‘ਦ ਖ਼ਾਲਸ ਬਿਊਰੋ (ਪੁਨੀਤ ਕੌਰ) :- ਪੰਜਾਬ ਅਤੇ ਹਰਿਆਣਾ ਸਰਕਾਰ ਨੇ ਪੰਜਾਬ ਅਤੇ ਹਰਿਆਣਾ ਹਾਈਕੋਰਟ ਵਿੱਚ ਅਜਿਹੇ ਸਿਆਸਤਦਾਨਾਂ ਦਾ ਅੰਕੜਾ ਪੇਸ਼ ਕੀਤਾ ਹੈ, ਜਿਨ੍ਹਾਂ ਦੇ ਖਿਲਾਫ ਕਈ ਅਪਰਾਧਿਕ ਮਾਮਲੇ ਲੰਬਿਤ ਪਏ ਹਨ। ਇਨ੍ਹਾਂ ਵਿੱਚੋਂ ਪੰਜਾਬ ਦੇ 96 ਮੌਜੂਦਾ ਅਤੇ ਸਾਬਕਾ ਸੰਸਦ ਮੈਂਬਰ ਅਤੇ ਵਿਧਾਇਕਾਂ ਦੇ ਖਿਲਾਫ 163 ਮਾਮਲੇ ਲੰਬਿਤ ਹਨ। ਹਰਿਆਣਾ ਦੇ 21 ਸੰਸਦ ਮੈਂਬਰ ਅਤੇ ਵਿਧਾਇਕਾਂ ਦੇ ਖਿਲਾਫ ਮਾਮਲੇ ਲੰਬਿਤ ਹਨ। ਚੰਡੀਗੜ੍ਹ ਦੇ 7 ਸਿਆਸਤਦਾਨਾਂ ਦੇ ਖਿਲਾਫ ਮਾਮਲੇ ਲੰਬਿਤ ਪਏ ਹਨ।
ਕਿੰਨਾਂ ‘ਤੇ ਚੱਲ ਰਹੇ ਹਨ ਕੇਸ ?
ਪੰਜਾਬ ਵਿੱਚ 4 ਮੌਜੂਦਾ ਸੰਸਦ ਮੈਂਬਰਾਂ ਅਤੇ 35 ਵਿਧਾਇਕਾਂ ਦੇ ਖਿਲਾਫ ਮਾਮਲੇ ਚੱਲ ਰਹੇ ਹਨ। ਪੰਜਾਬ ਦੇ 5 ਸਾਬਕਾ ਸੰਸਦ ਮੈਂਬਰ ਅਤੇ 52 ਵਿਧਾਇਕਾਂ ਦੇ ਖਿਲਾਫ ਮਾਮਲੇ ਚੱਲ ਰਹੇ ਹਨ। ਰਵਨੀਤ ਬਿੱਟੂ, ਸੁਖਬੀਰ ਸਿੰਘ ਬਾਦਲ, ਭਗਵੰਤ ਮਾਨ, ਬਲਵਿੰਦਰ ਭੂੰਦੜ ਵਰਗੇ ਨਾਮੀ ਸਿਆਸਤਦਾਨਾਂ ਦੇ ਖਿਲਾਫ ਮਾਮਲੇ ਚੱਲ ਰਹੇ ਹਨ।