The Khalas Tv Blog Khetibadi ਡੱਲੋਵਾਲ ਦੀ ਸਿਹਤ ਨੂੰ ਲੈ ਕੇ ਡਾ. ਸਵੈਮਾਨ ਨੇ ਕੀਤੇ ਵੱਡੇ ਖੁਲਾਸੇ, ਪੰਜਾਬ ਦੇ ਲੋਕਾਂ ਨੂੰ ਕਹਿ ਦਿੱਤੀਆਂ ਵੱਡੀਆਂ ਗੱਲਾਂ…
Khetibadi Punjab

ਡੱਲੋਵਾਲ ਦੀ ਸਿਹਤ ਨੂੰ ਲੈ ਕੇ ਡਾ. ਸਵੈਮਾਨ ਨੇ ਕੀਤੇ ਵੱਡੇ ਖੁਲਾਸੇ, ਪੰਜਾਬ ਦੇ ਲੋਕਾਂ ਨੂੰ ਕਹਿ ਦਿੱਤੀਆਂ ਵੱਡੀਆਂ ਗੱਲਾਂ…

ਮੁਹਾਲੀ : ਆਪਣੀਆਂ ਮੰਗਾਂ ਨੂੰ ਲੈ ਕੇ ਕਿਸਾਨ ਪਿਛਲੇ ਕਈ ਮਹੀਨਿਆਂ ਤੋਂ ਪੰਜਾਬ ਹਰਿਆਣਾ ਦੀ ਸਰਹੱਦ ’ਤੇ ਡਟੇ ਹੋਏ ਹਨ। ਹਰਿਆਣਾ-ਪੰਜਾਬ ਦੀ ਖਨੌਰੀ ਸਰਹੱਦ ‘ਤੇ ਕਿਸਾਨ ਆਗੂ ਜਗਜੀਤ ਸਿੰਘ ਡੱਲੇਵਾਲ ਨੂੰ ਮਰਨ ਵਰਤ ’ਤੇ ਬੈਠੇ 18 ਦਿਨ ਬੀਤ ਚੁੱਕੇ ਹਨ। ਅੱਜ ਉਨ੍ਹਾਂ ਦਾ 19ਵਾਂ ਦਿਨ ਹੈ।

ਉਨ੍ਹਾਂ ਦੀ ਸਿਹਤ ਬਾਰੇ ਜਾਣਕਾਰੀ ਦਿੰਦਿਆਂ ਡਾ. ਸਵੈਮਾਨ ਨੇ ਕਿਹਾ ਕਿ ਉਨ੍ਹਾਂ ਦੀ ਹਾਲਤ ਕਾਫੀ ਨਾਜ਼ੁਕ ਸਥਿਤੀ ਵਿੱਚ ਹੈ। ਉਨ੍ਹਾਂ ਨੇ ਕਿਹਾ ਕਿ ਲੋਕ ਅਕਸਰ ਪੁੱਛਦੇ ਰਹਿੰਦੇ ਨੇ ਕਿ ਜਗਜੀਤ ਸਿੰਘ ਡੱਲੇਵਾਲ ਕਿੰਨੇ ਕੁ ਦਿਨ ਹੋਰ ਜਿੰਦਾ ਰਹਿਣਗੇ। ਡਾ. ਸਵੈਮਾਨ ਨੇ ਇਸ ਸਵਾਲ ਦਾ ਜਵਾਬ ਦਿੰਦਿਆਂ ਕਿਹਾ ਕਿ ਸੱਤ ਦਿਨਾਂ ਤੋਂ ਬਾਅਦ ਉਨ੍ਹਾਂ ਨੂੰ ਕੁਝ ਵੀ ਹੋ ਸਕਦਾ ਹੈ। ਉਨ੍ਹਾਂ ਨੇ ਕਿਹਾ ਕਿ  ਸਾਡੀ ਟੀਮ ਉੱਥੇ 24 ਘੰਟੇ ਉਥੇ ਕੰਮ ਕਰ ਰਹੀ ਹੈ ਅਤੇ ਸਾਡੇ ਐਮਡੀ ਡਾਕਟਰ ਲੰਗ ਸਪੈਸ਼ਲਿਸਟ ਲੇਬਰ ਹਾਰਟ ਕਿੰਡਨੀ ਸਪੈਸ਼ਲਿਸਟ ਉਨ੍ਹਾਂ ਦੀ ਸੇਵਾ ਵਿੱਚ ਰਹਿੰਦੀ ਹੈ।

ਉਨ੍ਹਾਂ ਨੇ ਕਿਹਾ ਕਿ ਡੱਲਾਵਾਲ ਦੀ ਹਾਲਾਤ ਇੰਨੀ ਜ਼ਿਆਦਾ ਖਰਾਬ ਹੋ ਚੁੱਕੀ ਹੈ ਕਿ ਉਨ੍ਹਾਂ ਨੂੰ ਆਪਣੀਆਂ ਅੱਖਾਂ ਖੁੱਲੀਆਂ ਰੱਖਣੀਆਂ ਬੜੀਆਂ ਔਖੀਆਂ ਹੋ ਗਈਆਂ ਹਨ। ਉਨ੍ਹਾਂ ਨੇ ਨੇ ਕਿਹਾ ਕਿ ਉਨ੍ਹਾਂ ਨੂੰ ਕਿਸੇ ਵੀ ਸਮੇਂ ਦਿਲ ਦਾ ਦੌਰਾ ਪੈ ਸਕਦਾ ਹੈ। ਇਹ ਇੱਕ ਚੁੱਪ ਹਮਲਾ ਹੋ ਸਕਦਾ ਹੈ. ਇਸੇ ਤਰ੍ਹਾਂ ਕਿਡਨੀ ਫੇਲ੍ਹ ਹੋ ਸਕਦੀ ਹੈ।

