The Khalas Tv Blog Punjab ਪੰਜ ਤੱਤਾਂ ’ਚ ਵਿਲੀਨ ਹੋਏ ਹੰਸਰਾਜ ਹੰਸ ਦੀ ਪਤਨੀ ਰੇਸ਼ਮ ਕੌਰ
Punjab

ਪੰਜ ਤੱਤਾਂ ’ਚ ਵਿਲੀਨ ਹੋਏ ਹੰਸਰਾਜ ਹੰਸ ਦੀ ਪਤਨੀ ਰੇਸ਼ਮ ਕੌਰ

ਲੰਘੇ ਕੱਲ੍ਹ ਮਸ਼ਹੂਰ ਸੂਫੀ ਗਾਇਕ ਹੰਸਰਾਜ ਹੰਸ ਦੀ ਪਤਨੀ ਰੇਸ਼ਮ ਕੌਰ ਦਾ ਦੇਹਾਂਤ ਹੋ ਗਿਆ ਸੀ। ਅੱਜ ਪੱਜ ਤੱਤਾਂ ’ਚ ਵਿਲੀਨ ਹੋ ਗਏ। ਇਸ ਮੌਕੇ ਕਈ ਧਾਰਮਿਕ, ਰਾਜਨੀਤਕ ਤੇ ਸਮਾਜਿਕ ਆਗੂ ਹੰਸ ਪਰਿਵਾਰ ਨਾਲ ਦੁੱਖ ਸਾਂਝਾ ਕਰ ਲਈ ਪੁੱਜੇ ਹੋਏ ਸਨ।     ਰੇਸ਼ਮ ਕਾਫ਼ੀ ਸਮੇਂ ਤੋਂ ਬਿਮਾਰ ਸੀ। ਰੇਸ਼ਮ ਦੀ ਉਮਰ ਲਗਭਗ 60 ਸਾਲ ਸੀ। ਉਹ 5 ਦਿਨਾਂ ਲਈ ਹਸਪਤਾਲ ਵਿੱਚ ਦਾਖਲ ਸੀ। ਰੇਸ਼ਮ ਕੌਰ ਨੂੰ ਵੀ ਦਿਲ ਦੀ ਬਿਮਾਰੀ ਕਾਰਨ ਸਟੰਟ ਵੀ ਪਿਆ ਸੀ।

ਰੇਸ਼ਮ ਕੌਰ ਦੇ ਦੇਹਾਂਤ ਦੀ ਖ਼ਬਰ ਨਾਲ ਉਨ੍ਹਾਂ ਦੇ ਪਰਿਵਾਰ ਅਤੇ ਸੰਗੀਤ ਜਗਤ ਵਿੱਚ ਸੋਗ ਦੀ ਲਹਿਰ ਦੌੜ ਗਈ ਹੈ। ਪਦਮਸ਼੍ਰੀ ਹੰਸਰਾਜ ਹੰਸ ਇੱਕ ਗਾਇਕ ਅਤੇ ਸਿਆਸਤਦਾਨ ਹਨ। ਉਹ ਭਾਰਤੀ ਜਨਤਾ ਪਾਰਟੀ ਦੇ ਮੈਂਬਰ ਹਨ ਅਤੇ ਉਨ੍ਹਾਂ ਨੂੰ ਪਦਮ ਸ਼੍ਰੀ ਵੀ ਮਿਲਿਆ ਹੈ।

ਦਿੱਲੀ ਤੋਂ ਸਾਬਕਾ ਲੋਕ ਸਭਾ ਮੈਂਬਰ ਹੰਸ, ਪੰਜਾਬੀ ਲੋਕ ਅਤੇ ਸੂਫ਼ੀ ਸੰਗੀਤ ਦੇ ਨਾਲ-ਨਾਲ ਫਿਲਮਾਂ ਵਿੱਚ ਵੀ ਗਾਉਂਦੇ ਹਨ ਅਤੇ ਉਨ੍ਹਾਂ ਨੇ ਆਪਣੇ ‘ਪੰਜਾਬੀ-ਪੌਪ’ ਐਲਬਮ ਵੀ ਜਾਰੀ ਕੀਤੇ ਹਨ। ਉਹ ਨਕੋਦਰ ਵਿੱਚ ਸਥਿਤ ਲਾਲ ਬਾਦਸ਼ਾਹ ਦਾ ਉੱਤਰਾਧਿਕਾਰੀ ਵੀ ਹੈ।

ਰੇਸ਼ਮ ਕੌਰ ਦੇ ਭਰਾ ਪਰਮਜੀਤ ਸਿੰਘ ਨੇ ਦੱਸਿਆ ਕਿ ਰੇਸ਼ਮ ਦਾ ਕੱਲ੍ਹ ਦੁਪਹਿਰ 2 ਵਜੇ ਦੇ ਕਰੀਬ ਦੇਹਾਂਤ ਹੋ ਗਿਆ। ਪਹਿਲਾਂ ਉਹ ਪੂਰੀ ਤਰ੍ਹਾਂ ਤੰਦਰੁਸਤ ਸੀ। ਉਸਨੂੰ ਸਿਹਤ ਸੰਬੰਧੀ ਕੋਈ ਸਮੱਸਿਆ ਨਹੀਂ ਸੀ ਪਰ ਕੁਝ ਦਿਨ ਪਹਿਲਾਂ ਉਸਨੂੰ ਪਹਿਲੀ ਵਾਰ ਅਚਾਨਕ ਦੌਰਾ ਪਿਆ। ਇਸ ਕਾਰਨ ਉਸਨੂੰ ਹਸਪਤਾਲ ਵਿੱਚ ਦਾਖਲ ਕਰਵਾਇਆ ਗਿਆ। ਉੱਥੋਂ ਦੇ ਡਾਕਟਰ ਵੀ ਉਸਦੀ ਚੰਗੀ ਦੇਖਭਾਲ ਕਰ ਰਹੇ ਸਨ।

Exit mobile version