The Khalas Tv Blog Punjab ਕਰੂਸੇਡ ਸ਼ਬਦ ਦਾ ਇਸਾਈ ਧਰਮ ਨਾਲ ਕੀ ਸਬੰਧ ਹੈ? ਪੰਜਾਬ ’ਚ ਇਸ ਜ਼ਹਿਰੀਲੇ ਸ਼ਬਦ ਬਾਰੇ ਪੋਪ ਨੇ ਜਥੇਦਾਰ ਸਾਹਿਬ ਨੂੰ ਕੀ ਸੁਨੇਹਾ ਭੇਜਿਆ?
Punjab

ਕਰੂਸੇਡ ਸ਼ਬਦ ਦਾ ਇਸਾਈ ਧਰਮ ਨਾਲ ਕੀ ਸਬੰਧ ਹੈ? ਪੰਜਾਬ ’ਚ ਇਸ ਜ਼ਹਿਰੀਲੇ ਸ਼ਬਦ ਬਾਰੇ ਪੋਪ ਨੇ ਜਥੇਦਾਰ ਸਾਹਿਬ ਨੂੰ ਕੀ ਸੁਨੇਹਾ ਭੇਜਿਆ?

ਬਿਉਰੋ ਰਿਪੋਰਟ – ਪੰਜਾਬ ਵਿੱਚ ਕੁਝ ਫਰਜ਼ੀ ਪਾਸਟਰਾਂ ਦੀ ਵਜ੍ਹਾ ਕਰਕੇ ਇਸਾਈ ਅਤੇ ਸਿੱਖ ਧਰਮ ਵਿੱਚ ਜਿਹੜੀ ਬੇਭਰੋਸਗੀ ਦੀ ਦਰਾਰ ਆ ਗਈ ਹੈ। ਉਸ ਨੂੰ ਘੱਟ ਕਰਨ ਲਈ ਕੈਥੋਲਿਕ ਚਰਚ ਦੇ ਨੁਮਾਇੰਦਿਆਂ ਨੇ ਇੰਟਰਫੇਥ ਡਾਇਰੈਕਟਰ ਜੌਹਨ ਗਰੇਵਾਲ ਦੀ ਅਗਵਾਈ ਹੇਠ ਸ੍ਰੀ ਅਕਾਲ ਤਖ਼ਤ ਸਾਹਿਬ ਜਥੇਦਾਰ ਗਿਆਨੀ ਰਘਬੀਰ ਸਿੰਘ ਮੁਲਕਾਤ ਕੀਤੀ ਹੈ।

ਜਲੰਧਰ ਡਾਇਓਸੀਸ ਰੋਮਨ ਕੈਥੋਲਿਕ ਦੇ ਵਫ਼ਦ ਨੇ ਮੀਟਿੰਗ ਵਿੱਚ ਰੋਮਨ ਕੈਥੋਲਿਕ ਚਰਚ ਅਤੇ ਪੋਪ ਵੱਲੋਂ ਭੇਜੀ ਇੱਕ ਚਿੱਠੀ ਜਥੇਦਾਰ ਸ੍ਰੀ ਅਕਾਲ ਤਖ਼ਤ ਸਾਹਿਬ ਨੂੰ ਸੌਂਪੀ ਹੈ। ਇਸ ਚਿੱਠੀ ਵਿੱਚ ਖ਼ਾਸ ਕਰਕੇ ਤਿੰਨ ਪਹਿਲੂਆਂ ’ਤੇ ਗੱਲ ਕੀਤੀ ਗਈ ਹੈ। ਪਹਿਲਾ ਸੀ ਪੰਜਾਬ ਵਿੱਚ ਇਸਾਈ ਮਤ ਦਾ ਧਰਮ ਪਰਿਵਰਤਨ, ਦੂਜਾ ਇੰਟਰਡਾਇਲਾਗ, ਤੇ ਆਉਣ ਵਾਲੇ ਸਮੇਂ ਵਿੱਚ ਸ਼ਾਂਤੀ ਤੇ ਖ਼ੁਸ਼ਹਾਲੀ ਨਾਲ ਕਿਵੇਂ ਦੋਵੇ ਭਾਈਚਾਰੇ ਕੰਮ ਕਰ ਸਕਦੇ ਹਨ। ਹੁਣ ਸ੍ਰੀ ਅਕਾਲ ਤਖ਼ਤ ਸਾਹਿਬ ਵੱਲੋਂ ਵੀ ਇਸ ਚਿੱਠੀ ਦਾ ਜਵਾਬ ਰੋਮ ਦੇ ਵੈਟੀਕਲ ਸਿਟੀ ਨੂੰ ਭੇਜਿਆ ਜਾਵੇਗਾ।

