The Khalas Tv Blog Punjab ਜੁਲਾਈ ਦੇ ਪਹਿਲੇ ਹਫ਼ਤੇ ਤੋਂ ਬਾਅਦ ਚੰਡੀਗੜ੍ਹ ਵਿੱਚ ਪੈਟਰੋਲ ਦੋ ਪਹੀਆ ਵਾਹਨਾਂ ਦੀ ਰਜਿਸਟ੍ਰੇਸ਼ਨ ਹਮੇਸ਼ਾ ਲਈ ਬੰਦ
Punjab

ਜੁਲਾਈ ਦੇ ਪਹਿਲੇ ਹਫ਼ਤੇ ਤੋਂ ਬਾਅਦ ਚੰਡੀਗੜ੍ਹ ਵਿੱਚ ਪੈਟਰੋਲ ਦੋ ਪਹੀਆ ਵਾਹਨਾਂ ਦੀ ਰਜਿਸਟ੍ਰੇਸ਼ਨ ਹਮੇਸ਼ਾ ਲਈ ਬੰਦ

Registration of petrol two-wheelers in Chandigarh permanently closed after the first week of July

ਚੰਡੀਗੜ੍ਹ ਵਿੱਚ ਚਾਲੂ ਵਿੱਤੀ ਸਾਲ ਲਈ ਨਾਨ -ਈਵੀ ਦੋਪਹੀਆ ਵਾਹਨਾਂ ਦੀ ਸ਼੍ਰੇਣੀ ਵਿੱਚ ਸਿਰਫ 6202 ਦੋਪਹੀਆ ਵਾਹਨਾਂ ਨੂੰ ਰਜਿਸਟਰ ਕਰਨ ਦਾ ਟੀਚਾ ਸੀ, ਜੋ ਜੁਲਾਈ ਦੇ ਪਹਿਲੇ ਹਫ਼ਤੇ ਵਿੱਚ ਹੀ ਪੂਰਾ ਹੋ ਜਾਵੇਗਾ। ਚੰਡੀਗੜ੍ਹ ਪ੍ਰਸ਼ਾਸਨ ਨੇ ਸ਼ੁੱਕਰਵਾਰ ਨੂੰ ਇੱਕ ਬਿਆਨ ਜਾਰੀ ਕਰਕੇ ਇਸਦਾ ਪ੍ਰਗਟਾਵਾ ਕੀਤਾ ਹੈ।

ਨਾਨ ਈਵੀ ਚਾਰ ਪਹੀਆ ਵਾਹਨਾਂ ਦਾ ਟੀਚਾ 22,626 ਹੈ, ਜੋ ਇਸ ਸਾਲ ਦਸੰਬਰ ਵਿੱਚ ਪੂਰਾ ਹੋ ਜਾਵੇਗਾ। ਇਸ ਤੋਂ ਬਾਅਦ ਚੰਡੀਗੜ੍ਹ ਵਿੱਚ ਨਵੇਂ ਪੈਟਰੋਲ ਦੋਪਹੀਆ ਵਾਹਨਾਂ ਦੀ ਸਥਾਈ ਅਤੇ ਅਸਥਾਈ ਰਜਿਸਟ੍ਰੇਸ਼ਨ ਹਮੇਸ਼ਾ ਲਈ ਬੰਦ ਹੋ ਜਾਵੇਗੀ। ਇਸ ਦਾ ਸਭ ਤੋਂ ਵੱਧ ਅਸਰ ਦੋਪਹੀਆ ਵਾਹਨਾਂ ਦੇ ਡੀਲਰਾਂ ‘ਤੇ ਪਵੇਗਾ। ਇੱਥੇ ਕੰਮ ਕਰਦੇ ਕਰੀਬ 2500 ਕਰਮਚਾਰੀ ਬੇਰੁਜ਼ਗਾਰ ਹੋ ਜਾਣਗੇ ਅਤੇ ਸ਼ੋਅਰੂਮ ਬੰਦ ਕਰਨਾ ਪੈ ਸਕਦਾ ਹੈ। ਜਿਸ ਕਾਰਨ ਡੀਲਰ ਵੀ ਇਸ ਦਾ ਵਿਰੋਧ ਕਰ ਰਹੇ ਹਨ। ਇਹ ਮਾਮਲਾ ਪੰਜਾਬ ਅਤੇ ਹਰਿਆਣਾ ਹਾਈ ਕੋਰਟ ਵਿੱਚ ਵੀ ਵਿਚਾਰ ਅਧੀਨ ਹੈ।

