The Khalas Tv Blog Punjab ਬਾਗ਼ੀ ਅਕਾਲੀ ਧੜੇ ਦੇ ਆਗੂ ਚੰਦੂਮਾਜਰਾ ਤੇ ਰੱਖੜਾ ’ਤੇ ਲੱਗੇ ਬੇਅਦਬੀ ਦੇ ਇਲਜ਼ਾਮ! ਸ੍ਰੀ ਅਕਾਲ ਤਖਤ ਸੌਂਪਿਆ ਗਿਆ 16 ਸਾਲ ਪੁਰਾਣਾ ਵੀਡੀਓ
Punjab Religion

ਬਾਗ਼ੀ ਅਕਾਲੀ ਧੜੇ ਦੇ ਆਗੂ ਚੰਦੂਮਾਜਰਾ ਤੇ ਰੱਖੜਾ ’ਤੇ ਲੱਗੇ ਬੇਅਦਬੀ ਦੇ ਇਲਜ਼ਾਮ! ਸ੍ਰੀ ਅਕਾਲ ਤਖਤ ਸੌਂਪਿਆ ਗਿਆ 16 ਸਾਲ ਪੁਰਾਣਾ ਵੀਡੀਓ

ਬਿਉਰੋ ਰਿਪੋਰਟ – ਸ੍ਰੀ ਅਕਾਲ ਤਖਤ ਸਾਹਿਬ (SRI AKAL TAKHAT SAHIB) ’ਤੇ ਬਾਗੀ ਅਕਾਲੀ ਆਗੂ ਪ੍ਰੇਮ ਸਿੰਘ ਚੰਦੂਮਾਜਰਾ (PREAM SINGH CHANDUMAJRA) ਸੁਰਜੀਤ ਸਿੰਘ ਰੱਖੜਾ (SURJEET SINGH RAKHRA) ਅਤੇ ਪਟਿਆਲਾ ਤੋਂ ਸਾਬਕਾ ਐੱਮਪੀ ਪ੍ਰਨੀਤ ਕੌਰ (PARNEET KAUR) ਖਿਲਾਫ ਵੀਡੀਓ ਸੌਂਪ ਕੇ ਸ੍ਰੀ ਗੁਰੂ ਗ੍ਰੰਥ ਸਾਹਿਬ (SRI GURU GRANTH SAHIB) ਦੀ ਬੇਅਦਬੀ ਦੀ ਸ਼ਿਕਾਇਤ ਦਿੱਤੀ ਗਈ ਹੈ ਅਤੇ ਕਾਰਵਾਈ ਦੀ ਮੰਗ ਕੀਤੀ ਗਈ ਹੈ।

ਇਸ ਸ਼ਿਕਾਇਤ ਵਿੱਚ ਇਲਜ਼ਾਮ ਲਗਾਏ ਗਏ ਹਨ ਕਿ ਮਰਿਆਦਾ ਦੇ ਉਲਟ ਇੰਨਾਂ ਤਿੰਨਾਂ ਆਗੂਆਂ ਨੇ ਸ੍ਰੀ ਗੁਰੂ ਗ੍ਰੰਥ ਸਾਹਿਬ ਨੂੰ ਤਿਲਕ ਲਗਾਇਆ ਸੀ। ਵੀਡੀਓ 2008 ਦਾ ਦੱਸਿਆ ਜਾ ਰਿਹਾ ਹੈ। ਇਸ ਤੋਂ ਇਲਾਵਾ ਇੱਕ ਸ਼ਖਸ ਸ੍ਰੀ ਗੁਰੂ ਗ੍ਰੰਥ ਸਾਹਿਬ ਦੇ ਸਾਹਮਣੇ ਆਰਤੀ ਕਰਦਾ ਹੋਇਆ ਵੀ ਵਿਖਾਈ ਦੇ ਰਿਹਾ ਹੈ। ਇਹ ਵੀਡੀਓ ਬਲਵੰਤ ਸਿੰਘ ਨਾਭੀ ਡੇਰਾ ਦਾ ਦੱਸਿਆ ਜਾ ਰਿਹਾ ਹੈ।

ਹਾਲਾਂਕਿ ਮਾਮਲਾ 16 ਸਾਲ ਪੁਰਾਣਾ ਹੈ,ਪਰ ਜਿਸ ਤਰ੍ਹਾਂ ਨਾਲ ਤਰ੍ਹਾਂ ਬੇਅਦਬੀ ਨੂੰ ਲੈਕੇ ਸ੍ਰੀ ਅਕਾਲ ਤਖਤ ਤੇ ਮਾਮਲਾ ਭੱਖਿਆ ਹੋਇਆ ਹੈ। ਜਥੇਦਾਰ ਸਾਹਿਬ ਕੋਲ ਪਹੁੰਚੀ ਇਸ ਨਵੀਂ ਸ਼ਿਕਾਇਤ ’ਤੇ ਉਨ੍ਹਾਂ ਵੱਲੋਂ ਕੀ ਐਕਸ਼ਨ ਲਿਆ ਜਾਵੇਗਾ ਇਹ ਵੇਖਣ ਵਾਲੀ ਗੱਲ ਹੋਵੇਗੀ।

Exit mobile version