The Khalas Tv Blog Sports ਰਵੀਚੰਦਰਨ ਅਸ਼ਵਿਨ ਨੇ ਸੰਨਿਆਸ ਦਾ ਕੀਤਾ ਐਲਾਨ
Sports

ਰਵੀਚੰਦਰਨ ਅਸ਼ਵਿਨ ਨੇ ਸੰਨਿਆਸ ਦਾ ਕੀਤਾ ਐਲਾਨ

ਬਿਉਰੋ ਰਿਪੋਰਟ – ਭਾਰਤੀ ਕ੍ਰਿਕਟ ਟੀਮ ਦੇ ਵੱਡੇ ਖਿਡਾਰੀ ਰਵੀਚੰਦਰਨ ਅਸ਼ਵਿਨ ਨੇ ਸੰਨਿਆਸ ਲੈਣ ਦਾ ਐਲਾਨ ਕਰ ਦਿੱਤਾ ਹੈ। ਇਹ ਐਲਾਨ ਰਵੀਚੰਦਰਨ ਅਸ਼ਵਿਨ ਨੇ ਗਾਬਾ ਟੈਸਟ ਮੈਚ ਖੇਡਣ ਤੋਂ ਬਾਅਦ ਕੀਤੀ ਪ੍ਰੈਸ ਕਾਨਫਰੰਸ ਵਿਚ ਕੀਤਾ ਹੈ। ਦੱਸ ਦੇਈਏ ਕਿ ਰਵੀਚੰਦਰਨ ਅਸ਼ਵਿਨ ਇਕ ਸ਼ਾਨਦਾਰ ਸਪਿਨਰ ਸਨ ਅਤੇ ਉਨ੍ਹਾਂ ਦੀ ਉਮਰ 38 ਸਾਲ ਹੈ ਅਤੇ ਉਨ੍ਹਾਂ ਆਪਣੀ ਖੇਡ ਦਾ ਵਧੀਆ ਪ੍ਰਦਰਸ਼ਨ ਕਰਦੇ ਹੋਏ ਕਈ ਰਿਕਾਰਡ ਵੀ ਬਣਾਏ ਸਨ। ਦੱਸ ਦੇਈਏ ਰਵੀਚੰਦਰਨ ਅਸ਼ਵਿਨ ਨੇ ਭਾਰਤ ਲਈ ਕਈ ਰਿਕਾਰਡ ਬਣਾਏ ਹਨ। ਉਹ ਟੈਸਟ ਵਿਚ ਸਭ ਤੋਂ ਵੱਧ ਵਿਕਟਾਂ ਲੈਣ ਵਾਲੇ ਗੇਂਦਬਾਜ਼ਾਂ ਵਿੱਚ ਸੱਤਵੇਂ ਸਥਾਨ ’ਤੇ ਹਨ। ਅਸ਼ਵਿਨ ਦੇ ਨਾਂ 106 ਟੈਸਟਾਂ ‘ਚ 537 ਵਿਕਟਾਂ ਹਨ।

ਇਹ ਵੀ ਪੜ੍ਹੋ – ਗਾਬਾ ‘ਚ ਟੈਸਟ ਮੈਚ ਖੇਡਿਆ ਹੋਇਆ ਡਰਾਅ

 

Exit mobile version