‘ਦ ਖ਼ਾਲਸ ਬਿਊਰੋ : ਸਿੱਧੂ ਮੂਸੇਵਾਲਾ ( sidhu moose wala )ਦੀ ਮੌਤ ਨੂੰ 6 ਮਹੀਨੇ ਤੋਂ ਵੱਧ ਦਾ ਸਮਾਂ ਹੋ ਗਿਆ ਹੈ ਪਰ ਉਹ ਅੱਜ ਵੀ ਪ੍ਰਸ਼ੰਸਕਾਂ ਦੇ ਦਿਲਾਂ ‘ਚ ਵਸਿਆ ਹੋਇਆ ਹੈ। ਜਿਥੇ ਸੋਸ਼ਲ ਮੀਡੀਆ ‘ਤੇ ਪ੍ਰਸ਼ੰਸਕ ਸਿੱਧੂ ਮੂਸੇਵਾਲਾ ਨੂੰ ਯਾਦ ਕਰਦੇ ਹਨ, ਉੱਥੇ ਕਈ ਜਾਣੇ-ਪਛਾਣੇ ਕਲਾਕਾਰ ਵੀ ਸਿੱਧੂ ਦਾ ਜ਼ਿਕਰ ਕਰਦੇ ਰਹਿੰਦੇ ਹਨ। ਇਸੇ ਦੌਰਾਨ ਹੁਣ ਪਾਕਿਸਤਾਨੀ-ਅਮਰੀਕੀ ਰੈਪਰ ਬੋਹੇਮੀਆ ( Pakistani-American rapper Bohemia) ਨੇ ਆਪਣੇ ਇੱਕ ਸ਼ੋਅ ਵਿੱਚ ਸਿੱਧੂ ਮੂਸੇਵਾਲਾ ਨੂੰ ਸ਼ਰਧਾਂਜਲੀ ਦਿੱਤੀ ਹੈ।
ਬੋਹੇਮੀਆ ਦੇ ਇਸ ਕੰਸਰਟ ਦਾ ਵੀਡੀਓ ਸੋਸ਼ਲ ਮੀਡੀਆ ‘ਤੇ ਕਾਫੀ ਵਾਇਰਲ ਹੋ ਰਿਹਾ ਹੈ, ਜਿਸ ਨੂੰ ਪ੍ਰਸ਼ੰਸਕਾਂ ਵਲੋਂ ਕਾਫੀ ਸ਼ੇਅਰ ਕੀਤਾ ਜਾ ਰਿਹਾ ਹੈ। ਇਸ ਵੀਡੀਓ ਵਿੱਚ ਜਦੋਂ ਬੋਹੇਮੀਆ ਨੇ ਸਟੇਜ ਤੋਂ ਸਿੱਧੂ ਨੂੰ ਯਾਦ ਕੀਤਾ ਤਾਂ ਸਿੱਧੂ ਦੇ ਚਾਹੁਣ ਵਾਲਿਆਂ ਨੇ ਵੀ ਉਸਨੂੰ ਯਾਦ ਕਰਦਿਆਂ ਖੂਬ ਤਾੜੀਆਂ ਮਾਰੀਆਂ ।
Bohemia – Rap star giving tribute to #SidhuMooseWala in heart of Punjab Lahore🇵🇰 pic.twitter.com/QNelyymTHh
— Nouman Warraich, PhD (@NkWarraich) December 10, 2022
