The Khalas Tv Blog India ਰਾਜਸਥਾਨ ‘ਚ ਅੱਜ ਤੋਂ ਖੁੱਲ੍ਹਣਗੇ ਧਾਰਮਿਕ ਸਥਾਨ
India

ਰਾਜਸਥਾਨ ‘ਚ ਅੱਜ ਤੋਂ ਖੁੱਲ੍ਹਣਗੇ ਧਾਰਮਿਕ ਸਥਾਨ

‘ਦ ਖ਼ਾਲਸ ਬਿਊਰੋ:- ਰਾਜਸਥਾਨ ਵਿੱਚ ਅੱਜ ਤੋਂ ਮਸ਼ਹੂਰ ਅਜਮੇਰ ਸ਼ਰੀਫ਼ ਦਰਗਾਹ ਸਮੇਤ ਕੁੱਝ ਮਸ਼ਹੂਰ ਧਾਰਮਿਕ ਥਾਵਾਂ ਮੁੜ ਖੁੱਲ੍ਹ ਜਾਣਗੀਆਂ।  ਕੇਂਦਰ ਸਰਕਾਰ ਵੱਲੋਂ ਅਨਲਾਕ-4 ਤਹਿਤ ਜਾਰੀ ਕੀਤੀਆਂ ਗਈਆਂ ਹਦਾਇਤਾਂ ਦੇ ਮੱਦੇਨਜ਼ਰ ਇਹ ਧਾਰਮਿਕ ਸਥਾਨ ਖੋਲ੍ਹੇ ਜਾ ਰਹੇ ਹਨ।

ਸੂਬਾ ਸਰਕਾਰ ਨੇ ਕਿਹਾ ਹੈ ਕਿ 7 ਸਤੰਬਰ ਤੋਂ ਧਾਰਮਿਕ ਥਾਵਾਂ ਖੋਲ੍ਹ ਦਿੱਤੀਆਂ ਜਾਣਗੀਆਂ ਅਤੇ ਇਸ ਦੌਰਾਨ ਸਮਾਜਿਕ ਦੂਰੀ ਕਾਇਮ ਰੱਖਣ ਤੇ ਕੋਰੋਨਾ ਦੀ ਰੋਕਥਾਮ ਲਈ ਕੇਂਦਰ ਸਰਕਾਰ ਵੱਲੋਂ ਜਾਰੀ ਹਦਾਇਤਾਂ ਦੀ ਪਾਲਣਾ ਯਕੀਨੀ ਬਣਾਈ ਜਾਵੇਗੀ।

Exit mobile version