The Khalas Tv Blog Punjab ਪਿਛਲੇ ਪੰਜ ਸਾਲਾਂ ‘ਚ ਹੋਈਆਂ ਭਰਤੀਆਂ ਦੀ ਹੋਏਗੀ ਜਾਂਚ : ਕੁਲਤਾਰ ਸਿੰਘ ਸੰਧਵਾ
Punjab

ਪਿਛਲੇ ਪੰਜ ਸਾਲਾਂ ‘ਚ ਹੋਈਆਂ ਭਰਤੀਆਂ ਦੀ ਹੋਏਗੀ ਜਾਂਚ : ਕੁਲਤਾਰ ਸਿੰਘ ਸੰਧਵਾ

‘ਦ ਖ਼ਾਲਸ ਬਿਊਰੋ : ਪੰਜਾਬ ਵਿਧਾਨ ਸਭਾ ਦੇ ਸਪੀਕਰ ਕੁਲਤਾਰ ਸਿੰਘ ਸੰਧਵਾਂ ਨੇ ਇੱਕ ਬਿਆਨ ਜਾਰੀ ਕੀਤਾ ਹੈ ,ਜਿਸ ਵਿੱਚ ਉਹਨਾਂ ਕਿਹਾ ਹੈ ਪੰਜਾਬ ਵਿੱਚ ਵਿਧਾਨ ਸਭਾ ਵਿੱਚ ਭਰਤੀਆਂ ਦੌਰਾਨ ਬੇਨਿਯਮੀਆਂ ਦਾ ਮਾਮਲਾ ਸਾਹਮਣੇ ਆਇਆ ਹੈ। ਆਪਣੇ ਟਵੀਟਰ ਅਕਾਉਂਟ ‘ਤੇ ਇੱਕ ਵੀਡੀਉ ਸਾਂਝੀ ਕਰਦਿਆਂ ਉਨ੍ਹਾਂ ਨੇ ਕਿਹਾ ਕਿ ਪਿਛਲੀਆਂ ਸੱਮਿਆਂ ਵਿੱਚ ਭਰਤੀ ਦੌਰਾਨ ਸਾਰੇ ਨਿਯਮਾਂ ਨੂੰ ਤੋੜ ਕੇ ਆਪਣਿਆਂ ਚਹੇਤਿਆਂ ਨੂੰ ਨੌਕਰੀਆਂ ਦਿਤੀਆਂ ਗਈਆਂ ਹਨ।ਸੋ ਇਸ ਦੀ ਹੁਣ ਜਾਂਚ ਕੀਤੀ ਜਾਵੇਗੀ ਤੇ ਜੋ ਵੀ ਦੋਸ਼ੀ ਪਾਇਆ ਗਿਆ ਉਸ ਖਿਲਾਫ਼ ਕਾਰਵਾਈ ਕੀਤੀ ਜਾਵੇਗੀ। ਇਸ ਦੀ ਜਾਂਚ ਜਲਦੀ ਪੂਰੀ ਕੀਤੀ ਜਾਵੇਗੀ ਤੇ ਜਾਂਚ ਪੂਰੀ ਹੋਣ ਤੇ ਇਸ ਦਾ ਖੁਲਾਸਾ ਸਾਰੇ ਮੀਡੀਆ ਦੇ ਸਾਹਮਣੇ ਹੀ ਕੀਤਾ ਜਾਵੇਗਾ।

Exit mobile version