The Khalas Tv Blog India Sehore Borewell Rescue : 300 ਫੁੱਟ ਡੂੰਘੇ ਬੋਰਵੈੱਲ ‘ਚ ਫਸੀ ਬੱਚੀ, ਫੌਜ ਨੇ ਸੰਭਾਲੀ ਕਮਾਨ
India

Sehore Borewell Rescue : 300 ਫੁੱਟ ਡੂੰਘੇ ਬੋਰਵੈੱਲ ‘ਚ ਫਸੀ ਬੱਚੀ, ਫੌਜ ਨੇ ਸੰਭਾਲੀ ਕਮਾਨ

Sehore Borewell Rescue, Trending news, Sehore Borewell

Srishti Rescue Operation -ਬੱਚੀ ਨੂੰ ਬਾਹਰ ਕੱਢਣ ਲਈ ਪੁਲਿਸ, ਪ੍ਰਸ਼ਾਸਨ ਅਤੇ ਐਨਡੀਆਰਐਫ ਸਟਾਫ਼ ਲਾਮਬੰਦ ਹੋ ਗਿਆ। ਪਰ ਹੁਣ ਤੱਕ ਕੋਈ ਸਫਲਤਾ ਨਹੀਂ ਮਿਲੀ।

ਸਿਹੋਰ : ਮੱਧ ਪ੍ਰਦੇਸ਼ ਦੇ ਜ਼ਿਲ੍ਹਾ ਸਿਹੋਰ ਦੇ ਮੁਗਾਵਾਲੀ ਪਿੰਡ ‘ਚ ਮੰਗਲਵਾਰ ਦੁਪਹਿਰ 1:15 ਵਜੇ ਢਾਈ ਸਾਲ ਦੀ ਸ੍ਰਿਸ਼ਟੀ ਖੇਡਦੇ ਹੋਏ ਕਰੀਬ 300 ਫੁੱਟ ਡੂੰਘੇ ਬੋਰਵੈੱਲ ‘ਚ ਡਿੱਗ ਗਈ। ਉਸੇ ਸਮੇਂ, ਲੜਕੀ ਨੂੰ ਲਗਭਗ ਬੋਰਵੈੱਲ ਤੋਂ ਬਾਹਰ ਕੱਢ ਹੀ ਲਿਆ ਗਿਆ ਸੀ ਕਿ ਉਹ ਫਿਰ ਰਸਤੇ ਵਿੱਚ ਅਚਾਨਕ ਹੇਠਾਂ ਡਿੱਗ ਗਈ। ਬੱਚੀ ਹੁਣ 110 ਫੁੱਟ ਹੇਠਾਂ ਜਾ ਕੇ ਅਟਕ ਗਈ ਹੈ।

ਬੱਚੀ ਨੂੰ ਬਾਹਰ ਕੱਢਣ ਲਈ ਪੁਲਿਸ, ਪ੍ਰਸ਼ਾਸਨ ਅਤੇ ਐਨਡੀਆਰਐਫ ਸਟਾਫ਼ ਲਾਮਬੰਦ ਹੋ ਗਿਆ। ਪਰ ਹੁਣ ਤੱਕ ਕੋਈ ਸਫਲਤਾ ਨਹੀਂ ਮਿਲੀ। ਜਿਸ ਤੋਂ ਬਾਅਦ ਮੱਧ ਪ੍ਰਦੇਸ਼ ਪ੍ਰਸ਼ਾਸਨ ਨੇ ਬੱਚੀ ਨੂੰ ਬਚਾਉਣ ਲਈ ਫੌਜ ਬੁਲਾਈ।

ਮੁੱਖ ਮੰਤਰੀ ਸ਼ਿਵਰਾਜ ਸਿੰਘ ਚੌਹਾਨ ਖੁਦ ਪੂਰੀ ਕਾਰਵਾਈ ਦੀ ਨਿਗਰਾਨੀ ਕਰ ਰਹੇ ਹਨ। ਇਸ ਦੇ ਨਾਲ ਹੀ ਭੋਪਾਲ ਦੀ ਸੰਸਦ ਸਾਧਵੀ ਪ੍ਰਗਿਆ ਵੀ ਮੌਕੇ ‘ਤੇ ਪਹੁੰਚੀ। ਉੱਥੇ ਉਹ ਸ੍ਰਿਸ਼ਟੀ ਦੇ ਮਾਤਾ-ਪਿਤਾ ਨੂੰ ਮਿਲੀ। ਸਾਂਸਦ ਮੈਂਬਰ ਜਦੋਂ ਪਰਿਵਰਾ ਨੂੰ ਮਿਲਣ ਲਈ ਪਹੁੰਚੀ ਤਾਂ ਬੱਚੀ ਦੀ ਮਾਂ ਦੀਆਂ ਅੱਖਾਂ ਵਿੱਚ ਹੰਝੂਆਂ ਦਾ ਹੜ੍ਹ ਆ ਗਿਆ। ਬਚਾਅ ਵਾਲੀ ਥਾਂ ‘ਤੇ ਬੈਠੀ ਉਹ ਲਗਾਤਾਰ ਰੋ ਰਹੀ ਹੈ।

