ਅੰਮ੍ਰਿਤਸਰ : ਦੇਸ਼ ਦੇ ਸਭ ਤੋਂ ਅਮੀਰ ਵਿਅਕਤੀ ਰਿਲਾਇੰਸ ਗਰੁੱਪ ਦੇ ਮਾਲਕ ਮੁਕੇਸ਼ ਅੰਬਾਨੀ ਦੀ ਪਤਨੀ ਨੀਤਾ ਅੰਬਾਨੀ ਸ੍ਰੀ ਹਰਿਮੰਦਰ ਸਾਹਿਬ ਨਤਮਸਤਕ ਹੋਈ। ਉਹ IPL 2023 ਵਿੱਚ ਮੁੰਬਈ ਇੰਡੀਅਨਜ਼ (MI) ਦੀ ਜਿੱਤ ਲਈ ਪ੍ਰਾਰਥਨਾ ਕਰਨ ਲਈ ਬੁੱਧਵਾਰ ਦੇਰ ਰਾਤ ਹਰਿਮੰਦਰ ਸਾਹਿਬ ਪਹੁੰਚੀ।
ਦੇਰ ਰਾਤ ਅੰਮ੍ਰਿਤਸਰ ਪਹੁੰਚ ਕੇ ਨੀਤਾ ਅੰਬਾਨੀ ਨੇ ਸੱਚਖੰਡ ਸ੍ਰੀ ਹਰਿਮੰਦਰ ਸਾਹਿਬ ਵਿਖੇ ਨਤਮਸਤ ਹੋ ਕੇ ਪਰਿਵਾਰ ਦੀ ਚੜ੍ਹਦੀਕਲਾ ਲਈ ਅਰਦਾਸ ਕੀਤੀ। ਦੱਸ ਦੇਈਏ ਕਿ ਉਹ ਪਿਛਲੇ ਕਈ ਸਾਲਾਂ ਤੋਂ ਸੱਚਖੰਡ ਸ੍ਰੀ ਹਰਿਮੰਦਰ ਸਾਹਿਬ ਵਿਖੇ ਨਤਮਸਤਕ ਹੋਣ ਲਈ ਆਉਂਦੀ ਹੈ।
ਇਸ ਵਾਰ ਆਪਣੀ ਟੀਮ MI ਦੀ ਜਰਸੀ ਪਾਏ ਨੀਤਾ ਅੰਬਾਨੀ ਹਰਿਮੰਦਰ ਸਾਹਿਬ ਕੰਪਲੈਕਸ ਵਿੱਚ ਦਾਖਲ ਹੋਈ। ਨੀਤਾ ਅੰਬਾਨੀ ਨੇ ਹਰਿਮੰਦਰ ਸਾਹਿਬ ਮੱਥਾ ਟੇਕਿਆ। MI ਟੀਮ ਪੰਜਾਬ ਕਿੰਗਜ਼ 11 ਨਾਲ ਮੈਚ ਖੇਡ ਰਹੀ ਸੀ।
Nita Ambani visits Golden Temple in Amritsar. See the pictures…#NitaAmbani #GoldenTemple #Amritsar pic.twitter.com/jMdhW3Sfyd
— News18 Kashmir (@News18Kashmir) May 3, 2023
ਨੀਤਾ ਅੰਬਾਨੀ MI ਟੀਮ ਦੀ ਜਰਸੀ ਪਹਿਨ ਕੇ ਹਰਿਮੰਦਰ ਸਾਹਿਬ ਪਹੁੰਚੀ ਅਤੇ ਸਿੱਧੇ ਸੂਚਨਾ ਕੇਂਦਰ ਪਹੁੰਚੀ। ਜਿਸ ਵਿੱਚ ਉਸਨੇ ਗੁਲਾਬੀ ਚੁੰਨੀ ਲੈ ਕੇ ਸਿੱਖ ਰੀਤੀ ਰਿਵਾਜਾਂ ਮੁਤਾਬਕ ਆਪਣਾ ਸਿਰ ਢੱਕਿਆ। ਇਸ ਤੋਂ ਬਾਅਦ ਉਨ੍ਹਾਂ ਨੇ ਪਰਿਕਰਮਾ ਕੀਤੀ। ਉਨ੍ਹਾਂ ਨੇ ਸ਼੍ਰੀ ਹਰਿਮੰਦਰ ਸਾਹਿਬ ਵਿੱਚ ਵੀ ਮੱਥਾ ਟੇਕਿਆ। ਕੜਾਹ ਪ੍ਰਸ਼ਾਦ ਪ੍ਰਾਪਤ ਕਰਨ ਉਪਰੰਤ ਸ੍ਰੀ ਅਕਾਲ ਤਖ਼ਤ ਸਾਹਿਬ ਵਿਖੇ ਮੱਥਾ ਟੇਕਿਆ।
ਆਈਪੀਐਲ 2023 ਵਿੱਚ MI ਟੀਮ ਦੀ ਸਥਿਤੀ ਇੰਨੀ ਮਜ਼ਬੂਤ ਨਹੀਂ ਹੈ, ਪਰ ਨੀਤਾ ਅੰਬਾਨੀ ਦੀਆਂ ਪ੍ਰਾਰਥਨਾਵਾਂ ਬੁੱਧਵਾਰ ਦੇਰ ਰਾਤ ਹਰਿਮੰਦਰ ਸਾਹਿਬ ਪਹੁੰਚਣ ਤੋਂ ਬਾਅਦ ਸਵੀਕਾਰ ਕੀਤੀਆਂ ਗਈਆਂ। ਬੀਤੀ ਰਾਤ ਹੋਏ ਮੈਚ ਵਿੱਚ ਮੁੰਬਈ ਇੰਡੀਅਨਜ਼ ਨੇ ਪੰਜਾਬ ਕਿੰਗਜ਼ ਨੂੰ ਹਰਾਇਆ। ਇਸ ਦੇ ਨਾਲ ਹੀ, MI ਦੀ ਨੈੱਟ ਰਨ ਰੇਟ ਵਿੱਚ ਵੀ ਸੁਧਾਰ ਹੋਇਆ ਅਤੇ ਅੰਕ 8 ਤੋਂ 10 ਤੱਕ ਵਧ ਗਏ। MI ਦੀ ਟੀਮ ਹੁਣ ਕਿੰਗਜ਼ 11 ਦੀ ਟੀਮ ਨੂੰ ਹਰਾ ਕੇ 7ਵੇਂ ਨੰਬਰ ‘ਤੇ ਆ ਗਈ ਹੈ। ਖਾਸ ਗੱਲ ਇਹ ਸੀ ਕਿ MI ਨੇ ਪੰਜਾਬ ਕਿੰਗਜ਼ ਨੂੰ ਉਨ੍ਹਾਂ ਦੇ ਘਰੇਲੂ ਮੈਦਾਨ ‘ਤੇ ਹਰਾਇਆ ਸੀ।