The Khalas Tv Blog Punjab ‘ਸਿੱਧੂ ਨੂੰ ਨਹੀਂ ਦੇਵੇਗੀ ਪਾਰਟੀ ਕੋਈ ਜ਼ਿੰਮੇਵਾਰੀ’ ! ‘ਸਾਨੂੰ ਵਿਰੋਧੀ ਧਿਰ ਵਿੱਚ ਬਿਠਾਇਆ’ ! ‘ਪਾਰਟੀ ਲਈ ਜੇਲ੍ਹ ਨਹੀਂ ਗਏ ਸਿੱਧੂ’ !
Punjab

‘ਸਿੱਧੂ ਨੂੰ ਨਹੀਂ ਦੇਵੇਗੀ ਪਾਰਟੀ ਕੋਈ ਜ਼ਿੰਮੇਵਾਰੀ’ ! ‘ਸਾਨੂੰ ਵਿਰੋਧੀ ਧਿਰ ਵਿੱਚ ਬਿਠਾਇਆ’ ! ‘ਪਾਰਟੀ ਲਈ ਜੇਲ੍ਹ ਨਹੀਂ ਗਏ ਸਿੱਧੂ’ !

ਬਿਊਰੋ ਰਿਪੋਰਟ : ਨਵਜੋਤ ਸਿੰਘ ਸਿੱਧੂ ਦੇ ਜੇਲ੍ਹ ਤੋਂ ਆਉਣ ਤੋਂ ਬਾਅਦ ਉਨ੍ਹਾਂ ਦਾ ਕਾਂਗਰਸ ਵਿੱਚ ਵਿਰੋਧੀ ਧਿਰ ਵੀ ਐਕਟਿਵ ਹੋ ਗਿਆ ਹੈ । ਲੁਧਿਆਣਾ ਤੋਂ ਐੱਮਪੀ ਰਨਵੀਤ ਸਿੰਘ ਬਿੱਟੂ ਸ਼ੁਰੂ ਤੋਂ ਹੀ ਸਿੱਧੂ ਦੇ ਵਿਰੋਧ ਵਿੱਚ ਖੜੇ ਹੋਏ ਹਨ ਇੱਕ ਵਾਰ ਮੁੜ ਤੋਂ ਉਨ੍ਹਾਂ ਨੇ ਸਿੱਧੂ ‘ਤੇ ਤਿੱਖਾ ਹਮਲਾ ਕੀਤਾ ਹੈ । ਬਿੱਟੂ ਨੇ ਕਿਹਾ ਸਿੱਧੂ ਜੇਲ੍ਹ ਆਪਣੇ ਨਿੱਜੀ ਕੇਸ ਲਈ ਗਏ ਸਨ ਪਾਰਟੀ ਦੇ ਕਿਸੇ ਪ੍ਰੋਗਰਾਮ ਲਈ ਉਨ੍ਹਾਂ ਨੂੰ ਸਜ਼ਾ ਨਹੀਂ ਮਿਲੀ ਹੈ । ਲੁਧਿਆਣਾ ਤੋਂ ਐੱਮਪੀ ਨੇ ਕਿਹਾ ਸਿੱਧੂ ਅਤੇ ਚੰਨੀ ਨੇ ਮਿਲਕੇ ਪਾਰਟੀ ਨੂੰ ਵਿਰੋਧੀ ਧਿਰ ਵਿੱਚ ਬਿਠਾਇਆ ਹੈ ਪੰਜਾਬ ਸਰਕਾਰ ਨੇ 5 ਸਾਲ ਵਿੱਚ ਕੋਈ ਮਾੜਾ ਕੰਮ ਨਹੀਂ ਕੀਤਾ ਸੀ । ਚੰਨੀ ਅਤੇ ਸਿੱਧੂ ਦੀ ਆਪਸੀ ਲੜਾਈ ਦੀ ਵਜ੍ਹਾ ਕਰਕੇ ਵਰਕਰ ਮਾਯੂਸ ਹੋ ਗਿਆ ਅਤੇ ਉਸ ਨੇ ਚੋਣਾਂ ਵਿੱਚ ਦਮ ਨਹੀਂ ਲਗਾਇਆ । ਬਿੱਟੂ ਨੇ ਕਿਹਾ ਕਿ ਮੈਨੂੰ ਨਹੀਂ ਲੱਗ ਦਾ ਹੈ ਕਿ ਪਾਰਟੀ ਹੁਣ ਸਿੱਧੂ ਨੂੰ ਕੋਈ ਵੱਡੀ ਜ਼ਿੰਮੇਵਾਰੀ ਦੇਵੇਗੀ ।

