The Khalas Tv Blog Punjab ‘ਗਣਤੰਤਰ ਦਿਵਸ ਪਰੇਡ ਤੋਂ ਖਾਰਜ ਹੋਈ ਝਾਕੀ ਪੰਜਾਬ ‘ਚ ਹਰ ਗਲੀ ਤੇ ਮੁਹੱਲੇ ‘ਚ ਦਿਖਾਈ ਜਾਵੇਗੀ’
Punjab

‘ਗਣਤੰਤਰ ਦਿਵਸ ਪਰੇਡ ਤੋਂ ਖਾਰਜ ਹੋਈ ਝਾਕੀ ਪੰਜਾਬ ‘ਚ ਹਰ ਗਲੀ ਤੇ ਮੁਹੱਲੇ ‘ਚ ਦਿਖਾਈ ਜਾਵੇਗੀ’

Republic Day 2024:, punjab news, punjabi news, 26 January, punjab government, chief minister bhagwant mann

26 ਜਨਵਰੀ ਨੂੰ ਗਣਤੰਤਰ ਦਿਵਸ 'ਤੇ ਦਿੱਲੀ 'ਚ ਹੋਣ ਵਾਲੀ ਪਰੇਡ 'ਚੋਂ ਨਿਕਲੀ ਪੰਜਾਬ ਦੀ ਝਾਂਕੀ ਆਉਣ ਵਾਲੀਆਂ ਲੋਕ ਸਭਾ ਚੋਣਾਂ ਤੱਕ ਸੂਬੇ ਦੀ ਹਰ ਗਲੀ ਅਤੇ ਮੁਹੱਲੇ 'ਚ ਜਾਵੇਗੀ।

ਚੰਡੀਗੜ੍ਹ : ਗਣਤੰਤਰ ਦਿਵਸ (Republic Day 2024) ‘ਤੇ ਦਿੱਲੀ ‘ਚ ਹੋਣ ਵਾਲੀ ਪਰੇਡ ‘ਚੋਂ ਖ਼ਾਰਜ ਹੋਈ ਝਾਕੀ ਪੰਜਾਬ ਵਿੱਚ ਦਿਖਾਈ ਜਾਵੇਗੀ। ਪੰਜਾਬ ਦੇ ਮੁੱਖ ਮੰਤਰੀ ਭਗਵੰਤ ਮਾਨ(Bhagwant Mann) ਦੀ ਸਰਕਾਰ ਨੇ ਇਹ ਫ਼ੈਸਲਾ ਲਿਆ ਹੈ। ਜਿਸ ਮੁਤਾਬਕ ਇਹ ਝਾਕੀ ਲੋਕ ਸਭਾ ਚੋਣਾਂ ਤੱਕ ਸੂਬੇ ਦੀ ਹਰ ਗਲੀ ਅਤੇ ਮੁਹੱਲੇ ‘ਚ ਜਾਵੇਗੀ। ਇਸ ਕੜੀ ਦੇ ਪਹਿਲੇ ਪੜਾਅ ਵਿੱਚ ਨੌਂ ਝਾਕੀਆਂ ਅਤੇ ਅਗਲੇ ਪੜਾਅ ਵਿੱਚ ਇਨ੍ਹਾਂ ਦੀ ਗਿਣਤੀ ਵਿੱਚ ਵਾਧਾ ਕੀਤਾ ਜਾਵੇਗਾ।

ਖ਼ਾਸ ਗੱਲ ਇਹ ਹੈ ਕਿ ਜਿਸ ਰੂਪ ਵਿੱਚ ਇਹ ਗਣਤੰਤਰ ਮੌਕੇ 26 ਜਨਵਰੀ ਨੂੰ ਦਿੱਲੀ ਵਿਖੇ ਦਿਖਾਈ ਜਾਣੀ ਸੀ, ਉਸੇ ਅੰਦਾਜ਼ ਵਿੱਚ ਪਰੇਡ ਕਰਵਾ ਕੇ ਦਿਖਾਇਆ ਜਾਵੇਗਾ। ਯੋਜਨਾ ਮੁਤਾਬਕ ਇਨ੍ਹਾਂ ਨੂੰ ਟਰਾਲੀਆਂ ‘ਤੇ ਸਹੀ ਢੰਗ ਨਾਲ ਸਜਾਇਆ ਜਾਵੇਗਾ। ਇਸ ਤੋਂ ਬਾਅਦ ਉਨ੍ਹਾਂ ਨੂੰ ਹਰ ਵਿਧਾਨ ਸਭਾ ਹਲਕੇ ਦੇ ਹਰ ਪਿੰਡ ਵਿੱਚ ਲਿਜਾਇਆ ਜਾਵੇਗਾ। ਝਾਕੀ ਹਰੇਕ ਪਿੰਡ ਵਿੱਚ 10 ਤੋਂ 15 ਮਿੰਟ ਲਈ ਰੁਕੇਗੀ।
ਪੰਜਾਬ ਦੇ ਹਰੇਕ ਪਿੰਡ ‘ਚ ਪਹੁੰਚੇਗੀ ਰੱਦ ਕੀਤੀ ਝਾਕੀ | ਜਾਣੋ, ਲੋਕਾਂ ਨੂੰ ਭਲਾ ਕੀ ਫ਼ਾਇਦਾ ਹੋਊਗਾ ! THE KHALAS TV

ਮੀਡੀਆ ਰਿਪੋਰਟ ਮੁਤਾਬਕ ਪੰਜਾਬ ਸਰਕਾਰ ਦੀ ਯੋਜਨਾ ਹੈ ਕਿ ਦਿੱਲੀ ਸਥਿਤ ਪੰਜਾਬ ਭਵਨ ਵਿਖੇ ਝਾਕੀ ਲਗਾਈ ਜਾਵੇਗੀ। ਦਿੱਲੀ ਦੇ ਵਿਧਾਇਕਾਂ ਨੂੰ ਪੰਜਾਬੀ ਖੇਤਰਾਂ ਵਿੱਚ ਲਿਜਾਣ ਦੀ ਆਜ਼ਾਦੀ ਹੋਵੇਗੀ। ਪੰਜਾਬ ਸਰਕਾਰ ਵੱਲੋਂ ਪਰੇਡ ਲਈ ਤਿੰਨ ਝਾਕੀਆਂ ਤਿਆਰ ਕੀਤੀਆਂ ਗਈਆਂ। ਇਨ੍ਹਾਂ ਵਿੱਚ ਪੰਜਾਬ ਦੇ ਸ਼ਹੀਦਾਂ ਅਤੇ ਕੁਰਬਾਨੀਆਂ ਦੀ ਗਾਥਾ, ਨਾਰੀ ਸ਼ਕਤੀ ਮਾਈ ਭਾਗੋ ਦੀ ਝਾਕੀ ਅਤੇ ਪੰਜਾਬ ਦੇ ਅਮੀਰ ਸੱਭਿਆਚਾਰ ਨਾਲ ਸਬੰਧਿਤ ਝਾਕੀ ਸ਼ਾਮਲ ਸਨ।

Exit mobile version