ਬੋਹੇਮੀਆ ਇੱਕ ਰੈਪਰ, ਗੀਤਕਾਰ ਅਤੇ ਰਿਕਾਰਡ ਪ੍ਰੋਡਊਸਰ ਹੈ। ਉਸ ਨੇ ਪੰਜਾਬੀ ਗੀਤਾਂ ਵਿੱਚ ਬਹੁਤ ਰੈਪ ਕੀਤਾ ਹੈ। ਗੁਰੂ ਰੰਧਾਵਾ, ਮੀਕਾ ਸਿੰਘ, ਗਿੱਪੀ ਗਰੇਵਾਲ ਵਰਗੇ ਕਈ ਵੱਡੇ ਪੰਜਾਬੀ ਕਲਾਕਾਰਾਂ ਨਾਲ ਉਸ ਦੇ ਸਹਿਯੋਗ ਨੂੰ ਲੋਕਾਂ ਦੁਆਰਾ ਖੂਬ ਪਸੰਦ ਕੀਤਾ ਗਿਆ ਹੈ। ਉਸ ਨੂੰ ਪੰਜਾਬੀ ਰੈਪ ਦਾ ਕਿੰਗ ਵੀ ਕਿਹਾ ਜਾਂਦਾ ਹੈ।
ਬੋਹੇਮੀਆ ਨੇ ਸਿੱਧੂ ਮੂਸੇਵਾਲਾ ਦਾ ਕਿੱਸਾ ਸੁਣਾਇਆ
ਕੰਸਰਟ ਵਿੱਚ ਬੋਹੇਮੀਆ ਨੇ ਸਿੱਧੂ ਮੂਸੇਵਾਲਾ ਨਾਲ ਆਪਣੀ ਮੁਲਾਕਾਤ ਦੇ ਕਿੱਸੇ ਵੀ ਸਾਂਝੇ ਕੀਤੇ, ਜਿਨ੍ਹਾਂ ਨੂੰ ਪ੍ਰਸ਼ੰਸਕਾਂ ਨੇ ਬੜੇ ਧਿਆਨ ਨਾਲ ਸੁਣਿਆ। ਸਿੱਧੂ ਅਤੇ ਬੋਹੇਮੀਆ ਨੇ ਮਿਲ ਕੇ ‘ਸੇਮ ਬੀਫ’ ਨਾਂ ਦਾ ਗੀਤ ਬਣਾਇਆ ਸੀ, ਜੋ ਬਹੁਤ ਮਸ਼ਹੂਰ ਹੋਇਆ ਸੀ। ਬੋਹੇਮੀਆ ਨੇ ਕੰਸਰਟ ਵਿੱਚ ਇਸ ਗੀਤ ਦੇ ਪਿੱਛੇ ਦੀ ਕਹਾਣੀ ਵੀ ਦੱਸੀ।
ਲਾਹੌਰ ਵਿੱਚ ਹੋਏ ਇਸ ਸੰਗੀਤ ਸਮਾਰੋਹ ਵਿੱਚ ਬੋਹੇਮੀਆ ਨੇ ਦੱਸਿਆ, ਉਸ ਨੂੰ ਦੱਸਿਆ ਗਿਆ ਸੀ ਕਿ ਪੰਜਾਬ ਦਾ ਇੱਕ ਨੌਜਵਾਨ ਕਲਾਕਾਰ ਉਸ ਨੂੰ ਮਿਲਣਾ ਚਾਹੁੰਦਾ ਹੈ। ਬਾਅਦ ਵਿੱਚ ਉਨ੍ਹਾਂ ਨੂੰ ਪਤਾ ਲੱਗਾ ਕਿ ਉਹ ਸਿੱਧੂ ਮੂਸੇਵਾਲਾ ਹੈ। ਇਸ ਮੁਲਾਕਾਤ ਵਿੱਚ ਸਿੱਧੂ ਨੇ ਬੋਹੇਮੀਆ ਨਾਲ ਇੱਕ ਗੀਤ ਲਈ Collaboration ਦੀ ਗੱਲ ਕੀਤੀ।
ਬੋਹੇਮੀਆ ਨੇ ਦੱਸਿਆ ਕਿ ਇਹ ਮੁਲਾਕਾਤ ਬਹੁਤ ਯਾਦਗਾਰ ਰਹੀ, ਕਿਉਂਕਿ ਇੱਥੇ ਦੋਵੇਂ ਪਹਿਲੀ ਵਾਰ ‘ਸੇਮ ਬੀਫ’ ਗਾਉਣ ਲਈ ਰਾਜ਼ੀ ਹੋ ਗਏ ਸਨ ਅਤੇ ਇਹ ਗੀਤ ਸਿੱਧੂ ਦੇ ਵੱਡੇ ਹਿੱਟ ਗੀਤਾਂ ਵਿੱਚੋਂ ਇੱਕ ਬਣ ਗਿਆ ਸੀ।