The Khalas Tv Blog Punjab ਮਿਆਦ ਪੂਰੀ ਹੋ ਚੁੱਕੇ ਵਾਹਨਾਂ ਦੀ ਰਜਿਸਟਰੀ 31 ਮਾਰਚ ਤੱਕ ਵਧੀ
Punjab

ਮਿਆਦ ਪੂਰੀ ਹੋ ਚੁੱਕੇ ਵਾਹਨਾਂ ਦੀ ਰਜਿਸਟਰੀ 31 ਮਾਰਚ ਤੱਕ ਵਧੀ

‘ਦ ਖ਼ਾਲਸ ਬਿਊਰੋ :- ਮਿਆਦ ਪੂਰੀ ਹੋ ਚੁੱਕੇ ਵਾਹਨਾਂ ਦੀ ਰਜਿਸਟਰੀ 31 ਮਾਰਚ ਤੱਕ ਵਧਾ ਦਿੱਤੀ ਗਈ ਹੈ। 1 ਫਰਵਰੀ, 2020 ਨੂੰ ਮਿਆਦ ਪੂਰੀ ਹੋਣ ਵਾਲੇ ਦਸਤਾਵੇਜ਼ਾਂ ਜਿਵੇਂ ਕਿ ਰਜਿਸਟਰੀ ਅਤੇ ਫਿਟਨੈਸ ਸਰਟੀਫਿਕੇਟ, ਪਰਮਿਟ ਲਈ ਇਹ ਫੈਸਲਾ ਲਿਆ ਗਿਆ ਹੈ। ਟਰਾਂਸਪੋਰਟ ਮੰਤਰੀ ਰਜ਼ੀਆ ਸੁਲਤਾਨਾ ਨੇ ਵਿਧਾਨ ਸਭਾ ਵਿੱਚ ਇੱਕ ਸਵਾਲ ਦੇ ਜਵਾਬ ਵਿੱਚ ਇਹ ਜਾਣਕਾਰੀ ਦਿੱਤੀ ਹੈ।

ਕਾਂਗਰਸੀ ਵਿਧਾਇਕ ਅਵਤਾਰ ਹੈਨਰੀ (ਜੂਨੀਅਰ) ਨੇ ਅਧੂਰੇ ਸਰਕਾਰੀ ਵਾਅਦਿਆਂ ਬਾਰੇ ਇੱਕ ਸਵਾਲ ਉਠਾਉਂਦਿਆਂ ਕਿਹਾ ਕਿ, “ਸਰਕਾਰ ਬੁੱਢੇ, ਵਿਧਵਾ, ਨਿਰਭਰ ਬੱਚਿਆਂ ਅਤੇ ਦਿਵਿਆਂਗ ਪੈਨਸ਼ਨ ਦੇ ਲਾਭਪਾਤਰੀਆਂ ਨੂੰ ਪ੍ਰਤੀ ਮਹੀਨਾ ਘੱਟੋ-ਘੱਟ 2500 ਰੁਪਏ ਵਜ਼ੀਫ਼ਾ ਦੇਣ ਵਿੱਚ ਅਸਫਲ ਰਹੀ ਹੈ, ਜੋ ਕਿ 2017 ਦੀਆਂ ਚੋਣਾਂ ਦੌਰਾਨ ਪਾਰਟੀ ਦੇ ਚੋਣ ਮਨੋਰਥ ਪੱਤਰ ‘ਚ ਦੱਸਿਆ ਗਿਆ ਸੀ।

ਇਸ ਦੇ ਜਵਾਬ ਵਿੱਚ ਕੈਬਨਿਟ ਮੰਤਰੀ ਅਰੁਣਾ ਚੌਧਰੀ ਨੇ ਕਿਹਾ ਕਿ, “ਸਾਰੀਆਂ ਸ਼੍ਰੇਣੀਆਂ ਵਿੱਚ ਪੈਨਸ਼ਨ ਵਧਾਉਣ ਦਾ ਪ੍ਰਸਤਾਵ ਵਿੱਤ ਵਿਭਾਗ ਨੂੰ ਭੇਜਿਆ ਗਿਆ ਹੈ।”

Exit mobile version