The Khalas Tv Blog Punjab ਮਜੀਠੀਆ ਵਿਰੁੱਧ ਚੰਡੀਗੜ੍ਹ ਅਦਾਲਤ ’ਚ ਮੁੜ ਚੱਲੇਗਾ ਕੇਸ! ਹਾਈਕੋਰਟ ਨੇ ਹਟਾਈ ਰੋਕ
Punjab

ਮਜੀਠੀਆ ਵਿਰੁੱਧ ਚੰਡੀਗੜ੍ਹ ਅਦਾਲਤ ’ਚ ਮੁੜ ਚੱਲੇਗਾ ਕੇਸ! ਹਾਈਕੋਰਟ ਨੇ ਹਟਾਈ ਰੋਕ

ਬਿਊਰੋ ਰਿਪੋਰਟ (14 ਫਰਵਰੀ, 2026): ਚੰਡੀਗੜ੍ਹ ਪੁਲਿਸ ਨਾਲ 5 ਸਾਲ ਪਹਿਲਾਂ ਹੋਈ ਝੜਪ ਦੇ ਮਾਮਲੇ ਵਿੱਚ ਬਿਕਰਮ ਸਿੰਘ ਮਜੀਠੀਆ ਵਿਰੁੱਧ ਹੁਣ ਚੰਡੀਗੜ੍ਹ ਜ਼ਿਲ੍ਹਾ ਅਦਾਲਤ ਵਿੱਚ ਕਾਰਵਾਈ ਅੱਗੇ ਵਧੇਗੀ। ਪੰਜਾਬ ਅਤੇ ਹਰਿਆਣਾ ਹਾਈਕੋਰਟ ਵੱਲੋਂ ਪਿਛਲੇ ਡੇਢ ਸਾਲ ਤੋਂ ਲਗਾਈ ਗਈ ਰੋਕ ਹਟਾਏ ਜਾਣ ਤੋਂ ਬਾਅਦ ਅਦਾਲਤ ਨੇ ਸੁਣਵਾਈ ਲਈ 23 ਫਰਵਰੀ ਦੀ ਤਰੀਕ ਤੈਅ ਕੀਤੀ ਹੈ।

ਦਲਜੀਤ ਚੀਮਾ ਤੇ ਗਰੇਵਾਲ ਨੂੰ ਰਾਹਤ

ਹਾਈਕੋਰਟ ਨੇ ਇਸੇ ਮਾਮਲੇ ਵਿੱਚ ਨਾਮਜ਼ਦ ਸਾਬਕਾ ਮੰਤਰੀ ਡਾ. ਦਲਜੀਤ ਸਿੰਘ ਚੀਮਾ ਅਤੇ ਮਹੇਸ਼ਇੰਦਰ ਸਿੰਘ ਗਰੇਵਾਲ ਵਿਰੁੱਧ ਦਰਜ ਐਫਆਈਆਰ (FIR) ਨੂੰ ਰੱਦ ਕਰ ਦਿੱਤਾ ਹੈ। ਇਸ ਦਾ ਮਤਲਬ ਹੈ ਕਿ ਹੁਣ ਸਿਰਫ਼ ਮਜੀਠੀਆ ਅਤੇ ਬਾਕੀ ਮੁਲਜ਼ਮਾਂ ਵਿਰੁੱਧ ਹੀ ਕੇਸ ਦੀ ਸੁਣਵਾਈ ਚੱਲੇਗੀ।

ਕੀ ਸੀ ਪੂਰਾ ਮਾਮਲਾ? 

ਸਾਲ 2021 ਵਿੱਚ ਸ਼ਿਰੋਮਣੀ ਅਕਾਲੀ ਦਲ ਦੇ ਆਗੂਆਂ ਵੱਲੋਂ ਮਹਿੰਗਾਈ ਅਤੇ 1984 ਦੇ ਦੰਗਿਆਂ ਦੇ ਮੁੱਦੇ ’ਤੇ ਚੰਡੀਗੜ੍ਹ ਸਥਿਤ ਮੁੱਖ ਮੰਤਰੀ ਰਿਹਾਇਸ਼ ਦਾ ਘੇਰਾਓ ਕਰਨ ਦੀ ਕੋਸ਼ਿਸ਼ ਕੀਤੀ ਗਈ ਸੀ। ਇਸ ਦੌਰਾਨ ਪ੍ਰਦਰਸ਼ਨਕਾਰੀਆਂ ਅਤੇ ਯੂਟੀ ਪੁਲਿਸ ਵਿਚਕਾਰ ਜ਼ਬਰਦਸਤ ਝੜਪ ਹੋਈ ਸੀ। ਪੁਲਿਸ ਨੇ ਇਲਜ਼ਾਮ ਲਾਇਆ ਸੀ ਕਿ ਅਕਾਲੀ ਆਗੂਆਂ ਨੇ ਬੈਰੀਕੇਡ ਤੋੜੇ ਅਤੇ ਸਰਕਾਰੀ ਕੰਮ ਵਿੱਚ ਵਿਘਨ ਪਾਇਆ, ਜਿਸ ਤੋਂ ਬਾਅਦ ਸੈਕਟਰ-3 ਥਾਣੇ ਵਿੱਚ ਮਾਮਲਾ ਦਰਜ ਕੀਤਾ ਗਿਆ ਸੀ।

ਸ਼ੁੱਕਰਵਾਰ ਨੂੰ ਹੋਈ ਸੁਣਵਾਈ ਦੌਰਾਨ ਮਜੀਠੀਆ ਅੰਮ੍ਰਿਤਸਰ ਵਿੱਚ ਪਾਰਟੀ ਦੀ ਮੀਟਿੰਗ ਕਾਰਨ ਪੇਸ਼ ਨਹੀਂ ਹੋ ਸਕੇ, ਜਿਸ ਤੋਂ ਬਾਅਦ ਅਦਾਲਤ ਨੇ ਉਨ੍ਹਾਂ ਨੂੰ ਇੱਕ ਦਿਨ ਦੀ ਛੋਟ ਦਿੰਦੇ ਹੋਏ ਅਗਲੀ ਸੁਣਵਾਈ 23 ਫਰਵਰੀ ’ਤੇ ਪਾ ਦਿੱਤੀ ਹੈ।

Exit mobile version