The Khalas Tv Blog India ਰਵੀਨਾ ਟੰਡਨ ’ਤੇ ਬਜ਼ੁਰਗ ਮਹਿਲਾ ਦੀ ਕੁੱਟਮਾਰ ਦਾ ਇਲਜ਼ਾਮ! ਵੀਡੀਓ ਵਾਇਰਲ, ਥਾਣੇ ਪਹੁੰਚਿਆ ਮਾਮਲਾ
India Manoranjan

ਰਵੀਨਾ ਟੰਡਨ ’ਤੇ ਬਜ਼ੁਰਗ ਮਹਿਲਾ ਦੀ ਕੁੱਟਮਾਰ ਦਾ ਇਲਜ਼ਾਮ! ਵੀਡੀਓ ਵਾਇਰਲ, ਥਾਣੇ ਪਹੁੰਚਿਆ ਮਾਮਲਾ

Raveena Tandon and Driver Accused of Assaulting Woman Hit by Their Car

ਬਾਲੀਵੁੱਡ ਅਦਾਕਾਰਾ ਰਵੀਨਾ ਟੰਡਨ ਤੇ ਉਨ੍ਹਾਂ ਦੇ ਡਰਾਈਵਰ ’ਤੇ ਸ਼ਰਾਬ ਦੇ ਨਸ਼ੇ ‘ਚ ਇੱਕ ਬਜ਼ੁਰਗ ਔਰਤ ਨਾਲ ਕੁੱਟਮਾਰ ਕਰਨ ਦੇ ਇਲਜ਼ਾਮ ਲੱਗੇ ਹਨ। ਪੀੜਤਾ ਦੇ ਪੁੱਤਰ ਨੇ ਦਾਅਵਾ ਕੀਤਾ ਹੈ ਕਿ ਇਹ ਘਟਨਾ ਸ਼ਨੀਵਾਰ ਰਾਤ ਨੂੰ ਵਾਪਰੀ। ਮੁੰਬਈ ਦੇ ਬਾਂਦਰਾ ’ਚ ਰਿਜ਼ਵੀ ਲਾਅ ਕਾਲਜ ਨੇੜੇ ਰਵੀਨਾ ਦੀ ਕਾਰ ਨੇ ਉਸ ਦੀ ਮਾਂ ਨੂੰ ਟੱਕਰ ਮਾਰ ਦਿੱਤੀ ਜਿਸ ਕਰਕੇ ਬਜ਼ੁਰਗ ਔਰਤ ਨੂੰ ਸੱਟ ਲੱਗ ਗਈ।

ਔਰਤ ਦੇ ਪੁੱਤਰ ਨੇ ਇਲਜ਼ਾਮ ਲਾਇਆ ਹੈ ਕਿ ਉਸ ਦੀ ਮਾਂ ਨੂੰ ਟੱਕਰ ਮਾਰਨ ਬਾਅਦ ਰਵੀਨਾ ਦਾ ਡਰਾਈਵਰ ਕਾਰ ਤੋਂ ਬਾਹਰ ਆਇਆ ਅਤੇ ਮੇਰੀ ਮਾਂ ਦੇ ਨਾਲ-ਨਾਲ ਪਰਿਵਾਰ ਦੇ ਹੋਰ ਮੈਂਬਰਾਂ ਨਾਲ ਬਹਿਸ ਕਰਨ ਲੱਗਾ। ਉਸ ਨੇ ਹੰਗਾਮਾ ਸ਼ੁਰੂ ਕਰ ਦਿੱਤਾ। ਇਸ ਤੋਂ ਬਾਅਦ ਰਵੀਨਾ ਵੀ ਕਾਰ ਤੋਂ ਹੇਠਾਂ ਉੱਤਰ ਗਈ ਅਤੇ ਉਨ੍ਹਾਂ ਨਾਲ ਕੁੱਟਮਾਰ ਕਰਨ ਲੱਗੀ।

ਇਸ ਘਟਨਾ ਦੀ ਇੱਕ ਵੀਡੀਓ ਵੀ ਸਾਹਮਣੇ ਆਈ ਹੈ। ਇਸ ਵੀਡੀਓ ’ਚ ਰਵੀਨਾ ਪੀੜਤ ਪਰਿਵਾਰ ਅਤੇ ਸਥਾਨਕ ਭੀੜ ’ਚ ਘਿਰੀ ਹੋਈ ਹੈ। ਲੋਕ ਪੁਲਿਸ ਨੂੰ ਬੁਲਾਉਣ ਦੀ ਗੱਲ ਕਰ ਰਹੇ ਹਨ। ਇਸ ਦੌਰਾਨ ਪੀੜਤ ਔਰਤ ਦੀ ਧੀ ਰਵੀਨਾ ਨੂੰ ਕਹਿੰਦੀ ਹੈ, “ਤੈਨੂੰ ਸਾਰੀ ਰਾਤ ਜੇਲ੍ਹ ’ਚ ਕੱਟਣੀ ਪਵੇਗੀ। ਮੇਰੀ ਨੱਕ ਚੋਂ ਖ਼ੂਨ ਵਗ ਰਿਹਾ ਹੈ।”