ਰਵਨੀਤ ਬਿੱਟੂ ਦਾ ਇਹ ਬਿਆਨ ਉਸ ਵੇਲੇ ਆਇਆ ਹੈ ਜਦੋਂ ਕਾਂਗਰਸ ਹਾਈਕਮਾਨ ਵੱਲੋਂ ਸਿੱਧੂ ਨੂੰ ਕੋਈ ਵੱਡੀ ਜ਼ਿੰਮੇਵਾਰੀ ਮਿਲਣ ਦੀਆਂ ਚਰਚਾਵਾਂ ਸਨ । ਸੂਬੇ ਵਿੱਚ ਜਲੰਧਰ ਜ਼ਿਮਨੀ ਚੋਣ ਹੈ,20 ਸਾਲ ਤੋਂ ਲਗਾਤਾਰ ਜਿੱਤ ਹਾਸਲ ਕਰ ਰਹੀ ਕਾਂਗਰਸ ਇੱਕ ਵਾਰ ਮੁੜ ਤੋਂ ਜਿੱਤ ਹਾਸਲ ਕਰਨਾ ਚਾਹੁੰਦੀ ਹੈ । ਰਾਜਾ ਵੜਿੰਗ ਦੇ ਪ੍ਰਧਾਨ ਬਣਨ ਤੋਂ ਬਾਅਦ ਹੁਣ ਤੱਕ ਵੱਡੇ-ਵੱਡੇ ਆਗੂ ਪਾਰਟੀ ਛੱਡ ਕੇ ਜਾ ਚੁੱਕੇ ਹਨ । ਇਸ ਲਈ ਵੜਿੰਗ ਕਦੋਂ ਤੱਕ ਸੂਬਾ ਕਾਂਗਰਸ ਪ੍ਰਧਾਨ ਦੀ ਕੁਰਸੀ ‘ਤੇ ਬਣੇ ਰਹਿਣਗੇ ਇਹ ਵੱਡਾ ਸਵਾਲ ਹੈ । ਫਿਲਹਾਲ ਕਾਂਗਰਸ ਲੋਕਸਭਾ ਤੋਂ ਪਹਿਲਾਂ ਵੜਿੰਗ ਨੂੰ ਛੇੜਨ ਦੇ ਮੂਡ ਵਿੱਚ ਨਹੀਂ ਹੈ ਕਿਉਂਕਿ ਇਸ ਦਾ ਮਤਲਬ ਹੋਵੇਗਾ ਕਾਂਗਰਸ ਵਿੱਚ ਵੱਡੀ ਬਗਾਵਤ, ਜਿਸ ਦਾ ਸਾਹਮਣਾ ਕਰਨਾ ਕਾਂਗਰਸ ਲਈ ਮੁਸ਼ਕਿਲ ਹੋਵੇਗਾ । ਹੁਣ ਸਵਾਲ ਇਹ ਉੱਠ ਦਾ ਹੈ ਕਿ ਜੇਕਰ ਸਿੱਧੂ ਨੂੰ ਕਾਂਗਰਸ ਨੇ ਲੋਕਸਭਾ ਚੋਣਾਂ ਵਿੱਚ ਇਸਤਮਾਲ ਕਰਨਾ ਹੈ ਤਾਂ ਸਿੱਧੂ ਨੂੰ ਕਿਹੜਾ ਅਹੁਦਾ ਦਿੱਤਾ ਜਾਵੇਗਾ । ਪਾਰਟੀ ਚੋਣਾਂ ਤੋਂ ਪਹਿਲਾਂ ਸਿੱਧੂ ਨੂੰ ਪ੍ਰਚਾਰ ਕਮੇਟੀ ਦਾ ਚੇਅਰਮੈਨ ਜਾਂ ਫਿਰ ਉਮੀਦਵਾਰਾਂ ਨੂੰ ਚੁਣਨ ਦੀ ਅਹਿਮ ਜ਼ਿੰਮੇਵਾਰੀ ਦੇ ਸਕਦੀ ਹੈ । ਪਾਰਟੀ ਹਾਈਕਮਾਨ ਨੂੰ ਵੀ ਪਤਾ ਹੈ ਕਿ ਸਿੱਧੂ ਦੀ ਉਸ ਨੂੰ ਲੋੜ ਸਿਰਫ਼ ਪੰਜਾਬ ਵਿੱਚ ਹੀ ਨਹੀਂ ਹੈ ਹੋਰ ਸੂਬਿਆਂ ਵਿੱਚ ਪ੍ਰਚਾਰ ਲਈ ਵੀ ਹੈ ।