ਦੱਸ ਦੇਈਏ ਕਿ ਲੜਕੀ ਘਰ ਦੇ ਬਾਹਰ ਖੇਡ ਰਹੀ ਸੀ, ਇਸ ਦੌਰਾਨ ਉਹ ਬਾਹਰ ਬਣੇ ਬੋਰਵੈੱਲ ‘ਚ ਡਿੱਗ ਗਈ, ਜਦਕਿ ਪਰਿਵਾਰਕ ਮੈਂਬਰਾਂ ਦਾ ਕਹਿਣਾ ਹੈ ਕਿ ਉਨ੍ਹਾਂ ਨੂੰ ਖੁੱਲ੍ਹੇ ਬੋਰਵੈੱਲ ਦਾ ਪਤਾ ਨਹੀਂ ਸੀ।

ਇਹ ਵੀ ਦੱਸਿਆ ਜਾ ਰਿਹਾ ਹੈ ਕਿ ਬਚਾਅ ਲਈ ਰੋਬੋਟ ਦੀ ਵਰਤੋਂ ਕੀਤੀ ਜਾਵੇਗੀ। ਇੱਕ ਰੋਬੋਟਿਕ ਬਚਾਅ ਟੀਮ ਨੂੰ ਮੁੰਬਈ ਤੋਂ ਬੁਲਾਇਆ ਗਿਆ ਹੈ, ਜਦਕਿ ਇੱਕ ਹੋਰ ਮਾਹਰ ਟੀਮ ਰਾਜਸਥਾਨ ਦੇ ਜੋਧਪੁਰ ਤੋਂ ਬੁਲਾਈ ਗਈ ਹੈ। ਢਾਈ ਸਾਲ ਦੀ ਸ੍ਰਿਸ਼ਟੀ ਦੇ ਬੋਰਵੈੱਲ ਵਿੱਚ ਡਿੱਗੇ ਨੂੰ ਕਰੀਬ 30 ਘੰਟੇ ਤੋਂ ਵੱਧ ਸਮਾਂ ਹੋ ਚੁੱਕਾ ਹੈ।

ਸਿਲੰਡਰ ਤੋਂ ਆਕਸੀਜਨ ਦਿੱਤੀ ਜਾ ਰਹੀ ਹੈ

ਦੋ ਐਂਬੂਲੈਂਸਾਂ ਸਮੇਤ ਪੰਜ ਤੋਂ ਵੱਧ ਵੱਡੇ ਆਕਸੀਜਨ ਸਿਲੰਡਰ ਮੌਕੇ ’ਤੇ ਪਹੁੰਚ ਗਏ ਹਨ, ਜਿਨ੍ਹਾਂ ਰਾਹੀਂ ਪਾਈਪਾਂ ਰਾਹੀਂ ਬੋਰਵੈੱਲ ਤੱਕ ਲਗਾਤਾਰ ਆਕਸੀਜਨ ਦੀ ਸਪਲਾਈ ਕੀਤੀ ਜਾ ਰਹੀ ਹੈ, ਤਾਂ ਜੋ ਸ੍ਰਿਸ਼ਟੀ ਨੂੰ ਸਾਹ ਲੈਣ ਵਿੱਚ ਤਕਲੀਫ਼ ਨਾ ਹੋਵੇ।

ਕੈਮਰੇ ‘ਚ ਦਿਖਾਈ ਦਿੱਤਾ ਕੁੜੀ ਦਾ ਹੱਥ

ਬੋਰ ‘ਚ ਡਿੱਗੀ ਬੱਚੀ ਨੂੰ ਦੇਖਣ ਲਈ ਟਾਰਚ ਵਾਲੇ ਕੈਮਰੇ ਦੀ ਮਦਦ ਲਈ ਗਈ। ਡੀਆਈਜੀ ਅਤੇ ਐਸਪੀ ਨੇ ਸਕ੍ਰੀਨ ‘ਤੇ ਬੱਚੇ ਦੀ ਹਰਕਤ ਦੇਖਣ ਦੀ ਕੋਸ਼ਿਸ਼ ਕੀਤੀ ਪਰ ਸਕਰੀਨ ‘ਤੇ ਬੱਚੇ ਦਾ ਸਿਰਫ ਹੱਥ ਹੀ ਦਿਖਾਈ ਦੇ ਰਿਹਾ ਹੈ।

Exit mobile version