The Khalas Tv Blog Punjab ਪੰਜਾਬ ‘ਚ ਰਿਸ਼ਤੇ ਤਾਰ-ਤਾਰ, ਪੋਤੇ ਨੇ ਦਾਦੀ ਦਾ ਵੱਢ ‘ਤਾ ਗਲਾ
Punjab

ਪੰਜਾਬ ‘ਚ ਰਿਸ਼ਤੇ ਤਾਰ-ਤਾਰ, ਪੋਤੇ ਨੇ ਦਾਦੀ ਦਾ ਵੱਢ ‘ਤਾ ਗਲਾ

ਡੇਰਾਬੱਸੀ ਦੀ ਗੁਪਤਾ ਕਾਲੋਨੀ ਵਿੱਚ ਇੱਕ ਭਿਆਨਕ ਘਟਨਾ ਵਾਪਰੀ, ਜਿੱਥੇ 27 ਸਾਲਾ ਆਸ਼ੀਸ਼ ਸੈਣੀ ਨੇ ਸ਼ਰਾਬ ਦੇ ਨਸ਼ੇ ਵਿੱਚ ਆ ਕੇ ਆਪਣੀ 70 ਸਾਲਾ ਦਾਦੀ ਗੁਰਬਚਨ ਕੌਰ ਦਾ ਚਾਕੂ ਨਾਲ ਕਤਲ ਕਰ ਦਿੱਤਾ। ਆਸ਼ੀਸ਼ ਲੰਮੇ ਸਮੇਂ ਤੋਂ ਸ਼ਰਾਬੀ ਹੈ ਅਤੇ ਅਕਸਰ ਨਸ਼ੇ ਵਿੱਚ ਦਾਦੀ ਨਾਲ ਝਗੜਾ ਕਰਦਾ ਰਹਿੰਦਾ ਸੀ। ਗੁੱਸੇ ਵਿੱਚ ਆ ਕੇ ਉਸ ਨੇ ਦਾਦੀ ਦਾ ਗਲਾ ਵੱਢ ਦਿੱਤਾ, ਚਾਕੂ ਧੌਣ ਵਿੱਚ ਫਸਿਆ ਰਿਹਾ। ਲਾਸ਼ ਨੂੰ ਲੁਕਾਉਣ ਲਈ ਉਸ ਨੇ ਢਿੱਡ ਉੱਤੇ ਗੈਸ ਸਿਲੰਡਰ ਰੱਖਿਆ ਅਤੇ ਉੱਤੇ ਚਾਦਰ ਪਾ ਦਿੱਤੀ। ਘਰ ਵਿੱਚ ਖੂਨ ਨਾਲ ਭਰਿਆ ਮੰਜ਼ਰ ਮਿਲਿਆ।

ਪਰਿਵਾਰਕ ਮੈਂਬਰਾਂ ਮੁਤਾਬਕ ਆਸ਼ੀਸ਼ ਕਾਫ਼ੀ ਸਮੇਂ ਤੋਂ ਬੇਰੁਜ਼ਗਾਰ ਸੀ। ਨੌਕਰੀ ਛੁੱਟਣ ਤੋਂ ਬਾਅਦ ਅਸਫ਼ਲ ਪ੍ਰੇਮ ਸਬੰਧ ਕਾਰਨ ਉਹ ਟੁੱਟ ਗਿਆ ਸੀ ਅਤੇ ਸ਼ਰਾਬ ਦੀ ਲਤ ਨੇ ਉਸ ਦੀ ਜ਼ਿੰਦਗੀ ਬਰਬਾਦ ਕਰ ਦਿੱਤੀ। ਪਰਿਵਾਰ ਨੇ ਬਾਰ-ਬਾਰ ਰੋਕਣ ਦੀ ਕੋਸ਼ਿਸ਼ ਕੀਤੀ, ਪਰ ਇੱਕੋ ਗੱਲ ਤੇ ਦਾਦੀ ਨਾਲ ਝਗੜੇ ਨੇ ਇਹ ਹਾਦਸਾ ਵਾਪਰਾ। ਵੀਨਾ ਸੈਣੀ (ਸਕੂਲ ਅਧਿਆਪਿਕਾ) ਨੇ ਦੱਸਿਆ ਕਿ ਪਤੀ ਅਤੇ ਵੱਡਾ ਪੁੱਤਰ ਕੰਮ ਤੇ ਸਨ। ਦੁਪਹਿਰ 2:50 ਵਜੇ ਘਰ ਪਹੁੰਚੀ ਤਾਂ ਆਸ਼ੀਸ਼ ਭੱਜ ਗਿਆ ਅਤੇ ਅੰਦਰ ਸੱਸ ਦੀ ਲਾਸ਼ ਪਈ ਸੀ। ਸਤਿੰਦਰ ਸੈਣੀ ਨੇ ਕਿਹਾ ਕਿ ਸਵਾ ਇਕ ਵਜੇ ਦਾਦੀ ਨਾਲ ਗੱਲ ਕੀਤੀ ਸੀ, ਉਹ ਕੋਰੀਅਰ ਲੈ ਰਹੇ ਸਨ।

ਡੀ.ਐੱਸ.ਪੀ. ਬਿਕਰਮਜੀਤ ਸਿੰਘ ਬਰਾੜ ਅਤੇ ਥਾਣਾ ਮੁਖੀ ਸੁਮਿਤ ਮੋਰ ਨੇ ਮੌਕੇ ਤੇ ਪਹੁੰਚ ਕੇ ਜਾਂਚ ਕੀਤੀ। ਪੁਲੀਸ ਨੇ ਮਾਮਲਾ ਦਰਜ ਕਰ ਲਾਸ਼ ਨੂੰ ਪੋਸਟਮਾਰਟਮ ਲਈ ਸਰਕਾਰੀ ਹਸਪਤਾਲ ਦੀ ਮੋਰਚਰੀ ਵਿੱਚ ਰੱਖ ਦਿੱਤਾ। ਥਾਣਾ ਮੁਖੀ ਨੇ ਕਿਹਾ ਕਿ ਚਾਕੂ ਧੌਣ ਵਿੱਚ ਮਿਲਿਆ, ਹਮਲਿਆਂ ਦੀ ਗਿਣਤੀ ਪੋਸਟਮਾਰਟਮ ਰਿਪੋਰਟ ਵਿੱਚ ਸਾਹਮਣੇ ਆਵੇਗੀ। ਇਹ ਘਟਨਾ ਨਸ਼ੇ ਅਤੇ ਬੇਰੁਜ਼ਗਾਰੀ ਦੇ ਭਿਆਨਕ ਨਤੀਜਿਆਂ ਨੂੰ ਉਜਾਗਰ ਕਰਦੀ ਹੈ। ਪੁਲਿਸ ਅਗਲੀ ਕਾਰਵਾਈ ਜਾਰੀ ਰੱਖੇਗੀ।

 

 

Exit mobile version