10 ਮਈ ਨੂੰ ਕਰਨਾਟਕਾ ਵਿੱਚ ਚੋਣਾਂ ਹਨ ਉਸ ਤੋਂ ਬਾਅਦ ਰਾਜਸਥਾਨ,ਛੱਤੀਸਗੜ੍ਹ,ਮੱਧ ਪ੍ਰਦੇਸ਼ ਵਿੱਚ ਵਿਧਾਨਸਭਾ ਚੋਣਾਂ ਹਨ। ਇੰਨਾਂ ਸਾਰੇ ਸੂਬਿਆਂ ਵਿੱਚ ਪਾਰਟੀ ਨਵਜੋਤ ਸਿੰਘ ਸਿੱਧੂ ਤੋਂ ਪ੍ਰਚਾਰ ਕਰਵਾਉਣਾ ਚਾਹੁੰਦੀ ਹੈ । ਸਿੱਧੂ ਨੂੰ ਵੀ ਆਪਣੀ ਇਸ ਤਾਕਤ ਦਾ ਪਤਾ ਹੈ ਇਸ ਲਈ ਚੋਣ ਪ੍ਰਚਾਰ ਵਿੱਚ ਉਤਰਨ ਤੋਂ ਪਹਿਲਾਂ ਉਹ ਵੀ ਹਾਈਕਮਾਨ ਨਾਲ ਪੱਕੀ ਡੀਲ ਕਰਨਾ ਚਾਹੁੰਦੇ ਹਨ। ਸਿੱਧੂ ਲਈ ਪੰਜਾਬ ਸਭ ਤੋਂ ਅਹਿਮ ਹੈ,ਇਸ ਲਈ ਉਹ ਮੁੜ ਤੋਂ ਸੂਬਾ ਪ੍ਰਧਾਨ ਦੀ ਕੁਰਸੀ ਹਾਸਲ ਕਰਨਾ ਚਾਉਣਗੇ ਪਰ ਪਾਰਟੀ ਹਾਈਕਮਾਨ ਦੇ ਲਈ ਇਹ ਫੈਸਲਾ ਕਰਨਾ ਅਸਾਨ ਨਹੀਂ ਹੋਵੇਗਾ । ਕਿਉਂਕਿ ਪਿਛਲੀ ਵਾਰ ਜਦੋਂ ਸਿੱਧੂ ਨੂੰ ਪਾਰਟੀ ਦੀ ਕਮਾਨ ਸੌਂਪੀ ਗਈ ਸੀ ਤਾਂ ਤਜ਼ੁਰਗਾ ਚੰਗਾ ਨਹੀਂ ਰਿਹਾ ਸੀ । ਇਸ ਤੋਂ ਇਲਾਵਾ ਸਿੱਧੂ ਦਾ ਵਿਰੋਧੀ ਧੜਾ ਵੀ ਕਦੇ ਉਨ੍ਹਾਂ ਨੂੰ ਬਰਦਾਸ਼ਤ ਨਹੀਂ ਕਰੇਗਾ।

Exit mobile version