The Khalas Tv Blog Punjab ਰਾਜੌਰੀ ‘ਚ ਮੌਤਾਂ ਹੋਣ ਦਾ ਕਾਰਨ ਆਇਆ ਸਾਹਮਣੇ
Punjab

ਰਾਜੌਰੀ ‘ਚ ਮੌਤਾਂ ਹੋਣ ਦਾ ਕਾਰਨ ਆਇਆ ਸਾਹਮਣੇ

ਬਿਉਰੋ ਰਿਪੋਰਟ – ਜੰਮੂ ਕਸ਼ਮੀਰ ਦੇ ਰਾਜੌਰਾ ਵਿਚ ਲਗਾਤਾਰ ਮੌਤਾਂ ਹੋ ਰਹੀਆਂ ਸਨ, ਜਿਸ ਤੋਂ ਬਾਅਦ ਹੁਣ ਕੇਂਦਰੀ ਮੰਤਰੀ ਜਤਿੰਦਰ ਸਿੰਘ ਨੇ ਦਾਅਵਾ ਕਰਦਿਆਂ ਕਿਹਾ ਕਿ ਇਹ ਕੋਈ ਬਿਮਾਰੀ ਨਹੀਂ ਹੈ। ਸਾਡੇ ਵੱਲੋਂ ਕੀਤੀ ਜਾਂਚ ਵਿਚ ਸਾਹਮਣੇ ਆਇਆ ਹੈ ਕਿ ਇਹ ਮੌਤਾਂ ਕਿਸੇ ਜ਼ਹਿਰੀਲੇ ਪਦਾਰਥ ਕਾਰਨ ਹੋਈਆਂ ਹਨ। ਇਸ ਜ਼ਹਿਰ ਦੀ ਜਾਂਚ ਇੰਡੀਅਨ ਇੰਸਟੀਚਿਊਟ ਆਫ਼ ਟੌਕਸੀਕੋਲੋਜੀ ਰਿਸਰਚ, ਲਖਨਊ ਵਿਖੇ ਕੀਤੀ ਜਾ ਰਹੀ ਹੈ। ਨਮੂਨਿਆਂ ਵਿੱਚ ਕਿਸੇ ਵੀ ਇਨਫੈਕਸ਼ਨ, ਵਾਇਰਸ ਜਾਂ ਬੈਕਟੀਰੀਆ ਦਾ ਕੋਈ ਸਬੂਤ ਨਹੀਂ ਮਿਲਿਆ। ਏਮਜ਼ ਦੇ ਪ੍ਰੋਫੈਸਰ ਅਤੇ ਟੌਕਸੀਕੋਲੋਜੀ ਦੇ ਮੁਖੀ ਡਾ. ਸੁਧੀਰ ਗੁਪਤਾ ਨੇ ਕਿਹਾ ਕਿ ਜ਼ਹਿਰੀਲਾ ਪਦਾਰਥ ਕੁਝ ਵੀ ਹੋ ਸਕਦਾ ਹੈ, ਕੁਦਰਤੀ ਜਾਂ ਰਸਾਇਣਕ। ਇਹ ਕੀਟਨਾਸ਼ਕ ਜਾਂ ਗੈਸ ਵੀ ਹੋ ਸਕਦਾ ਹੈ।ਰਾਜੌਰੀ ਦੇ ਬਧਾਲ ਪਿੰਡ ਵਿੱਚ 7 ​​ਦਸੰਬਰ ਤੋਂ ਹੁਣ ਤੱਕ 17 ਲੋਕਾਂ ਦੀ ਮੌਤ ਹੋ ਚੁੱਕੀ ਹੈ। ਇਸ ਵੇਲੇ 11 ਮਰੀਜ਼ ਸਰਕਾਰੀ ਮੈਡੀਕਲ ਕਾਲਜ (GMC) ਰਾਜੌਰੀ ਵਿੱਚ ਦਾਖਲ ਹਨ। ਇਨ੍ਹਾਂ ਵਿੱਚੋਂ 9 ਦੀ ਹਾਲਤ ਵਿੱਚ ਸੁਧਾਰ ਹੋ ਰਿਹਾ ਹੈ, ਜਦੋਂ ਕਿ 2 ਗੰਭੀਰ ਹਨ।

ਇਹ ਵੀ ਪੜ੍ਹੋ – ਬਰਤਾਨਵੀ ਸੰਸਦ ’ਚ ਪਹੁੰਚੀ ਕੰਗਣਾ ਦੀ ਐਮਰਜੈਂਸੀ, ਪਾਰਲੀਮੈਂਟ ਮੈਂਬਰ ਨੇ ਚੁੱਕਿਆ ਮੁੱਦਾ

 

Exit mobile version