ਰਵੀਨਾ ਨੂੰ ਭੀੜ ਨੂੰ ਇਹ ਕਹਿੰਦੇ ਹੋਏ ਸੁਣਿਆ ਗਿਆ, “ਪਲੀਜ਼ ਮੈਨੂੰ ਧੱਕਾ ਨਾ ਦਿਓ… ਮੈਨੂੰ ਨਾ ਮਾਰੋ…” ਰਵੀਨਾ ਉੱਥੇ ਮੌਜੂਦ ਭੀੜ ਨੂੰ ਵੀਡੀਓ ਸ਼ੂਟ ਨਾ ਕਰਨ ਦੀ ਵੀ ਬੇਨਤੀ ਕਰ ਰਹੀ ਹੈ।

ਇਹ ਮਾਮਲਾ ਥਾਣੇ ਤਕ ਪਹੁੰਚਿਆ। ਪੀੜਤਾ ਨੇ ਥਾਣੇ ਵਿੱਚ ਕੇਸ ਦਰਜ ਕਰਵਾਉਣ ਦੀ ਕੋਸ਼ਿਸ਼ ਕੀਤੀ ਪਰ ਉਸ ਦਾ ਕਹਿਣਾ ਹੈ ਕਿ ਪੁਲਿਸ ਕਾਰਵਾਈ ਕਰਨ ਵਿੱਚ ਸਖ਼ਤੀ ਨਹੀਂ ਦਿਖਾ ਰਹੀ।ਜਿਸ ਬਜ਼ੁਰਗ ਔਰਤ ਨੂੰ ਸੱਟ ਲੱਗੀ ਹੈ ਉਸ ਦੀ ਉਮਰ 70 ਸਾਲ ਦੱਸੀ ਜਾ ਰਹੀ ਹੈ।

ਉਨ੍ਹਾਂ ਦੇ ਬੇਟੇ ਮੁਹੰਮਦ ਨੇ ਕਿਹਾ- ਅਸੀਂ ਆਪਣੀ ਬੇਟੀ ਦਾ ਰਿਸ਼ਤਾ ਤੈਅ ਕਰਨ ਲਈ ਕਿਤੇ ਬਾਹਰ ਗਏ ਸੀ। ਰਵੀਨਾ ਦੀ ਕਾਰ ਰਸਤੇ ’ਚ ਰਿਜ਼ਵੀ ਲਾਅ ਕਾਲਜ ਕੋਲ ਖੜ੍ਹੀ ਸੀ। ਅਸੀਂ ਉੱਥੋਂ ਨਿਕਲ ਰਹੇ ਸੀ ਕਿ ਰਵੀਨਾ ਦੀ ਕਾਰ ਥੜੀ ਰਿਵਰਸ ਹੋਣ ਲੱਗੀ।

ਉਸ ਨੇ ਕਿਹਾ ਕਿ ਗੱਡੀ ਰਿਵਰਸ ਹੋਣ ਕਰਕੇ ਮੇਰੀ ਮਾਂ ਨੂੰ ਸੱਟ ਲੱਗੀ। ਜਦੋਂ ਅਸੀਂ ਇਸ ’ਤੇ ਇਤਰਾਜ਼ ਕੀਤਾ ਤਾਂ ਡਰਾਈਵਰ ਨੇ ਬਕਵਾਸ ਕਰਨਾ ਸ਼ੁਰੂ ਕਰ ਦਿੱਤਾ। ਕਾਰ ’ਚ ਰਵੀਨਾ ਟੰਡਨ ਵੀ ਮੌਜੂਦ ਸੀ। ਉਹ ਵੀ ਕਾਰ ਤੋਂ ਬਾਹਰ ਆ ਗਈ ਅਤੇ ਸਾਡੇ ਨਾਲ ਬਹਿਸ ਕਰਨ ਲੱਗੀ। ਮੁਹੰਮਦ ਨੇ ਦਾਅਵਾ ਕੀਤਾ ਹੈ ਕਿ ਰਵੀਨਾ ਸ਼ਰਾਬ ਦੇ ਨਸ਼ੇ ਵਿੱਚ ਸੀ ਤੇ ਉਸ ਨੇ ਮੇਰੀ ਮਾਂ ਨਾਲ ਕੁੱਟਮਾਰ ਕੀਤੀ ਹੈ।

ਇਸੇ ਦੌਰਾਨ ਰਵੀਨਾ ਦੇ ਮੈਨੇਜਰ ਤੇ ਉਨ੍ਹਾਂ ਦੀ ਟੀਮ ਨੇ ਇਨ੍ਹਾਂ ਸਾਰੇ ਇਲਜ਼ਾਮਾਂ ਨੂੰ ਨਕਾਰ ਦਿੱਤਾ ਹੈ। ਰਵੀਨਾ ਦੇ ਮੈਨੇਜਰ ਨੇ ਕਿਹਾ ਕਿ ਅਦਾਕਾਰਾ ਨੇ ਕਿਸੇ ਨਾਲ ਕੁੱਟਮਾਰ ਨਹੀਂ ਕੀਤੀ ਹੈ। ਇਸ ਦੇ ਉਲਟ ਸ਼ਿਕਾਇਤ ਕਰਨ ਵਾਲਿਆਂ ਨੇ ਰਵੀਨਾ ਦੀ ਕੁੱਟਮਾਰ ਕੀਤੀ ਹੈ। ਬਲਕਿ ਰਵੀਨਾ ਨੂੰ ਵੀ ਸੱਟਾਂ ਲੱਗੀਆਂ ਹਨ।

 

ਇਹ ਵੀ ਪੜ੍ਹੋ – ਪੰਜਾਬ ਦਾ ਬਦਲੇਗਾ ਮੌਸਮ, ਮੀਂਹ ਤੇ ਲੂ ਵਗਣ ਦੀ ਸੰਭਾਵਨਾ
Exit mobile version