The Khalas Tv Blog Punjab BBMB ਤੋਂ ਆਈ ਰਾਹਤ ਭਰੀ ਖਬਰ
Punjab

BBMB ਤੋਂ ਆਈ ਰਾਹਤ ਭਰੀ ਖਬਰ

Relief news from BBMB

ਪੰਜਾਬ : ਭਾਖੜਾ ਬਿਆਸ ਮੈਨੇਜਮੈਂਟ ਬੋਰਡ ਦੇ ਸਕੱਤਰ ਸਤੀਸ਼ ਸਿੰਗਲਾ ਨੇ ਅਹਿਮ ਜਾਣਕਾਰੀ ਦਿੰਦਿਆਂ ਦੱਸਿਆ ਹੈ ਕਿ ਫਿਲਹਾਲ ਭਾਖੜਾ ਡੈਮ ਤੋਂ ਪਾਣੀ ਨਹੀਂ ਛੱਡਿਆ ਜਾਵੇਗਾ। ਉਨ੍ਹਾਂ ਨੇ ਕਿਹਾ ਕਿ ਘਬਰਾਉਣ ਦੀ ਕੋਈ ਲੋੜ ਨਹੀਂ ਹੈ ਕਿਉਂਕਿ ਚੰਗੀ ਗੱਲ ਇਹ ਹੈ ਕਿ ਭਾਖੜਾ ਨੰਗਲ ਡੈਮ ਵਿੱਚ ਅਜੇ ਵੀ ਸਾਡੇ ਕੋਲ 40% ਪਾਣੀ ਰੋਕਣ ਦੀ ਸਮਰੱਥਾ ਹੈ। ਇਸ ਤੋਂ ਪਹਿਲਾਂ ਇਹੀ ਖਬਰ ਚੱਲ ਰਹੀ ਸੀ ਕਿ 13 ਜੁਲਾਈ ਯਾਨਿ ਕੱਲ੍ਹ ਸਵੇਰੇ 10 ਵਜੇ 16 ਹਜ਼ਾਰ ਕਿਊਸਿਕ ਵਾਧੂ ਪਾਣੀ ਛੱਡਿਆ ਜਾਣਾ ਹੈ ਪਰ ਹੁਣ ਰਾਹਤ ਦੀ ਖਬਰ ਮਿਲੀ ਹੈ ਕਿ ਹਾਲੇ ਪਾਣੀ ਨਹੀਂ ਛੱਡਿਆ ਜਾਵੇਗਾ। ਅੱਜ BBMB ਦੀ ਮੀਟਿੰਗ ‘ਚ ਇਹ ਵੱਡਾ ਫੈਸਲਾ ਲਿਆ ਗਿਆ ਹੈ।

Exit mobile version