ਚਿੱਠੀ ਵਿੱਚ ਪੋਪ ਵੱਲੋਂ ਕਿਹਾ ਗਿਆ ਹੈ ਕਿ ਰੋਮਨ ਕੈਥੋਲਿਕ ਚਰਚ ਵਿੱਚ “ਕ੍ਰੂਸੇਡ” ਸ਼ਬਦ ਦੀ ਵਰਤੋਂ ਦੀ ਲੰਬੇ ਸਮੇਂ ਤੋਂ ਮਨਾਹੀ ਹੈ। ਕਿਸੇ ਵੀ ਨੁਮਾਇੰਦੇ ਵੱਲੋਂ ਇਸ ਸ਼ਬਦ ਦੀ ਵਰਤੋਂ ਨਹੀਂ ਕੀਤੀ ਜਾਂਦੀ ਹੈ। ‘ਕ੍ਰੂਸੇਡ’ ਦਾ ਮਤਲਬ ਹੁੰਦਾ ਹੈ ਧਰਮ ਯੁੱਧ। ਮੀਟਿੰਗ ਵਿੱਚ ਇਹ ਵੀ ਫੈਸਲਾ ਕੀਤਾ ਗਿਆ ਹੈ ਦੋਵਾਂ ਧਰਮਾਂ ਵੱਲੋਂ ਸਾਂਝੇ ਤੌਰ ’ਤੇ DGP ਪੰਜਾਬ ਨੂੰ ਮਿਲਕੇ ‘ਕ੍ਰੂਸੇਡ’ ਦੀ ਵਰਤੋਂ ਕਰਨ ਵਾਲਿਆਂ ਖ਼ਿਲਾਫ਼ ਸਖ਼ਤ ਕਾਰਵਾਈ ਦੀ ਮੰਗ ਕੀਤੀ ਜਾਵੇਗੀ ਤਾਂ ਜੋ ਕਾਨੂੰਨੀ ਕਾਰਵਾਈ ਕੀਤੀ ਜਾਵੇ।

ਮੀਟਿੰਗ ਤੋਂ ਬਾਅਦ ਫਾਦਰ ਜੌਨ ਗਰੇਵਾਲ ਅਤੇ ਪਰਮਪਾਲ ਸਿੰਘ ਨੇ ਕਿਹਾ ਦੋਵਾਂ ਧਰਮਾਂ ਵਿੱਚ ਕਿਸੇ ਤਰ੍ਹਾਂ ਦੀ ਤਲਖੀ ਨਾ ਆਵੇ ਇਸ ਦੇ ਲਈ ਅਸੀਂ ਸਾਰੇ ਮਸਲੇ ਆਨ ਟੇਬਲ ਹੱਲ ਕਰਾਂਗੇ। ਫਾਦਰ ਜੌਹਨ ਨੇ ਕਿਹਾ ਕਿ ਪੁਰਾਣੇ ਸਮਿਆਂ ਤੋਂ ਸਿੱਖ ਤੇ ਇਸਾਈ ਭਾਈਚਾਰੇ ਵਿੱਚ ਕੋਈ ਦਰਾੜ ਨਹੀਂ ਆਈ।

ਪੂਰਾ ਮਾਮਲਾ

ਦਰਅਸਲ ਈਸਾਈ ਧਰਮ ਦਾ ਪਾਲਣ ਕਰਨ ਦਾ ਦਾਅਵਾ ਕਰਨ ਵਾਲੇ ਕੁਝ ਨਵੇਂ ਉੱਭਰ ਰਹੇ ਡੇਰੇ ”ਕ੍ਰੂਸੇਡ” ਦੇ ਸਿਰਲੇਖ ਹੇਠ ਸਮਾਗਮ ਕਰਵਾ ਰਹੇ ਹਨ। ਇਨ੍ਹਾਂ ਡੇਰਿਆਂ ’ਤੇ ਅੰਧ-ਵਿਸ਼ਵਾਸ ਫੈਲਾਉਣ, ਸਿੱਖਾਂ ਪ੍ਰਤੀ ਨਫ਼ਰਤ ਦਾ ਪ੍ਰਗਟਾਵਾ ਕਰਨ ਅਤੇ ਭਾਈਚਾਰਕ ਸਾਂਝ ਨੂੰ ਪ੍ਰਭਾਵਿਤ ਕਰਨ ਦੇ ਗੰਭੀਰ ਇਲਜ਼ਾਮ ਲੱਗ ਰਹੇ ਹਨ। ਇਸ ਦੇ ਸਬੰਧ ਵਿੱਚ ਪੋਪ ਨੇ ਆਪਣੀ ਚਿੱਠੀ ਵਿੱਚ ਈਸਾਈ ਧਰਮ ਦੇ ਨਾਮ ਹੇਠ ਕੰਮ ਕਰ ਰਹੇ ਅਜਿਹੇ ਸਾਰੇ ਗੁੱਟਾਂ ਨਾਲੋਂ ਸਪੱਸ਼ਟ ਤੌਰ ’ਤੇ ਆਪਣੇ ਆਪ ਨੂੰ ਵੱਖ ਕਰ ਲਿਆ ਹੈ।

ਇਹ ਵੀ ਪੜ੍ਹੋ –   ਗਿਆਨੀ ਰਘਬੀਰ ਸਿੰਘ ਨੇ ਜਸਪਾਲ ਸਿੰਘ ਹੇਰਾਂ ਦੇ ਅਕਾਲ ਚਲਾਣੇ ‘ਤੇ ਪ੍ਰਗਟਾਇਆ ਦੁੱਖ

 

Exit mobile version