀਆਂ ਸਾਰੀਆਂ ਰੇਲ ਗੱਡੀਆਂ ਬਹਾਲ

‘ਦ ਖ਼ਾਲਸ ਬਿਊਰੋ : ਰੇਲਵੇ ਵਿਭਾਗ ਨੇ ਕਰੋਨਾ ਮਹਾਂਮਾਰੀ ਦੌਰਾਨ ਰੱਦ ਕੀਤੀਆਂ ਸਾਰੀਆਂ ਪੁਰਾਣੀਆਂ ਟਰੇਨਾਂ ਨੂੰ ਬਹਾਲ ਕਰਨ ਦਾ ਫੈਸਲਾ ਕੀਤਾ ਹੈ। ਹੁਣ ਯਾਤਰੀਆਂ ਨੂੰ ਟਿਕਟਾਂ ਲੈਣ ਵਿੱਚ ਕੋਈ ਦਿੱਕਤ ਨਹੀਂ ਆਵੇਗੀ। ਰੇਲਵੇ ਬੋਰਡ ਦੇ ਇਕ ਅਧਿਕਾਰੀ ਨੇ ਜਾਣਕਾਰੀ ਦਿੰਦਿਆਂ ਕਿਹਾ ਕਿ ਹੁਣ ਸਾਰੀਆਂ 16, 000 ਟਰੇਨਾਂ ਪਹਿਲਾਂ ਦੀ ਤਰ੍ਹਾਂ ਦੇਸ਼ ਭਰ ‘ਚ ਚੱਲਣਗੀਆਂ। ਇਨ੍ਹਾਂ ਵਿੱਚ ਯਾਤਰੀ, ਮੇਲ ਰੇਲ ਗੱਡੀਆਂ ਸ਼ਾਮਲ ਹਨ। ਰੇਲਵੇ ਬੋਰਡ ਦੇ ਅਧਿਕਾਰੀ ਅਨੁਸਾਰ ਕੋਵਿਡ ਦੌਰਾਨ ਲਗਭਗ 1200 ਸ਼੍ਰਮਿਕ ਅਤੇ 1166 ਵਿਸ਼ੇਸ਼ ਰੇਲ ਗੱਡੀਆਂ ਚਲਾਈਆਂ ਗਈਆਂ। ਹਾਲਾਂਕਿ, ਰੇਲ ਮੰਤਰਾਲੇ ਨੇ ਸੀਜ਼ਨ ਅਤੇ ਸੀਨੀਅਰ ਸਿਟੀਜ਼ਨ ਸਮੇਤ 60 ਸ਼੍ਰੇਣੀਆਂ ਦੀਆਂ ਰਿਆਇਤੀ ਟਿਕਟਾਂ ‘ਤੇ ਛੋਟ ਬਾਰੇ ਅਜੇ ਕੋਈ ਫੈਸਲਾ ਨਹੀਂ ਲਿਆ ਹੈ।

Exit mobile version