ਪ੍ਰਸ਼ਾਸਕ ਨੇ ਕਿਹਾ ਸੀ- ਵਾਹਨਾਂ ਦੀ ਗਿਣਤੀ ਘਟਾਓ

ਚੰਡੀਗੜ੍ਹ ਵਿੱਚ ਰੋਜ਼ਾਨਾ 166 ਤੋਂ 170 ਵਾਹਨ ਰਜਿਸਟਰਡ ਹੁੰਦੇ ਹਨ ਪਰ ਕੈਪੀਟਾ ਵਾਹਨਾਂ ਦੀ ਗਿਣਤੀ 4 ਹੈ। ਵਾਤਾਵਰਣ ਦਿਵਸ ਦੇ ਪ੍ਰੋਗਰਾਮ ਵਿੱਚ ਪ੍ਰਸ਼ਾਸਕ ਬਨਵਾਰੀਲਾਲ ਪੁਰੋਹਿਤ ਨੇ ਅਧਿਕਾਰੀਆਂ ਨੂੰ ਹਦਾਇਤ ਕੀਤੀ ਸੀ ਕਿ ਵਾਹਨਾਂ ਦੀ ਗਿਣਤੀ ਘੱਟ ਕਰਨੀ ਪਵੇਗੀ। ਇਸ ਸਬੰਧੀ ਜਾਣਕਾਰੀ ਇਕੱਠੀ ਕਰਨ ਲਈ ਕਿਹਾ ਗਿਆ ਕਿ ਪ੍ਰਤੀ ਪਰਿਵਾਰ ਕਿੰਨੇ ਵਾਹਨ ਰੱਖੇ ਜਾ ਸਕਦੇ ਹਨ, ਇਸ ਸਬੰਧੀ ਕੀ ਕਾਨੂੰਨ ਹਨ। ਇਹੀ ਕਾਰਨ ਹੈ ਕਿ ਆਉਣ ਵਾਲੇ ਦਿਨਾਂ ਵਿੱਚ ਵਾਹਨਾਂ ਦੀ ਰਜਿਸਟ੍ਰੇਸ਼ਨ ਦੀ ਪ੍ਰਕਿਰਿਆ ਵਿੱਚ ਹੋਰ ਸਖ਼ਤੀ ਕੀਤੀ ਜਾ ਸਕਦੀ ਹੈ।

70% ਈਵੀ ਦੋਪਹੀਆ ਵਾਹਨਾਂ ਦੀ ਰਜਿਸਟ੍ਰੇਸ਼ਨ ਦਾ ਟੀਚਾ

ਇਸ ਵਿੱਤੀ ਸਾਲ ਦੌਰਾਨ ਚੰਡੀਗੜ੍ਹ ਵਿੱਚ ਕਰੀਬ 4100 ਦੋ ਪਹੀਆ ਵਾਹਨ (ਜਿਨ੍ਹਾਂ ਦਾ ਰੋਡ ਟੈਕਸ ਜਮ੍ਹਾ ਹੋ ਚੁੱਕਾ ਹੈ) ਰਜਿਸਟਰਡ ਕੀਤੇ ਗਏ ਹਨ। ਜੁਲਾਈ ਦੇ ਪਹਿਲੇ ਹਫ਼ਤੇ ਤੱਕ ਬਾਕੀ 2100 ਵਾਹਨਾਂ ਦੀ ਰਜਿਸਟ੍ਰੇਸ਼ਨ ਹੋ ਜਾਵੇਗੀ। ਇਸ ਸਾਲ ਲਈ, ਚੰਡੀਗੜ੍ਹ ਵਿੱਚ 20% ਇਲੈਕਟ੍ਰਿਕ ਚਾਰ ਪਹੀਆ ਵਾਹਨ ਅਤੇ 70% ਈਵੀ ਦੋ ਪਹੀਆ ਵਾਹਨਾਂ ਦੀ ਰਜਿਸਟ੍ਰੇਸ਼ਨ ਦਾ ਟੀਚਾ ਮਿੱਥਿਆ ਗਿਆ ਸੀ।

ਡੀਲਰ ਨੇ ਕੀਤਾ ਵਿਰੋਧ – ਕਿਹਾ ਬਹੁਤ ਸਾਰੇ ਪਰਿਵਾਰ ਪ੍ਰਭਾਵਿਤ ਹੋਣਗੇ

ਪ੍ਰਸ਼ਾਸਨ ਵੱਲੋਂ ਜੁਲਾਈ ਮਹੀਨੇ ਤੋਂ ਹੀ ਦੋ ਪਹੀਆ ਵਾਹਨਾਂ ਦੀ ਰਜਿਸਟ੍ਰੇਸ਼ਨ ਬੰਦ ਕਰਨ ਦੇ ਫੈਸਲੇ ਦਾ ਡੀਲਰਾਂ ਨੇ ਵਿਰੋਧ ਕੀਤਾ ਹੈ। ਇਸ ਬਾਰੇ ਰਾਇਲ ਐਨਫੀਲਡ ਦੇ ਡੀਲਰ ਬਲਵਿੰਦਰ ਸਿੰਘ ਓਬਰਾਏ ਨੇ ਦੱਸਿਆ ਕਿ ਦੋ ਪਹੀਆ ਵਾਹਨਾਂ ਦੇ ਡੀਲਰਾਂ ਨਾਲ ਕਰੀਬ 2500 ਲੋਕ ਕੰਮ ਕਰਦੇ ਹਨ। ਜੇਕਰ ਸ਼ੋਅਰੂਮ ਬੰਦ ਹੋ ਗਏ ਤਾਂ ਇਹ ਲੋਕ ਬੇਰੁਜ਼ਗਾਰ ਹੋ ਜਾਣਗੇ। ਜੇਕਰ ਇੱਕ ਕਰਮਚਾਰੀ ਦੇ ਨਾਲ ਪਰਿਵਾਰ ਦੇ ਚਾਰ ਮੈਂਬਰ ਹੁੰਦੇ ਹਨ ਤਾਂ ਇਸ ਫੈਸਲੇ ਨਾਲ ਲਗਭਗ 10,000 ਲੋਕ ਸਿੱਧੇ ਪ੍ਰਭਾਵਿਤ ਹੋਣਗੇ। ਇੰਨਾ ਹੀ ਨਹੀਂ ਡੀਲਰਾਂ ਦੁਆਰਾ ਕੀਤਾ ਨਿਵੇਸ਼ ਵੀ ਵਿਅਰਥ ਜਾਵੇਗਾ।

Exit mobile version