ਡਾ ਸਵੈਮਾਨ ਨੇ ਕਿਹਾ ਕਿ ਮੈਨੂੰ ਤੇ ਬੜਾ ਅਫਸੋਸ ਹੁੰਦਾ ਜਦੋਂ ਲੋਕ ਇਹ ਸਵਾਲ ਕਰਦੇ ਆ ਕਿ ਉਹਨਾਂ ਕੋਲ ਕਿੰਨੇ ਦਿਨ ਰਹਿ ਗਏ ਹਨ। ਅਫਸੋਸ ਇਸ ਲਈ ਹੁੰਦਾ ਕਿ ਸਾਡੀ ਉਹ ਧਰਤੀ ਆ ਜਿੱਥੇ ਲੋਕ ਪੱਥਰਾਂ ਨੂੰ ਪੂਜਦੇ ਆ ਜਾਂ ਪੂਜਦੇ ਸੀ ਜਿੱਥੇ ਸਾਡੇ ਗੁਰੂ ਸਾਨੂੰ ਸਾਡੀ ਹਵਾ ਨਾਲ ਪਿਆਰ ਕਰਨ ਨੂੰ ਕਹਿੰਦੇ ਆ ਜਮੀਨ ਨਾਲ ਸਾਡੇ ਪਾਣੀਆਂ ਨਾਲ ਪਿਆਰ ਕਰਨ ਨੂੰ ਕਹਿੰਦੇ ਸਨ ਤੇ ਅੱਜ ਇੱਕ ਬੰਦਾ ਤੜਫ ਤੜਫ ਕੇ ਮਾਰ ਰਿਹਾ ਹੈ ਅਤੇ ਅਸੀਂ ਚੁੱਪ ਹਾਂ।

ਉਨ੍ਹਾਂ ਨੇ ਕਿਹਾ ਕਿ ਜਦੋਂ ਜਗਜੀਤ ਸਿੰਘ ਡੱਲੇਵਾਲ ਸਾਬ੍ਹ ਨੇ ਆਪਣੇ ਖੂਨ ਦੇ ਨਾਲ ਮੋਹਰ ਲਾ ਕੇ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੂੰ ਚਿੱਠੀ ਲਿਖੀ ਤਾਂ ਉਨ੍ਹਾਂ ਦੋ ਕੋਲ ਖੜ੍ਹੇ ਸਾਡੀ ਟੀਨ ਦੇ ਡਾਕਟਰ ਵੀ ਭਾਵੁਕ ਹੋ ਗਏ ਸਨ। ਉਨ੍ਹਾਂ ਨੇ ਕਿਹਾ ਕਿ ਪਿਛਲੇ ਚਾਰ ਸਾਲਾਂ ਵਿੱਚ ਝਾਤੀ ਮਾਰ ਕੇ ਦੇਖੇ ਕਿ ਕਿਸਾਨਾਂ ਨੇ ਕੀ-ਕੀ ਕੀਤਾ ਹੈ ਪਰ ਇੱਥੇ ਹੀ ਦੇਸ਼ ਦੇ ਕਿਸਾਨਾਂ ਨੂੰ ਅੱਤਵਾਦੀ, ਦੇਸ਼ ਨੂੰ ਵੰਡਣ ਵਾਲੇ ਅਤੇ ਬੱਚਿਆਂ ਨੂੰ ਮਰਾਉਣ ਵਾਲੇ ਕਿਹਾ ਗਿਆ।

ਇਸਦੇ ਨਾਲ ਉਨ੍ਹਾਂ ਨੇ ਪੰਜਾਬ ਦੇ ਲੋਕਾਂ ਨੂੰ ਕਿਸਾਨਾਂ ਦੇ ਸਾਥ ਦੇਣ ਦੀ ਅਪੀਲ ਕੀਤੀ ਹੈ। ਉਨ੍ਹਾਂ ਨੇ ਕਿਸਾਨਾਂ ’ਤੇ ਸਵਾਲ ਚੁੱਕਣ ਵਾਲਿਆਂ ਨੂੰ ਜਵਾਬ ਦਿੰਦਿਆਂ ਕਿਹਾ ਕਿ ਜੇਕਰ ਉਹ ਕਿਸਾਨਾਂ ਦਾ ਸਾਥ ਨਹੀਂ ਦੇ ਸਕਦੇ ਤਾਂ ਉਨ੍ਹਾਂ ਨੂੰ ਬੁਰਾ ਵੀ ਨਾ ਕਹੋ। ਉਨ੍ਹਾਂ ਨੇ ਕਿਹਾ ਕਿ ਅੱਜ ਗੱਲ ਕਿਸੇ ਜਥੇਬੰਦੀ ਦੀ ਨਹੀਂ ਸਗੋਂ ਅੱਜ ਗੱਲ ਪੰਜਾਬ ਦੀ ਹੈ।

 

 

Exit mobile version